ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਈ:
ਅੱਜ ਸੈਕਟਰ-41 ਚੰਡੀਗੜ੍ਹ ਵਿਖੇ ਦਿਵਿਆਂਗ ਵੈਲਫੇਅਰ ਸੁਸਾਇਟੀ ਚੰਡੀਗੜ੍ਹ ਵਲੋਂ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ। ਇਹ ਸਮਾਗਮ ਵਿਸ਼ੇਸ਼ ਤੌਰ ਤੇ ਪਿਛਲੇ ਦਿਨੀਂ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਤਰਨਤਾਰਨ ਵਿਖੇ ਮਿਲੇ ‘‘ਸ਼ਾਨ-ਏ-ਪੰਜਾਬ’’ ਐਵਾਰਡ ਲਈ ਦਿਵਿਆਂਗ ਬੱਚਿਆਂ ਵਲੋਂ ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨਾਲ ਖੁਸ਼ੀ ਸਾਂਝੀ ਕਰਨਾ ਅਤੇ ਸੰਸਥਾ ਵਲੋਂ ਉਹਨਾਂ ਨੂੰ ਸਨਮਾਨਿਤ ਕਰਨ ਲਈ ਉਲੀਕਿਆ ਗਿਆ ਸੀ।


ਸਮਾਗਮ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਸੰਸਥਾ ਦੇ ਪ੍ਰਧਾਨ ਸ੍ਰੀ੍ ਰਮੇਸ਼ ਚਨੌਲੀਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸ੍ਰੀ ਚਨੌਲੀਆ ਵਲੋਂ ਮੁੱਖ ਮਹਿਮਾਨ ਅਤੇ ਦੂਜੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਦੱਸਿਆ ਕਿ ਸੰਸਥਾ ਦੇ ਸਮੂਹ ਦਿਵਿਆਂਗ ਬੱਚਿਆਂ ਨੂੰ ਚੇਅਰਮੈਨ ਬਹਾਦਰ ਸਿੰਘ ਗੋਸਲ ਨੂੰ ‘‘ਸ਼ਾਨ-ਏ-ਪੰਜਾਬ’’ ਐਵਾਰਡ ਮਿਲਣ ਦੀ ਬਹੁਤ ਖੁਸ਼ੀ ਹੋਈ ਹੈ, ਜੋ ਪਿਛਲੇ 41 ਸਾਲ ਤੋਂ ਇਲਾਕੇ ਦੇ ਦਿਵਿਆਂਗ ਬੱਚਿਆਂ ਦੀ ਸੇਵਾ ਕਰਦੇ ਆ ਰਹੇ ਹਨ। ਇਸ ਸਬੰਧ ਵਿੱਚ ਦਿਵਿਆਂਗ ਵੈਲਫੇਅਰ ਸੁਸਾਇਟੀ ਚੰਡੀਗੜ੍ਹ ਨੇ ਵੀ ਆਪਣੇ ਵਲੋਂ ਵਿਸ਼ੇਸ਼ ਤੌਰ ਤੇ ਪ੍ਰਿੰ. ਗੋਸਲ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਬੋਲਦਿਆਂ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੂਬ ਪੜਾਈ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਸਿੱਖਿਆ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਉਣ ਲਈ ਕਿਹਾ। ਉਹਨਾਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਸੰਸਥਾ ਦੀ ਮਦਦ ਨਾਲ ਬਹੁਤ ਸਾਰੇ ਦਿਵਿਆਂਗ ਬੱਚੇ ਆਪਣਾ ਜੀਵਨ ਪੱਧਰ ਵਧੀਆ ਬਣਾਉਣ ਅਤੇ ਆਪਣੇ ਘਰ ਪ੍ਰੀਵਾਰ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਕਾਬਲ ਬਣ ਚੁੱਕੇ ਹਨ। ਅੱਜ ਦੇ ਸਨਮਾਨ ਲਈ ਉਹਨਾਂ ਨੇ ਦਿਵਿਆਂਗ ਬੱਚਿਆਂ ਅਤੇ ਸੰਸਥਾ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਦਿਵਿਆਂਗ ਬੱਚਿਆਂ ਅਤੇ ਸੰਸਥਾ ਦੇ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਨੇ ਪ੍ਰਿੰ. ਗੋਸਲ ਨੂੰ ਸਨਮਾਨ ਚਿੰਨ੍ਹ, ਸ਼ਾਲ ਅਤੇ ਫੁੱਲਾਂ ਦੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰ ਬੁਲਾਰਿਆਂ ਵਿੱਚ ਅਸ਼ੋਕ ਕੁਮਾਰ ਸ਼ਰਮਾ, ਰਾਜਮਾਨ ਯਾਦਵ, ਬਲਵਿੰਦਰ ਕੌਰ, ਰਮੇਸ਼ ਚਨੌਲੀਆ, ਮੰਗਲ ਸਿੰਘ ਵੀ ਸ਼ਾਮਲ ਸਨ।
ਇਸ ਮੌਕੇ ਤੇ ਬੱਚਿਆਂ ਨੂੰ ਸੰਸਥਾ ਉਹਨਾਂ ਵਲੋਂ ਮੁਫਤ ਸਟੇਸ਼ਨਰੀ ਵੀ ਵੰਡੀ ਗਈ ਤਾਂ ਕਿ ਬੱਚੇ ਸਿੱਖਿਆ ਨਾਲ ਜੁੜੇ ਰਹਿਣ| ਇਸ ਸਮਾਗਮ ਵਿੱਚ ਦਿਵਿਆਂਗ ਬੱਚਿਆ ਤˉ ਇਲਾਵਾ ਬਹੁਤ ਸਾਰੇ ਜੇ ਬੱਚੇ, ਬੀਬੀਆਂ ਅਤੇ ਸੰਸਥਾ ਦੇ ਮੈਂਬਰ ਵੀ ਹਾਜ਼ਰ ਸਨ ਜਿਹਨਾਂ ਵਿੱਚ ਰੀਤੂ, ਸˉਨਮ, ਪੂਨਮ, ਦਿੱਵਿਆ, ਸੁਨੀਤਾ, ਰਮਨ ਕਾਂਤ, ਰˉਸ਼ਨ ਲਾਲ, ਐਂਜਲ, ਪ੍ਰਥਮ, ਸ੍ਰਿਸ਼ਟੀ, ਪਰੀ, ਦਿਲਪ੍ਰੀਤ, ਸੁਮੇਰ, ਅੰਸ਼, ਤਾਨਿਸ, ਦਿਸ਼ਾ, ਬਲਵਿੰਦਰ ਸਿੰਘ, ਪਿੰਕੀ, ਮਨਪ੍ਰੀਤ, ਅਸˉਕ, ਰਮਨ, ਮੰਗਲ ਵੀ ਹਾਜ਼ਰ ਸਨ| ਸਮਾਗਮ ਦੇ ਅੰਤ ਵਿੱਚ ਬਲਵਿੰਦਰ ਸਿੰਘ ਵਲੋਂ ਸਭਾ ਧੰਨਵਾਦ ਕੀਤਾ ਗਿਆ| ਦਿਵਿਆਂਗ ਬੱਚਿਆਂ ਅਤੇ ਸੰਸਥਾ ਦੇ ਮੈਂਬਰਾਂ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ‘‘ਸ਼ਾਨ-ਏ-ਪੰਜਾਬ’’ ਅਵਾਰਡ ਮਿਲਣ ਤੇ ਵਧਾਈ ਦਿੱਤੀ ਗਈ|
ਫੋਟੋ ਕੈਪਸ਼ਨ – ਦਿਵਿਆਂਗ ਬੱਚੇ ਅਤੇ ਦਿਵਿਆਂਗ ਵੈਲਫੇਅਰ ਸੁਸਾਇਟੀ ਚੰਡੀਗੜ੍ਹ ਦੇ ਅਹੁਦੇਦਾਰ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਸਨਮਾਨਿਤ ਕਰਦੇ ਹੋਏ।

