ਚੰਡੀਗੜ੍ਹ 16 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿੰਡ ਮਾਣਕਪੁਰ ਸ਼ਰੀਫ਼ 198ਵਾਂ ਸਲਾਨਾ ਉਰਸ ਮੁਬਾਰਕ ਤੇ ਸੱਭਿਆਚਾਰਕ ਮੇਲਾ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ ਹੈ। ਰੰਗਾਰੰਗ ਪਰੋਗਰਾਮ ਵਿਚ ਉਭਰਦੇ ਕਲਾਕਾਰਾਂ ਰਾਹੀ ਮਾਣਕਪੁਰ ਸ਼ਰੀਫ਼, ਰਣਜੀਤ ਮਣੀ, ਗੁਰਬਖਸ਼ ਸ਼ੌਕੀ, ਦੁਰਗਾ ਰੰਗੀਲਾ ਤੇ ਕੰਵਰ ਗਰੇਵਾਲ ਨੇ ਵਧੀਆ ਗਾਇਕੀ ਪੇਸ਼ ਕਰਕੇ ਵਾਹ ਵਾਹ ਖੱਟੀ। ਇਹ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਜ਼ਿਲ੍ਹਾ ਮੁਸਲਿਮ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਸ਼ਿਰਕਤ ਕੀਤੀ। ਖਵਾਜਾ ਖਾਨ ਬੂਟਾ (ਚੇਅਰਮੈਨ ਟਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ), ਮੰਗਤ ਖਾਨ (ਪ੍ਰਧਾਨ ਮੁਸਲਿਮ ਡਿਸਟਿਕ ਕਮੇਟੀ), ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਮਾਣਕਪੁਰ ਸ਼ਰੀਫ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸਰਦਾਰ ਮਾਲਵਿੰਦਰ ਸਿੰਘ ਕੰਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਮੰਗ ਰੱਖੀ ਕਿ ਸਲਾਨਾ ਉਰਸ ਮੌਕੇ ਵਰਤੀਆਂ ਜਾਣ ਵਾਲੀਆਂ ਸਟੇਜਾਂ ਉੱਤੇ ਸ਼ੈੱਡ ਪਵਾਇਆ ਜਾਵੇ। ਐਮ .ਪੀ ਸਾਹਿਬ ਨੇ ਸ਼ੈਡ ਬਣਾਉਣ ਲਈ ਮੌਕੇ ਤੇ ਐਲਾਨ ਕਰ ਦਿੱਤਾ।
ਸੱਭਿਆਚਾਰਕ ਮੇਲੇ ਵਿੱਚ ਪਹੁੰਚੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ, ਰਣਜੀਤ ਸਿੰਘ ਗਿੱਲ, ਚੌਧਰੀ ਅਰਜਨ ਕਾਂਸਲ, ਕਮਲਦੀਪ ਚਾਵਲਾ, ਪਰਵਿੰਦਰ ਗੋਲਡੀ, ਸੁੱਖਾ ਕੰਸਾਲਾ, ਦੀਪ ਰਾਣਾ ਮਾਜਰੀ, ਵਿੱਕੀ ਸਰਪੰਚ ਸਿਸਵਾਂ, ਕੁਲਵਿੰਦਰ ਸਿੰਘ ਐਡਵੋਕੇਟ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਅਰਵਿੰਦ ਕੁਮਾਰ ਟੀਟੂ, ਪਰਮਜੀਤ ਸਿੰਘ ਪੰਮਾ, ਗੁਰਨਾਮ ਸਿੰਘ ਬਾਵਾ ਅਤੇ ਕਲੱਬ ਮੈਂਬਰ ਸੁਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਜਸਵਿੰਦਰ ਸਿੰਘ ਕਾਲਾ, ਜਸਵਿੰਦਰ ਸਿੰਘ ਰਿੰਕੂ, ਕੁਲਵਿੰਦਰ ਸਿੰਘ ਪੰਚ, ਕਿਰਪਾਲ ਸਿੰਘ ਅਤੇ ਰੋਜ਼ਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਰਹੇ।

