ਚੰਡੀਗੜ੍ਹ 25 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਜੰਗ, ਯੁੱਧ ਨਸ਼ਿਆਂ ਵਿਰੁੱਧ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਤਹਿਤ ਬਲਾਕ ਮਾਜਰੀ ਦੇ ਪਿੰਡ ਬਰਸਾਲਪੁਰ ਤੇ ਸਲੇਮਪੁਰ ਕਲਾਂ ਦੀ ਪੰਚਾਇਤਾ ਨੇ ਦਾਅਵਾ ਕਰਦਿਆ ‘ਨਸ਼ਾ ਮੁਕਤ ਪਿੰਡ’ ਦਾ ਮਤਾ ਪਾਸ ਕੀਤਾ ਹੈ। ਇਸ ਪਹਿਲ-ਕਦਮੀ ਵਿਚ ਪੁਲਿਸ ਥਾਣਾ ਮਾਜਰੀ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਦਾ ਖਾਸ ਰੋਲ ਰਿਹਾ ਹੈ, ਕਿਉਂਕਿ ਉਹ ਪਿੰਡ ਪਿੰਡ ਜਾ ਕੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਪ੍ਰੇਰਤ ਕਰਦੇ ਰਹੇ ਹਨ ਤੇ ਨਸ਼ਿਆਂ ਨੂੰ ਲੈ ਸਖਤਾਈ ਵੀ ਦਿਖਾਉਂਦੇ ਰਹੇ ਹਨ।
ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਨਸ਼ਿਆ ਦੀ ਜੜ੍ਹ ਪੱਟਣ ਲਈ ਪੁਲਿਸ ਅਤੇ ਸਰਕਾਰ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਸਾਡੇ ਪਿੰਡਾਂ ਵਿਚ ਕਿਸੇ ਪ੍ਰਕਾਰ ਦਾ ਨਸ਼ਾ ਜਾਂ ਨਸ਼ੇੜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਇੰਸਪੈਕਟਰ ਸੁਨੀਲ ਕੁਮਾਰ ਮਾਜਰੀ, ਸਰਪੰਚ ਜਸਪ੍ਰੀਤ ਸਿੰਘ ਬਰਸਾਲਪੁਰ, ਸਰਪੰਚ ਪਰਮਿੰਦਰ ਕੌਰ ਸਲੇਮਪੁਰ ਕਲਾਂ, ਯੂਥ ਆਗੂ ਜਸਵੀਰ ਸਿੰਘ, ਜਥੇਦਾਰ ਸੁਰਜੀਤ ਸਿੰਘ ਸਲੇਮਪੁਰ, ਪੰਚ ਭੁਪਿੰਦਰ ਸਿੰਘ, ਨਛੱਤਰ ਸਿੰਘ, ਭੁਪਿੰਦਰ ਸਿੰਘ, ਜੋਰਾਵਰ ਸਿੰਘ ਸਮੇਤ ਦੇਵਾਂ ਪਿੰਡਾਂ ਦੇ ਵਾਸੀਆਂ ਸਮੇਤ ਪਲਿਸ ਮੁਲਾਜਮ ਹਾਜ਼ਰ ਸਨ।

