ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਈ:


ਪਦਮਸ਼੍ਰੀ ਪ੍ਰੋਫੈਸਰ ਡਾ. ਰਤਨ ਸਿੰਘ ਜੱਗੀ ਦੇ ਸਦੀਵੀ ਵਿਛੋੜੇ ਦਾ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
ਸਭਾ ਦੇ ਪ੍ਧਾਨ ਦਰਸ਼ਨ ਬੁੱਟਰ, ਜਰਨਲ ਸੱਕਤਰ ਸੁਸ਼ੀਲ ਦੁਸਂਝ, ਸੀਨੀਅਰ ਮੀਤ ਪ੍ਧਾਨ ਮਖਣ ਕੁਹਾੜ ਅਤੇ ਦਫ਼ਤਰ ਸੱਕਤਰ ਦੀਪ ਦੇਵਿੰਦਰ ਸਿੰਘ ਨੇ ਦਸਿਆ ਕਿ ਡਾ. ਜੱਗੀ ਪੰਜਾਬੀ ਸਾਹਿਤ, ਗੁਰਮਤਿ, ਸੂਫ਼ੀ ਮੱਤ ਤੇ ਮੱਧਕਾਲੀ ਸਾਹਿਤ ਦੇ ਵੱਡੇ ਵਿਦਵਾਨ ਸਨ। ਅੰਗਰੇਜ਼ੀ, ਪੰਜਾਬੀ, ਫ਼ਾਰਸੀ, ਹਿੰਦੀ ਤੇ ਸੰਸਕ੍ਰਿਤ ਭਾਸ਼ਾਵਾਂ ਦੇ ਗਿਆਤਾ ਡਾ. ਜੱਗੀ ਕੁਲਵਕਤੀ ਲੇਖਕ ਸਨ, ਜਿਹਨਾ ਹੁਣ ਤੱਕ ਲਗਭਗ 144 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।

