ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਈ:
ਸਵਪਨ ਫਾਊਂਡੇਸ਼ਨ ਪਟਿਆਲ਼ਾ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਉੱਘੇ ਕਵੀ ਤੇ ਕਹਾਣੀਕਾਰ ਰਾਮ ਕੁਮਾਰ ਤਿਵਾੜੀ ਨਾਲ਼ ਰੂ-ਬਰੂ ਸਮਾਗਮ ਮਿਤੀ 29 ਮਈ 2025 ਨੂੰ ਸ਼ਾਮ 4.30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।


ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਕਵੀ ਤੇ ਨਾਵਲਕਾਰ ਡਾ. ਮਨਮੋਹਨ ਵੱਲੋਂ ਕੀਤੀ ਜਾ ਰਹੀ ਹੈ। ਮੁੱਖ ਮਹਿਮਾਨ ਵਜੋਂ ਚਰਚਿਤ ਕਹਾਣੀਕਾਰ ਬਲੀਜੀਤ ਅਤੇ ਵਿਸ਼ੇਸ਼ ਮਹਿਮਾਨ ਡਾ. ਪ੍ਰਵੀਨ ਕੁਮਾਰ ਹਾਜ਼ਰ ਹੋਣਗੇ। ਬੁਲਾਰਿਆਂ ਵਜੋਂ ਗੁਰਦੇਵ ਚੌਹਾਨ, ਡਾ. ਤੇਜਿੰਦਰ ਸਿੰਘ, ਦੀਪਤੀ ਬਬੂਟਾ ਅਤੇ ਭੁਪਿੰਦਰ ਸਿੰਘ ਮਾਨ ਸੰਵਾਦ ਨੂੰ ਅੱਗੇ ਤੋਰਨਗੇ। ਕੋਆਰਡੀਨੇਟਰ ਸੰਦੀਪ ਜਸਵਾਲ, ਸੁਰਜੀਤ ਸੁਮਨ ਅਤੇ ਪ੍ਰਬੰਧਕਾਂ ਵੱਲੋਂ ਸਮੂਹ ਲੇਖਕਾਂ, ਸਾਹਿਤ ਪ੍ਰੇਮੀਆਂ ਅਤੇ ਪਾਠਕਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਨਿੱਘਾ ਸੱਦਾ ਦਿੱਤਾ ਗਿਆ ਹੈ।

