ਜਟਾਣਾ ਉੱਚਾ (ਫਤਿਹਗੜ੍ਹ ਸਾਹਿਬ) (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਪਰੈਲ:


ਸਰਕਾਰੀ ਹਾਈ ਸਕੂਲ ਜਟਾਣਾ ਉੱਚਾ (ਫਤਿਹਗੜ੍ਹ ਸਾਹਿਬ) ਤੋਂ ਦਸਵੀਂ ਪਾਸ ਕਰਕੇ ਨਿਕਲੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਅੱਜ ਸਕੂਲ ਬੁਲਾ ਕੇ ਸਕੂਲ ਦੇ ਹੈਡਮਾਸਟਰ ਡਾ. ਡਾਕਟਰ ਸੁਰਿੰਦਰ ਕੁਮਾਰ ਅਤੇ ਸਮੂਹ ਸਟਾਫ ਨੇ ਸਨਮਾਨਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਦਿਆਰਥਣ ਦੇ ਕੋਚ ਗੁਰਦੀਪ ਸਿੰਘ, ਜੋ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇੱਕ ਸਫਲ ਸਰੀਰਕ ਸਿੱਖਿਆ ਅਧਿਆਪਕ ਹਨ, ਨੇ ਦੱਸਿਆ ਕਿ ਇਹ ਵਿਦਿਆਰਥਣ ਬਹੁਤ ਪ੍ਰਤਿਭਾਸ਼ਾਲੀ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਵਿਦਿਆਰਥਣ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੇ ਇਸ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਸੀ, ਜਿਸ ਕਾਰਨ ਇਹ ਵਿਦਿਆਰਥਣ ਉਦੋਂ ਤੋਂ ਹੀ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ।
ਉਹਨਾਂ ਨੇ ਦੱਸਿਆ ਕਿ ਦਸਵੀਂ ਪਾਸ ਕਰਨ ਉਪਰੰਤ ਵੀ ਇਹ ਵਿਦਿਆਰਥਣ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਹੈ। ਹੁਣ ਇਸ ਵਿਦਿਆਰਥਣ ਨੇ 15 ਅਪ੍ਰੈਲ ਤੋਂ 21 ਅਪ੍ਰੈਲ ਤੱਕ ਇੰਫਾਲ (ਮਨੀਪੁਰ) ਵਿਖੇ ਹੋਈਆਂ ਰਾਸ਼ਟਰ ਪੱਧਰ ਦੀਆਂ ਖੇਡਾਂ ਵਿੱਚ 19 ਸਾਲ ਉਮਰ ਗੁੱਟ ਦੇ ਫੁੱਟਬਾਲ ਟੂਰਨਾਮੈਂਟਾਂ ਵਿੱਚ ਪੰਜਾਬ ਰਾਜ ਦੀ ਪ੍ਰਤਿਨਿਧਤਾ ਕੀਤੀ। ਵਿਦਿਆਰਥਣ ਦੀ ਇਸ ਪ੍ਰਾਪਤੀ ਕਾਰਨ ਅੱਜ ਉਸ ਨੂੰ ਸਕੂਲ ਵਿੱਚ ਬੁਲਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਵਿੰਦਰ ਸਿੰਘ, ਜਗਦੀਪ ਸਿੰਘ, ਰਾਜਦੀਪ, ਸਵਿਤਾ, ਨਿਸ਼ੂ, ਜਗਰੂਪ ਕੌਰ ਅਤੇ ਜਸਵਿੰਦਰ ਕੌਰ ਵੀ ਹਾਜ਼ਰ ਸਨ। ਖਿਡਾਰਨ ਦੇ ਪਿਤਾ ਸ਼ਿੰਦਰ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਉਹਨਾਂ ਨੇ ਆਪਣੀ ਬੱਚੀ ਦੀਆਂ ਪ੍ਰਾਪਤੀਆਂ ਦੇ ਉੱਤੇ ਅਤੇ ਸਰਕਾਰੀ ਹਾਈ ਸਕੂਲ, ਜਟਾਣਾ ਉੱਚਾ ਦੇ ਸਟਾਫ ਦੁਆਰਾ ਦਿੱਤੀ ਗਈ ਹੱਲਾਸ਼ੇਰੀ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

