ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੂਨ:


ਇੰਡਕ ਆਰਟਸ ਵੈਲਫੇਅਰ ਕੌਸਲ ਚੰਡੀਗੜ੍ਹ ਯੂਨਿਟ ਦੀ ਮੀਟਿੰਗ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਚੰਡੀਗੜ੍ਹ ਸਥਿਤ ਦਫਤਰ ਸੈਕਟਰ 41 (ਬਡਹੇੜੀ) ਚੰਡੀਗੜ੍ਹ ਵਿਖੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਸਥਾ ਦੇ ਕਨਵੀਨਰ ਰਾਜਵਿੰਦਰ ਸਿੰਘ ਗੱਡੂ ਪਹੁੰਚੇ। ਅੱਜ ਦੀ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੀਟਿੰਗ ਵਿੱਚ ਰਾਜਵਿੰਦਰ ਸਿੰਘ ਗੱਡੂ ਨੂੰ ਕਨਵੀਨਰ ਚੰਡੀਗੜ੍ਹ, ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਪ੍ਰਧਾਨ, ਅਵਤਾਰ ਸਿੰਘ ਮਹਿਤਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਰਜਿੰਦਰ ਕੌਰ ਰੇਣੂ ਨੂੰ ਮੀਤ ਪ੍ਰਧਾਨ, ਕ੍ਰਿਸ਼ਨ ਰਾਹੀ ਨੂੰ ਜਨਰਲ ਸਕੱਤਰ, ਚਰਨਜੀਤ ਕੌਰ ਬਾਠ ਨੂੰ ਜੁਆਇੰਟ ਸਕੱਤਰ, ਅਮਰਜੀਤ ਸਿੰਘ ਬਠਲਾਣਾ ਨੂੰ ਪ੍ਰੈਸ ਸਕੱਤਰ, ਮੰਦਰ ਸਿੰਘ ਗਿੱਲ ਸਾਹਿਬਚੰਦੀਆ ਨੂੰ ਕੈਸ਼ੀਅਰ, ਦਵਿੰਦਰ ਕੌਰ ਢਿਲੋਂ, ਪਰਤਾਪ ਪਾਰਸ ਅਤੇ ਭੁਪਿੰਦਰ ਸਿੰਘ ਭਾਗੋਮਾਜਰੀਆ ਨੂੰ ਕੋ-ਕਨਵੀਨਰ, ਰਾਜਿੰਦਰ ਸਿੰਘ ਧੀਮਾਨ ਨੂੰ ਸਲਾਹਕਾਰ, ਐਡਵੋਕੇਟ ਨੀਲਮ ਨਾਰੰਗ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ ਹੈ। ਇਸੇ ਤਰ੍ਹਾਂ ਨਰਿੰਦਰ ਕੌਰ ਲੌਂਗੀਆ, ਜਗਦੇਵ ਸਿੰਘ ਰਡਿਆਲਾ, ਨਰਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਕਾਰਜਕਾਰੀ ਮੈਂਬਰ ਲਿਆ ਗਿਆ ਹੈ।
ਸੰਸਥਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਨੇ ਸੰਸਥਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16-06-2025 ਨੂੰ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਪਹਿਲਾ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਸੰਸਥਾ ਦੇ ਡਾਇਰੈਕਟਰ-ਕਮ-ਚੇਅਰਮੈਨ ਸ੍ਰੀ ਭੋਲਾ ਯਮਲਾ ਜੀ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। ਇਹ ਸੰਸਥਾ ਕਲਾ ਅਤੇ ਕਲਾਕਾਰਾਂ ਦੀ ਵੈਲਫੇਅਰ ਲਈ ਕਾਰਜਸ਼ੀਲ ਰਹੇਗੀ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਵੇਗੀ। ਅੱਜ ਦੀ ਮੀਟਿੰਗ ਵਿੱਚ ਬਹੁਤ ਸਾਰੇ ਸਾਹਿਤਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਨਵੀਂ ਬਣੀ ਸੰਸਥਾ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਸਥਾ ਸਿੱਖਿਆ, ਸਾਹਿਤ, ਲੋਕ ਭਲਾਈ ਅਤੇ ਸੱਭਿਆਚਰ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਵੱਡਾ ਉਪਰਾਲਾ ਹੋਵੇਗਾ। ਇਸ ਮੌਕੇ ਨਵੇਂ ਚੁਣੇ ਸਾਰੇ ਅਹੁਦੇਦਾਰਾਂ ਨੂੰ ਕਨਵੀਨਰ ਰਾਜਵਿੰਦਰ ਸਿੰਘ ਗੱਡੂ ਵਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਫੋਟੋ ਕੈਪਸ਼ਨ – ਨਵੀਂ ਬਣੀ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਚੰਡੀਗੜ੍ਹ ਯੂਨਿਟ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਦੀ ਯਾਦਗਾਰੀ ਤਸਵੀਰ।

