www.sursaanjh.com > ਸਿੱਖਿਆ > ਅਧਿਆਪਕਾਂ ਨੇ ਬਿਜਲੀ ਬੱਚਤ ਕਰਕੇ ਸਿੱਖਿਆ ਵਿਭਾਗ ਚਮਕਾਇਆ

ਅਧਿਆਪਕਾਂ ਨੇ ਬਿਜਲੀ ਬੱਚਤ ਕਰਕੇ ਸਿੱਖਿਆ ਵਿਭਾਗ ਚਮਕਾਇਆ

ਚੰਡੀਗੜ੍ਹ 17 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿੳਰੋ):
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪੰਜ ਅਧਿਆਪਕਾਂ ਨੇ ਅੰਤਰਰਾਸ਼ਟਰੀ ਵਾਤਾਵਰਨ ਪ੍ਰਚਾਰਕ ਤੇ ਲੈਕਚਰਾਰ ਰਾਜਨ ਸ਼ਰਮਾ ਦੀ ਅਗਵਾਈ ਹੇਠ ਜੋ ਮੁਹਿੰਮ ਬਿਜਲੀ ਬੱਚਤ ਬਾਰੇ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਚਲਾਈ ਹੋਈ ਹੈ, ਉਸ ਦਾ ਸਕਾਰਾਤਮਕ ਨਤੀਜਾ ਆ ਰਿਹਾ ਹੈ ਅਤੇ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।
ਮਾਸਟਰ ਜਗਜੀਤ ਸਿੰਘ, ਰਮਨ ਕੁਮਾਰ ਬੀ.ਆਰ.ਸੀ, ਮਾਸਟਰ ਸ਼ਿਵਪ੍ਰੀਤ ਸਿੰਘ, ਦੀਪਕ ਸ਼ਰਮਾ ਸੇਵਾਮੁਕਤ ਲੈਕਚਰਾਰ ਅਤੇ ਲੈਕਚਰਾਰ ਰਾਜਨ ਸ਼ਰਮਾ ਵੱਲੋਂ ਚਲਾਈ ਬਿਜਲੀ ਬੱਚਤ ਦੀ ਇਸ ਮੁਹਿੰਮ ਨੂੰ ਸਰਕਾਰੀ ਸੈਕੰਡਰੀ ਸਕੂਲ ਸਿਆਲਬਾ ਦੇ ਐਸ.ਐਮ.ਸੀ. ਚੇਅਰਮੈਨ ਰਾਜ ਕੁਮਾਰ, ਪੁਰੀ ਵਿਦਿਅਕ ਡਿਵੈਲਪਮੈਂਟ ਟਰੱਸਟ ਦੇ ਚੇਅਰਮੈਨ ਅਰਵਿੰਦ ਪੁਰੀ ਮੁੱਲਾਂਪੁਰ ਗਰੀਬਦਾਸ ਅਤੇ ਕਈ ਸਿੱਖਿਆ ਸ਼ਾਸਤਰੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਇਸ ਨੂੰ ਸਮੇਂ ਦੀ ਜ਼ਰੂਰਤ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਜਿੱਥੇ ਬਿਜਲੀ ਬੱਚਤ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਉੱਥੇ ਪੰਜਾਬ ਸਿੱਖਿਆ ਵਿਭਾਗ ਦਾ ਨਾਂ ਵੀ ਚਮਕਾਇਆ ਹੈ।

Leave a Reply

Your email address will not be published. Required fields are marked *