www.sursaanjh.com > ਚੰਡੀਗੜ੍ਹ/ਹਰਿਆਣਾ > ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਵਾਪਸੀ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਭਰਵਾਂ ਸਵਾਗਤ

ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਵਾਪਸੀ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਭਰਵਾਂ ਸਵਾਗਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੂਨ: 

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਹਿਯੋਗ ਸਦਕਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ  ਵਾਪਸੀ ਸਮੇਂ ਰਾਤ ਦੇਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ, ਸੰਸਥਾ ਦੇ ਅਹੁਦੇਦਾਰਾਂ ਵਲੋਂ ਯਾਤਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਲਾਹਕਾਰ ਬਲਵਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਵਲੋਂ ਯਾਤਰਾ ਸੰਪੂਰਨ ਹੋਣ ਤੇ ਪ੍ਰਬੰਧਕਾਂ ਅਤੇ ਯਾਤਰੂਆਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਯਾਤਰਾ ਦੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ 29 ਮਈ 2025 ਨੂੰ ਸ੍ਰੀ ਹੇਮਕੁੰਟ ਸਾਹਿਬ ਅਤੇ ਦੂਜੇ ਗੁਰਧਾਮਾਂ ਦੀ ਯਾਤਰਾ ਲਈ ਰਵਾਨਗੀ ਕੀਤੀ ਗਈ ਸੀ ਜਿਸ ਦੀ 4 ਜੂਨ 2025 ਨੂੰ ਦੇਰ ਰਾਤ ਵਾਪਸੀ ਹੋਈ।

ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਯਾਤਰਾ ਲਈ ਬੀਬੀਆਂ ਅਤੇ ਬੱਚਿਆਂ ਸਮੇਤ 52 ਯਾਤਰੀਆਂ ਨੇ ਇਸ ਧਾਰਮਿਕ ਯਾਤਰਾ ਨੂੰ ਮਨੋਰੰਜਕ ਢੰਗ ਨਾਲ ਮਾਣਿਆ ਅਤੇ ਸਮਾਪਤੀ ਪਰ ਬੱਚੇ ਅਤੇ ਬੀਬੀਆਂ ਬਹੁਤ ਖੁਸ਼ ਨਜ਼ਰ ਆਏ। ਪ੍ਰਿੰ.ਬਹਾਦਰ ਸਿੰਘ ਗੋਸਲ ਨੇ ਸੰਸਥਾ ਵਲੋਂ 6 ਸਾਲ ਦੇ ਯਾਤਰੀ ਜਪਨਜੋਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸੰਸਥਾ ਵਲੋਂ ਜਿਹਨਾਂ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ ਗਿਆ, ਉਹਨਾਂ ਵਿੱਚ ਮਨਮੋਹਨਜੀਤ ਸਿੰਘ, ਸੁਖਵਿੰਦਰ ਸਿੰਘ, ਅਭੈ ਗੁਪਤਾ, ਮੀਰਾ ਮਹਿਤਾ, ਬੀਰ ਦਵਿੰਦਰ ਸਿੰਘ, ਹਰਸਿਮਰਨ ਕੌਰ, ਈਸ਼ਲੀਨ ਕੌਰ, ਗੁਰਵਿੰਦਰ ਸਿੰਘ ਅਤੇ ਹੋਰ ਸ਼ਾਮਲ ਸਨ। ਯਾਤਰਾ ਸੁੱਖਦ ਅਤੇ ਸ਼ਰਧਾ ਭਰਪੂਰ ਸਮਾਪਤ ਹੋਣ ਤੇ ਪ੍ਰਿੰ. ਗੋਸਲ ਵਲੋਂ ਸਾਰੇ ਯਾਤਰੂਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਈ ਸ਼ਰਧਾਲੂਆਂ ਨੇ ਦੱਸਿਆ ਕਿ ਉਹਨਾਂ ਦੀ ਯਾਤਰਾ ਬਹੁਤ ਹੀ ਸੁਖਾਵੇਂ ਮਾਹੌਲ, ਮਨੋਰੰਜਕ ਅਤੇ ਖੁਲ੍ਹੇ ਦਰਸ਼ਨਾਂ ਭਰਪੂਰ ਦਿਲਕਸ਼ ਰਾਹੀ ਸਾਰੇ ਯਾਤਰੂ ਚੜ੍ਹਦੀ ਕਲਾ ਵਿੱਚ ਰਹੇ ਹਨ। ਉਹਨਾਂ ਨੇ ਸਫਲ ਅਤੇ ਯਾਦਗਾਰੀ ਯਾਤਰਾ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਾਰੇ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ।

ਪ੍ਰਿੰ. ਗੋਸਲ ਨੇ ਦੱਸਿਆ ਕਿ ਅਗਲੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਜੂਨ ਤੋਂ ਨਵੇਂ ਜਥੇ ਵਜੋਂ ਜਾ ਰਹੀ ਹੈ ਅਤੇ ਉਸ ਲਈ ਵੀ ਏ.ਸੀ. ਟਰੈਵਲਰਜ਼ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਹ ਯਾਤਰਾ ਵਿਸ਼ੇਸ਼ ਤੌਰ ਤੇ ਸ੍ਰੀ ਨਾਨਕ ਮੱਤਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦੇ ਮਾਰਗ ਰਾਹੀਂ ਸ੍ਰੀ ਹੇਮਕੁੰਟ ਸਾਹਿਬ ਅਤੇ ਦੂਜੇ ਗੁਰਧਾਮਾਂ ਤੇ ਨਤਮਸਤਕ ਹੁੰਦੀ ਹੋਈ ਜਾਵੇਗੀ। ਇਸ ਯਾਤਰਾ ਲਈ ਵੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਪੂਰਾ ਸਹਿਯੋਗ ਕਰੇਗੀ। ਉਹਨਾਂ ਨੇ ਰਾਤ ਸੰਪੰਨ ਹੋਈ ਯਾਤਰਾ ਲਈ ਪ੍ਰਬੰਧਕੀ ਸੇਵਾਦਾਰਾਂ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ – ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਹੇਮਕੁੰਟ ਯਾਤਰੂਆਂ ਦਾ ਸਨਮਾਨ ਕਰਦੇ ਸਮੇਂ ਸਭ ਤੋਂ ਛੋਟੀ ਉਮਰ ਦੇ ਯਾਤਰੂ, ਉਮਰ 6 ਸਾਲ  ਜਪਨਜੋਤ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ।

Leave a Reply

Your email address will not be published. Required fields are marked *