www.sursaanjh.com > ਅੰਤਰਰਾਸ਼ਟਰੀ > ਵਕਫ਼ ਬੋਰਡ ਬਾਰੇ ਬਣੇ ਕਾਨੂੰਨ ਦਾ ਵਿਰੋਧ

ਵਕਫ਼ ਬੋਰਡ ਬਾਰੇ ਬਣੇ ਕਾਨੂੰਨ ਦਾ ਵਿਰੋਧ

ਚੰਡੀਗੜ੍ਹ 10 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੁਸਲਮਾਨ ਭਾਈਚਾਰੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾ ਕੇਂਦਰ ਸਰਕਾਰ ਵਲੋ ਵਕਫ਼ ਬੋਰਡ ਦੀਆਂ ਜਾਇਦਾਦਾਂ ਦੇ ਬਣੇ ਨਵੇਂ ਕਾਨੂੰਨ ਦੇ ਸਬੰਧੀ ਸੀ, ਜਿਸ ‘ਤੇ ਸਮੂਹ ਭਾਈਚਾਰੇ ਵਲੋਂ ਇਤਰਾਜ਼ ਜਿਤਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਸਾਰੇ ਮੁਸਲਿਮ ਆਗੂ ਮਸਜਿਦਾਂ, ਈਦਗਾਹਾਂ, ਦਰਗਾਹਾਂ, ਕਬਰਸਤਾਨ ਦੀਆਂ ਮੈਨੇਜਮੈਂਟ ਕਮੇਟੀਆਂ ਨੇ ਸ਼ਿਰਕਤ ਕੀਤੀ। ਸਾਰੇ ਭਾਇਚਾਰੇ ਦੇ ਮਸ਼ਵਰੇ ਤੋਂ ਬਾਅਦ ਫੈਸਲਾ ਲਿਆ ਗਿਆ ਕਿ 11 ਅਪ੍ਰੈਲ ਨੂੰ ਬਾਅਦ ਨਮਾਜ਼ ਜੁੰਮਾ ਮਾਣਯੋਗ ਡਿਪਟੀ ਕਮਿਸ਼ਨਰ ਐਸਏਐਸ ਨਗਰ ਮੌਹਾਲੀ ਸੈਕਟਰ 76 ਦੇ ਦਫਤਰ ਪਹੁੰਚ ਕੇ ਨਵੇਂ ਬਣੇ ਐਕਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਸੋਂਪਿਆ ਜਾਵੇਗਾ।
ਇਸੇ ਦਿਨ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਨਾਲ ਰਾਬਤਾ ਬਣਾ ਕੇ ਕੇਂਦਰ ਸਰਕਾਰ ਦੇ ਬਣੇਂ ਨਵੇਂ ਕਾਨੂੰਨ ਨੂੰ ਪੰਜਾਬ ਵਿੱਚ ਨਾ ਲਾਗੂ ਕਰਨ ਦੀ ਅਪੀਲ ਕੀਤੀ ਜਾਵੇਗੀ ਤਾਂ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਮੰਗਤ ਖਾਨ, ਪ੍ਰਧਾਨ ਜ਼ਿਲ੍ਹਾ ਮੁਸਲਿਮ ਵੈਲਫੇਅਰ ਐਂਡ ਰੋਜ਼ਾ ਕਮੇਟੀ, ਖ਼ੁਆਜਾ ਖਾਨ ਬੂਟਾ, ਚੇਅਰਮੈਨ ਟਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ, ਡਾਕਟਰ ਅਵਤਾਰ ਮਲਿਕ ਹੱਜ ਕਮੇਟੀ ਪੰਜਾਬ, ਹਾਜ਼ੀ ਕਰਮਦੀਨ ਸੁਗੜ, ਹਾਜ਼ੀ ਸਦੀਕ ਮਲਿਕ ਚੈਅਰਮੈਨ ਕਬਰਸਤਾਨ ਬਚਾਓ ਫਰੰਟ ਮੁਹਾਲੀ, ਬਹਾਦਰ ਖਾਨ ਪ੍ਰਧਾਨ ਮੁਸਲਿਮ ਕਮੇਟੀ ਕੁੰਬੜਾ ਆਦਿ ਇਹਨਾਂ ਸਾਰੀਆਂ ਨੇ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਜ਼ਿਲ੍ਹੇ ਦੀ ਹਰ ਮਸਜਿਦ ਵਿਚੋਂ ਬਾਅਦ ਨਮਾਜ਼ ਜੁੰਮਾ ਡੀ ਸੀ ਦਫ਼ਤਰ ਸੈਕਟਰ 76 ਮੋਹਾਲੀ ਵਿਖੇ ਵੱਡੀ ਗਿਣਤੀ ਵਿਚ ਪਹੁੰਚੋ। ਇਸ ਮੌਕੇ  ਅਸਲਮ ਖਾਨ ਡੇਰਾਬਸੀ, ਸਬਰਾਤੀ ਖਾਨ ਭਾਗੋਮਾਜਰਾ, ਸਦਾਗਰ ਖਾਨ ਮਟੌਰ, ਜਮੀਲ ਖਾਨ ਪੱਪੀ ਸਿਆਲਬਾ, ਮੁਹੰਮਦ ਰਫ਼ੀਕ ਸੰਗਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *