www.sursaanjh.com > ਚੰਡੀਗੜ੍ਹ/ਹਰਿਆਣਾ > ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ ਨੇ ਢਕੌਰਾਂ `ਚ ਕੀਤੀ ਮੀਟਿੰਗ 

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ ਨੇ ਢਕੌਰਾਂ `ਚ ਕੀਤੀ ਮੀਟਿੰਗ 

ਚੰਡੀਗੜ੍ਹ 18 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਖਰੜ ਹਲਕੇ ਦੇ ਪਿੰਡ ਢਕੋਰਾਂ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਪਿੰਡ ਦੇ ਕਾਂਗਰਸੀ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਵਿੱਚ ਮੌਜੂਦਾ ਰਾਜ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਨਾਕਾਮੀ ਤੇ ਖਾਸ ਤੌਰ ‘ਤੇ ਵਧ ਰਹੇ ਗੈਂਗਸਟਰਵਾਦ, ਫ਼ਿਰੌਤੀ ਲਈ ਹੋ ਰਹੀਆਂ ਧਮਕੀਆਂ ਅਤੇ ਆਮ ਲੋਕਾਂ ਦੀ ਦਹਿਲੀਜ਼ ਤੱਕ ਪਹੁੰਚ ਰਹੇ ਅਪਰਾਧਾਂ ‘ਤੇ ਗੰਭੀਰ ਚਿੰਤਾ ਜਤਾਈ ਗਈ। ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ “ਮੋਹਾਲੀ ਜ਼ਿਲ੍ਹਾ ਸਮੇਤ ਪੂਰੇ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨਾਜ਼ੁਕ ਹੋ ਚੁੱਕੀ ਹੈ। ਇਲਾਕੇ ਦੇ ਇਮਾਨਦਾਰ ਕਾਰੋਬਾਰੀ, ਨੌਜਵਾਨ ਅਤੇ ਆਮ ਲੋਕ ਡਰੇ ਹੋਏ ਹਨ। ਪੂਰਾ ਪੰਜਾਬ ਇਕ ਅਣਸੁਰੱਖਿਅਤ ਮਾਹੌਲ ‘ਚ ਜੀ ਰਿਹਾ ਹੈ, ਜਿੱਥੇ ਹਰ ਦਿਨ ਨਵੇਂ ਗੈਂਗਸਟਰ ਅਤੇ ਫ਼ਿਰੌਤੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਸਰਕਾਰ ਦੀ ਨਾਕਾਮੀ ਦਾ ਸਿੱਧਾ ਨਤੀਜਾ ਹੈ।”
ਇਸ ਮੌਕੇ ਪਿੰਡ ਢਕੋਰਾਂ ਦੇ ਸਾਬਕਾ ਸਰਪੰਚ ਅਤੇ ਸਮਰਪਿਤ ਕਾਂਗਰਸੀ ਆਗੂ ਹਰਜੀਤ ਸਿੰਘ ਰੋਮੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਜੀਤੀ ਪਡਿਆਲਾ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ  ਸੌਂਪਿਆ ਗਿਆ। ਸਾਬਕਾ ਸਰਪੰਚ ਰੋਮੀ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ।  ਜੀਤੀ ਪਡਿਆਲਾ ਨੇ ਕਿਹਾ ਕਿ “ਪਾਰਟੀ ਦੇ ਨੌਜਵਾਨ ਤੇ ਜ਼ਮੀਨੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ। ਹਰਜੀਤ ਸਿੰਘ ਰੋਮੀ ਵਰਗੇ ਇਮਾਨਦਾਰ ਤੇ ਸਮਰਪਿਤ ਵਰਕਰਾਂ ਦੀ ਲੋੜ ਪਾਰਟੀ ਨੂੰ ਹਮੇਸ਼ਾ ਰਹੇਗੀ।” ਮੀਟਿੰਗ ਦੌਰਾਨ ਸਾਬਕਾ ਸਰਪੰਚ ਹਰਜੀਤ ਸਿੰਘ ਪੱਪੀ, ਅੰਮ੍ਰਿਤਪਾਲ ਸਿੰਘ ਲਾਡੀ, ਸਾਬਕਾ ਸਰਪੰਚ ਹਰਜੀਤ ਸਿੰਘ ਰੋਮੀ, ਰਮਾਕਾਂਤ ਕਾਲੀਆ, ਸਮਿਤੀ ਮੈਂਬਰ ਨਰਿੰਦਰ ਸਿੰਘ, ਬਲਾਕ ਪ੍ਰਧਾਨ ਮਦਨ ਸਿੰਘ, ਬਹਾਦਰ ਸਿੰਘ ਸ਼ੇਖਪੁਰਾ, ਕਾਂਗਰਸੀ ਆਗੂ ਮਨੀਸ਼ ਗੌਤਮ ਮਾਜਰੀ, ਜੀਤੂ, ਨੰਬਰਦਾਰ ਸਤਵਿੰਦਰ ਸਿੰਘ, ਨਛੱਤਰ ਸਿੰਘ, ਸਰਪੰਚ ਗੁਰਸਿਮਰਨ ਸਿੰਘ, ਤੇਜੀ ਰਾਣੀ ਮਾਜਰਾ, ਗੁਰਮੁੱਖ ਸਿੰਘ ਗੁੱਡੂ, ਪੰਚ ਸਤਵਿੰਦਰ ਸਿੰਘ, ਜਗਪ੍ਰੀਤ ਸਿੰਘ, ਸਾਬਕਾ ਸਰਪੰਚ ਸਤਿੰਦਰ ਸਿੰਘ ਸੱਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *