ਚੰਡੀਗੜ੍ਹ 14 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਮਾਣਕਪੁਰ ਸ਼ਰੀਫ ਦਰਗਾਹ ਸ਼ਰੀਫ ਵਿਖੇ ਅੱਜ ਦੂਜੇ ਦਿਨ ਦੇ ਸਾਲਾਨਾ ਉਰਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ। ਮੁਸਲਿਮ ਰੋਜ਼ਾ ਕਮੇਟੀ ਅਤੇ ਪਿੰਡ ਦੀ ਸੰਗਤ ਦੁਆਰਾ ਇਸਲਾਮਿਕ ਰੀਤੀ ਤੇ ਸ਼ਰਧਾ ਨਾਲ ਮੇਲਾ ਭਰਦਾ ਹੈ, ਜਿਸ ਵਿਚ ਦੇਸ਼ ਵਿਦੇਸ਼ਾਂ ਵਿੱਚੋਂ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਦਰਗਾਹ ਤੋ ਬਾਹਰ ਰਾਹੀ ਮਾਣਕਪੁਰ ਦੀ ਅਗਵਾਈ ਵਿੱਚ ਸਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਵਿਚ ਨਾਮਵਰ ਕਲਾਕਾਰਾਂ ਸਮੇਤ ਰਣਜੀਤ ਮਣੀ ਤੇ ਦੁਰਗਾ ਰੰਗੀਲਾ ਨੇ ਰੰਗ ਬੰਨਿਆ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਰਾਣਾ ਰਣਜੀਤ ਸਿੰਘ ਗਿੱਲ, ਕਾਂਗਰਸ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਕਾਂਗਰਸੀ ਵਿਜੇ ਟਿੰਕੂ ਸ਼ਰਮਾ, ਖਲੀਫਾ ਫ਼ਕੀਰ ਮੁਹੰਮਦ ਸਾਹਿਬ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਕਾਂਗਰਸ ਪਾਰਟੀ ਦੇ ਮਾਜਰੀ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ੁਰੀਫ਼, ਬਾਬਾ ਜਸਵਿੰਦਰ ਸਿੰਘ, ਬਾਬਾ ਰਾਮ ਸਿੰਘ ਜਰਨਲ ਸੈਕਟਰੀ ਮੋਹਾਲੀ, ਨੰਬਰਦਾਰ ਸੁਖਦੇਵ ਕੁਮਾਰ, ਹਰਨੇਕ ਸਿੰਘ ਨੇਕੀ ਤੱਕੀਪੁਰ OBC ਚੇਅਰਮੈਨ, ਨੰਬਰਦਾਰ ਸ਼ਿਵਤਾਰ ਸਿੰਘ, ਸਰਪੰਚ ਦਲਵੀਰ ਸਿੰਘ, ਪੰਚ ਸੰਦੀਪ ਸਿੰਘ, ਪੰਚ ਲਖਮੀਰ ਸਿੰਘ, ਸਾਬਕਾ ਪੰਚ ਹਰਜਿੰਦਰ ਸਿੰਘ, ਪੰਚ ਨਾਜ਼ਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਅਰੁਣ ਕੁਮਾਰ, ਸਾਬਕਾ ਪੰਚ ਯਾਦਵਿੰਦਰ ਸਿੰਘ, ਪੰਚ ਅਵਤਾਰ ਸਿੰਘ, ਠੇਕੇਦਾਰ ਮੇਜਰ ਸਿਘ, ਦਲਜੀਤ ਸਿੰਘ, ਮਾਨ ਸਿੰਘ ਤੋਂ ਇਲਾਵਾ ਨੇਤਰ ਸਿੰਘ ਕਲੇਰ ਸੋਸ਼ਲ ਮੀਡੀਆ ਜਰਨਲ ਸੈਕਟਰੀ ਖਰੜ ਹਾਜ਼ਰ ਸਨ।

