ਚੰਡੀਗੜ੍ਹ 26 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਫਤਿਹਪੁਰ (ਸਿਆਲਬਾ) ਦੀ ਗਰਾਮ ਪੰਚਾਇਤ ਨੇ ਨਸ਼ਿਆ ਵਿਰੁੱਧ ਪੰਜਾਬ ਸਰਕਾਰ ਦੀ ਵਿੱਢੀ ਜੰਗ (ਯੁੱਧ ਨਸ਼ਿਆ ਵਿਰੁੱਧ) ਮਹਿੰਮ ‘ਚ ਹਿੱਸਾ ਪਾਉਂਦਿਆ ਪਿੰਡ ਦੇ ਐਂਟਰੀ ਪੁਆਇੰਟਾਂ ਤੇ ਚੇਤਾਵਨੀ ਬੋਰਡ ਲਾਏ ਹਨ ਕਿ ਪਿੰਡ ਫਤਿਹਪੁਰ ਦੀ ਹੱਦ ਅੰਦਰ ਕਿਸੇ ਵੀ ਪ੍ਰਕਾਰ ਦਾ ਨਸ਼ੀਲਾ ਪਦਾਰਥ ਵੇਚਦਾ ਜਾਂ ਸੇਵਨ ਕਰਦਾ ਫੜਿਆ ਗਿਆ ਤਾਂ ਗਰਾਮ ਪੰਚਾਇਤ ਦੁਆਰਾ ਸਖਤ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪਿੰਡ ਦੀ ਸਰਪੰਚ ਸ੍ਰੀਮਤੀ ਬੀਨਾ ਰਾਣਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਨਸ਼ਿਆ ਕਰਕੇ ਜਿੱਥੇ ਪੰਜਾਬ ਦੀ ਜਵਾਨੀ ਗਰਕ ਹੋ ਰਹੀ ਹੈ, ਉੱਥੇ ਹੀ ਪੰਜਾਬ ਨਸ਼ਿਆ ਕਰਕੇ ਬਦਨਾਮ ਵੀ ਹੋ ਰਿਹਾ ਹੈ।
ਸਰਪੰਚ ਨੇ ਦੱਸਿਆ ਕਿ ਇਹ ਚੇਤਾਵਨੀ ਬੋਰਡ ਸਰਪੰਚ ਦੇ ਪਰਿਵਾਰ ਨੇ ਆਪਣੇ ਪੱਲੇ ਤੋਂ ਲਵਾਏ ਹਨ ਤਾਂ ਜੋ ਪਿੰਡ ਵਿਚ ਨਸ਼ਿਆ ਕਰਕੇ ਹੁੰਦੇ ਨੁਕਸਾਨ ਤੋ ਬਚਾਅ ਹੋ ਸਕੇ। ਸਰਪੰਚ ਨੇ ਇਲਾਕੇ ਦੀਆਂ ਹੋਰ ਪੰਚਾਇਤਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਬੇਨਤੀ ਕੀਤੀ ਹੈ। ਇਸ ਮੌਕੇ ਨੰਬਰਦਾਰ ਰਾਜ ਕੁਮਾਰ ਸਿਆਲਬਾ, ਅਰਵਿੰਦ ਟੀਟੂ ਰਾਣਾ, ਪੰਚ ਸੰਦੀਪ ਕੁਮਾਰ, ਪੰਚ ਪਨੀਤ ਸ਼ਰਮਾ, ਪੰਚ ਡਿੰਪਲ ਰਾਣਾ, ਪੰਚ ਸਿਕੰਦਰ ਅਲੀ, ਪੰਚ ਡੋਲੀ, ਰਾਜਬੀਰ ਫੌਜੀ, ਰਾਣਾ ਹਰਪਾਲ, ਰਾਣਾ ਵਿਨੋਦ ਕੁਮਾਰ, ਰਵੀ ਰਾਣਾ, ਬੋਧਰਾਜ, ਗੌਰਵ ਕੁਮਾਰ, ਨਰਾਤਾ ਰਾਣਾ ਆਦਿ ਪਿੰਡ ਵਾਸੀ ਹਾਜ਼ਰ ਸਨ।

