www.sursaanjh.com > ਅੰਤਰਰਾਸ਼ਟਰੀ > ਯੂ.ਟੀ. ਦੇ ਸੇਵਾ ਮੁਕਤ ਅਧਿਆਪਕਾਂ ਦੀ ਜਥੇਬੰਦੀ ਵਲੋਂ ਮੰਗਾਂ ਲਈ ਮੀਟਿੰਗ ਅਤੇ ਵਿਚਾਰ ਵਟਾਂਦਰਾ

ਯੂ.ਟੀ. ਦੇ ਸੇਵਾ ਮੁਕਤ ਅਧਿਆਪਕਾਂ ਦੀ ਜਥੇਬੰਦੀ ਵਲੋਂ ਮੰਗਾਂ ਲਈ ਮੀਟਿੰਗ ਅਤੇ ਵਿਚਾਰ ਵਟਾਂਦਰਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਮਈ:

ਯੂ.ਟੀ. ਚੰਡੀਗੜ੍ਹ  ਦੇ ਸੇਵਾ ਮੁਕਤ ਅਧਿਆਪਕਾਂ ਦੀ ਜਥੇਬੰਦੀ ਦੇ ਮੈਂਬਰਾਂ ਵਲੋਂ ਅੱਜ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਸੇਵਾ ਮੁਕਤ ਅਧਿਆਪਕਾਂ ਦੀਆਂ ਲੰਬੇ ਸਮੇਂ  ਤੋਂ ਲਟਕਦੀਆਂ ਮੰਗਾਂ ਬਾਰੇ ਵਿਚਾਰ ਕਰਨ ਦੇ ਸਬੰਧ ਵਿੱਚ ਬੁਲਾਈ ਗਈ ਸੀ, ਜਿਸ ਵਿੱਚ ਬਹੁਤ ਸਾਰੇ ਸੇਵਾ-ਮੁਕਤ ਅਧਿਆਪਕਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਦੇ  ਹੋਏ ਦੱਸਿਆ ਕਿ ਉਹ ਪੁਰਾਣੀਆਂ ਮੰਗਾਂ, ਜਿਹਨਾਂ ਵਿੱਚ ਕੈਸ਼ਲੈਸ ਸਕੀਮ ਲਾਗੂ ਕਰਨਾ, ਟੀਚਰਜ਼ ਹੋਮ ਦੀ ਸਥਾਪਨਾ ਕਰਨਾ ਅਤੇ ਨੋਸ਼ਨ ਇੰਨਕਰੀਮੈਂਟ ਦੇ ਕੇਸਾਂ ਦਾ ਨਿਪਟਾਰਾ ਕਰਨਾ, ਅਜੇ ਵੀ ਉਸੇ ਤਰ੍ਹਾਂ ਲਟਕਦੀਆਂ ਆ ਰਹੀਆਂ ਹਨ। ਇਸ ਵਿਸ਼ੇ ਤੇ ਲੰਬਾ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਵਿਚਾਰ ਵਟਾਂਦਰੇ ਵਿੱਚ ਭਾਗ ਲੈਣ ਵਾਲਿਆਂ ਵਿੱਚ ਡਾ. ਗੁਲਜ਼ਾਰ ਸਿੰਘ, ਸ੍ਰੀ ਕ੍ਰਿਸਨ ਕੁਮਾਰ ਤੇਜਪਾਲ, ਜਨਰਲ ਸਕੱਤਰ ਸ੍ਰੀ ਸੁਮੇਸ਼ ਵਰਮਾ, ਮੈਡਮ ਬਿਕਰਮਜੀਤ ਕੌਰ, ਗੁਰਪਾਲ ਸਿੰਘ, ਤਰਜੀਤ ਸਿੰਘ, ਪਰਮਜੀਤ ਸਿੰਘ, ਮੈਡਮ ਨਿਰਮਲਾ ਸੈਣੀ ਅਤੇ ਬਹਾਦਰ ਸਿੰਘ ਗੋਸਲ ਸ਼ਾਮਲ ਸਨ। ਸਾਰੇ ਮੈਂਬਰਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕਰਦਿਆਂ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਤੇ ਵੀ ਚਰਚਾ ਕੀਤੀ।

ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਅੱਜ ਕੱ ਬਹੁਤ ਸਾਰੇ ਸੇਵਾ ਮੁਕਤ ਅਧਿਆਪਕ ਆਪਣੇ ਬੱਚਿਆਂ ਪਾਸ ਵਿਦੇਸ਼ਾਂ ਵਿੱਚ ਗਏ ਹੋਏ ਹਨ ਪਰ ਉਹਨਾਂ ਨੇ ਫੋਨ ਤੇ ਆਪਣੀ ਹਾਜ਼ਰੀ  ਲਗਵਾ ਦਿੱਤੀ ਹੈ। ਸਮੂਹ ਮੈਂਬਰਾਂ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹ ਲਟਕਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ  ਅਪੀਲ ਕੀਤੀ ਗਈ। ਸ੍ਰ. ਪਰਮਜੀਤ ਸਿੰਘ ਦਾ ਨੋਸ਼ਨ ਇਨਕਰੀਮੈਂਟ ਦਾ ਕੇਸ ਕਲੀਅਰ ਹੋਣ ਤੇ ਉਸ ਨੂੰ ਸਭ ਵਲੋਂ ਵਧਾਈ ਦਿੱਤੀ ਗਈ ਅਤੇ ਬਾਕੀ ਕੇਸਾਂ ਦਾ ਵੀ ਜਲਦੀ  ਨਿਪਟਾਰਾ ਮੰਗਿਆ। ਅੰਤ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀਆਂ ਨਵੀਆਂ ਪੁਸਤਕਾਂ ਸਾਰੇ ਮੈਂਬਰਾਂ ਨੂੰ ਤੋਹਫੇ ਦੇ ਤੌਰ ਤੇ ਦਿੱਤੀਆਂ ਗਈਆਂ, ਜਿਸ ਤੇ ਨਵੀਆਂ ਪੁਸਤਕਾਂ ਦੇ ਆਉਣ ਤੇ ਸਭ ਮੈਂਬਰਾਂ ਨੇ ਪ੍ਰਿੰ. ਗੋਸਲ ਨੂੰ ਵਧਾਈ ਦਿੱਤੀ। ਅੰਤ ਵਿੱਚ ਜਥੇਬੰਦੀ ਦੇ ਜਨਰਲ ਸਕੱਤਰ ਸ੍ਰੀ ਸੁਮੇਸ਼ ਵਰਮਾ ਨੇ ਹਾਜ਼ਰ ਹੋਏ ਸਭ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਹਰ ਦੁੱਖ-ਸੁੱਖ ਵਿੱਚ ਇੱਕ ਦੂਜੇ ਦੇ ਭਾਈਵਾਲ ਹੋਣ ਦੀ ਅਪੀਲ ਕੀਤੀ|

ਫੋਟੋ ਕੈਪਸ਼ਨ – ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਆਪਣੀਆਂ ਨਵੀਆਂ ਪੁਸਤਕਾਂ ਸੇਵਾ ਮੁਕਤ ਅਧਿਆਪਕਾਂ ਨੂੰ ਤੋਹਫੇ ਵਜੋਂ ਭੇਟ ਕਰਦੇ ਹੋਏ।

Leave a Reply

Your email address will not be published. Required fields are marked *