ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਪਰੈਲ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਸਥਿਤ ਦਫਤਰ ਤੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਖਿਚੀਪੁਰ (ਜਲੰਧਰ) ਦੀ ਵਿਸ਼ੇਸ਼ ਫੇਰੀ ਸਮੇਂ, ਅਕੈਡਮੀ ਦੀ ਪ੍ਰਿੰਸੀਪਲ ਸੁਨੀਤਾ ਕਪਿਲ ਅਤੇ ਦੂਜੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।


ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਅਕਾਲ ਅਕੈਡਮੀ ਖਿਚੀਪੁਰ ਦੀ ਪ੍ਰਿੰਸੀਪਲ ਸੁਨੀਤਾ ਕਪਿਲ ਨੂੰ ਅਕੈਡਮੀ ਦੀ ਲਾਇਬ੍ਰੇਰੀ ਲਈ ਪ੍ਰਿੰ. ਗੋਸਲ ਰਚਿਤ ਪੁਸਤਕਾਂ ਮੁਫ਼ਤ ਭੇਟ ਕੀਤੀਆਂ ਤਾਂ ਕਿ ਅਕੈਡਮੀ ਦੇ ਅਧਿਆਪਕ ਅਤੇ ਬੱਚੇ ਪੰਜਾਬੀ ਦੀਆਂ ਇਹਨਾਂ ਵਿਲੱਖਣ ਪੁਸਤਕਾਂ ਦਾ ਲਾਭ ਉਠਾ ਸਕਣ। ਇਸ ਮੌਕੇ ਤੇ ਉਹਨਾਂ ਨਾਲ ਮੈਡਮ ਮਨਜੀਤ ਕੌਰ ਅਤੇ ਅਕੈਡਮੀ ਦੇ ਅਧਿਆਪਕ ਅਤੇ ਕੁਝ ਬੱਚੇ ਵੀ ਹਾਜ਼ਰ ਸਨ| ਪ੍ਰਿੰ. ਗੋਸਲ ਰਚਿਤ ਜਿਹੜੀਆਂ ਪੁਸਤਕਾਂ ਲਾਇਬ੍ਰ੍ਰੇਰੀ ਲਈ ਭੇਟ ਕੀਤੀਆਂ ਗਈਆਂ ਉਹਨਾਂ ਵਿੱਚ “ਪ੍ਰੀਤਾਂ ਪੰਜਾਬੀ ਸੱਭਿਆਚਾਰ ਦੀਆਂ”, “ ‘‘ਸਾਹਿਤਕ ਅਸ਼ੀਸ਼ਾਂ”, “ ਰੰਗੀਨ ਗੰਡੀਰਾ”, “ ‘‘ਸ਼ੇਰੇ ਪੰਜਾਬ ਦੀਆਂ ਅਮਰ ਕਹਾਣੀਆਂ”, “ ‘‘ਕੁਲੀ ਵਾਲਾ ਬਾਬਾ ” ਅਤੇ “ ‘ਸ਼ਾਨ ਪੰਜਾਬੀ ਵਿਰਸੇ ਦੀ” ਸ਼ਾਮਲ ਸਨ|
ਅਕਾਲ ਅਕੈਡਮੀ ਦੀ ਪ੍ਰਿੰਸੀਪਲ ਸੁਨੀਤਾ ਕਪਿਲ ਨੇ ਪ੍ਰਿੰ. ਗੋਸਲ ਨੂੰ 100 ਤੋਂ ਵੱਧ ਪੁਸਤਕਾਂ ਲਿਖਣ ਲਈ ਵਧਾਈ ਦੇਂਦੇ ਹੋਏ ਉਹਨਾਂ ਦੀ ਲਾਇਬ੍ਰੇਰੀ ਲਈ ਮੁਫਤ ਪੁਸਤਕਾਂ ਭੇਟ ਕਰਨ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਬਹੁਤ ਹੀ ਰੌਚਿਕ ਪੰਜਾਬੀ ਦੀਆਂ ਪੁਸਤਕਾਂ ਦਾ ਅਕੈਡਮੀ ਦੇ ਸਾਰੇ ਅਧਿਆਪਕ ਅਤੇ ਬੱਚੇ ਖੂਬ ਲਾਭ ਉਠਾਉਣਗੇ ਅਤੇ ਗਿਆਨ ਪ੍ਰਾਪਤ ਕਰਨਗੇ| ਮੈਡਮ ਮਨਜੀਤ ਕੌਰ ਜੀ ਨੇ ਵੀ ਗੋਸਲ ਵਲੋਂ ਲਿਖੀਆਂ ਇਹਨਾਂ ਕਿਤਾਬਾਂ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਪੁਸਤਕਾਂ ਅਧਿਆਪਕਾਂ ਅਤੇ ਬੱਚਿਆਂ ਲਈ ਬਹੁਤ ਲਾਹੇਵੰਦ ਹਨ| ਉਹਨਾਂ ਨੇ ਅਕੈਡਮੀ ਦੇ ਬੱਚਿਆਂ ਨੂੰ ਵੀ ਇਹ ਕਿਤਾਬਾਂ ਲਾਇਬੇ੍ਰੀ ਤੋਂ ਲੈ ਕੇ ਪੜ੍ਹਨ ਲਈ ਕਿਹਾ| ਉਹਨਾਂ ਕਿਹਾ ਕਿ ਪ੍ਰਿੰ. ਗੋਸਲ ਦੀਆ ਬੱਚਿਆਂ ਲਈ ਲਿਖੀਆਂ ਪੁਸਤਕਾਂ ਗਿਆਨ ਅਤੇ ਰੌਚਿਕਤਾ ਦਾ ਵੱਡਾ ਭੰਡਾਰ ਹਨ|
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਅਕਾਲ ਅਕੈਡਮੀ ਖਿਚੀਪੁਰ (ਜਲੰਧਰ) ਦੀ ਪ੍ਰਿੰਸੀਪਲ ਸੁਨੀਤਾ ਕਪਿਲ ਨੂੰ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕਰਦੇ ਹੋਏੇ।

