www.sursaanjh.com > ਅੰਤਰਰਾਸ਼ਟਰੀ > ਵਿੱਤੀ ਕਮਿਸ਼ਨਰਜ਼ ਅਧਿਕਾਰੀ/ਕਰਮਚਾਰੀ ਐਸੋਸੀਏਸ਼ਨ ਵੱਲੋਂ ਪੰਜਾਬ ਸਿਵਲ ਸਕੱਤਰੇਤ-1  ਵਿਖੇ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਏ ਗਏ – ਕੁਲਵੰਤ ਸਿੰਘ

ਵਿੱਤੀ ਕਮਿਸ਼ਨਰਜ਼ ਅਧਿਕਾਰੀ/ਕਰਮਚਾਰੀ ਐਸੋਸੀਏਸ਼ਨ ਵੱਲੋਂ ਪੰਜਾਬ ਸਿਵਲ ਸਕੱਤਰੇਤ-1  ਵਿਖੇ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਏ ਗਏ – ਕੁਲਵੰਤ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੂਨ:
ਗੁਰਬਾਣੀ ਵਿੱਚ ਵਾਤਾਵਰਣ ਦੀ ਸੰਭਾਲ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਅੱਜ ਜਦੋਂ ਧਰਤੀ ਦੀ ਤਪਸ਼ ਵਧ ਰਹੀ ਹੈ, ਪਾਣੀ ਖ਼ਤਮ ਹੋਣ ਕਿਨਾਰੇ ਹੈ ਅਤੇ ਮਨੁੱਖ ਮਨਮੁਖਤਾ ਵੱਲ ਵਧ ਰਿਹਾ ਹੈ, ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਗਲੀਆਂ ਮਨੁੱਖੀ ਨਸਲਾਂ ਲਈ ਪ੍ਰੇਰਣਾਸਰੋਤ ਪੈਦਾ ਕਰਨ ਵੱਲ ਇੱਕ ਕਦਮ ਪੁੱਟਿਆ ਜਾਵੇ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਫੁਰਮਾਇਆ ਹੈ, ”ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।’‘  ਅੱਜ ਹਰ ਮਨੁੱਖ ਨੂੰ ਵਾਰਵਰਣ ਦੀ ਸ਼ੁੱਧਤਾ ਲਈ ਸੱਚਾ ਸੰਕਲਪ ਲੈਣ ਦੀ ਡਾਢੀ ਜ਼ਰੂਰਤ ਹੈ। ਇਹ ਜਾਣ ਕੇ ਸਕੂਨ ਹਾਸਲ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਪੱਧਰ ਤੇ ਜਾਂ ਆਪਣੀਆਂ ਸੰਸਥਾਵਾਂ ਰਾਹੀਂ ਇਸ ਉੱਤਮ ਕਾਜ ਲਈ ਜੁਟੇ ਹੋਏ ਹਨ।
ਇਸੇ ਸੰਕਲਪ ਦੇ ਮੱਦੇਨਜ਼ਰ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਅੱਜ ਪੰਜਾਬ ਵਿੱਤੀ ਕਮਿਸ਼ਨਰਜ਼ ਅਧਿਕਾਰੀ/ਕਰਮਚਾਰੀ ਐਸੋਸੀਏਸ਼ਨ ਵੱਲੋਂ ਕੁਦਰਤ ਪ੍ਰਤੀ ਆਪਣੀ ਜ਼ਿੰਮੇਂਵਾਰੀ ਸਮਝਦੇ ਹੋਏ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਰੁੱਖ ਲਗਾਏ ਗਏ। ਇਸ ਮੌਕੇ ਪੰਜਾਬ ਵਿੱਤੀ ਕਮਿਸ਼ਨਰ ਸਕੱਤਰੇਤ ਦੇ ਉਤਸ਼ਾਹੀ ਅਧਿਕਾਰੀਆਂ/ਕਰਮਚਾਰੀਆਂ ਨੇ ਇਸ ਸਰਵੋਤਮ ਕਾਜ ਕਰਦੇ ਹੋਏ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *