ਸਿਰਸਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਮਈ:


ਉੱਘੀ ਕਵਿੱਤਰੀ ਨੀਲਮ ਨਾਰੰਗ ਦੀ ਛੇਵੀਂ ਕਿਤਾਬ – “ਪ੍ਰਕ੍ਰਿਤੀ ਤੇਰੇ ਸੰਧਿਆ ਮੇਂ” “प्रकृति तेरे सान्निध्य में” ਹਰਿਆਣਾ ਖੇਤਰੀ ਲਘੂ ਕਵਿਤਾ ਮੰਚ, ਸਿਰਸਾ ਦੁਆਰਾ ਇੱਕ ਸ਼ਾਨਦਾਰ ਸਮਾਰੋਹ ਵਿੱਚ ਜਾਰੀ ਕੀਤੀ ਗਈ। ਇਸ ਮੌਕੇ ਨੀਲਮ ਨਾਰੰਗ ਨੂੰ ਸੁਰੇਂਦਰ ਵਰਮਾ ਸਾਹਿਤ ਸਨਮਾਨ, ਸਿਰੋਪਾਓ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਕਿਤਾਬ ਵਿੱਚ ਕੁਦਰਤ ਬਾਰੇ ਸੌ ਛੋਟੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕੁਦਰਤ ਪ੍ਰਤੀ ਪਿਆਰ ਤੋਂ ਇਲਾਵਾ, ਇਸ ਦੇ ਹਰ ਰੂਪ ਨੂੰ ਕਵਿਤਾ ਰਾਹੀਂ ਬਿਆਨ ਕੀਤਾ ਗਿਆ ਹੈ। ਨੀਲਮ ਨਾਰੰਗ, ਹਿੰਦੀ ਅਤੇ ਪੰਜਾਬੀ ਤੋਂ ਇਲਾਵਾ, ਹਰਿਆਣਵੀ ਬੋਲੀ ਵਿੱਚ ਵੀ ਕਵਿਤਾਵਾਂ ਲਿਖਦੀ ਹੈ ਜੋ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।

