www.sursaanjh.com > ਚੰਡੀਗੜ੍ਹ/ਹਰਿਆਣਾ > ਸੰਵਿਧਾਨ ਬਚਾਓ ਮੁਹਿੰਮ ਤਹਿਤ ਖਿਜ਼ਰਾਬਾਦ ‘ਚ ਕਾਂਗਰਸ ਦਾ ਇਕੱਠ

ਸੰਵਿਧਾਨ ਬਚਾਓ ਮੁਹਿੰਮ ਤਹਿਤ ਖਿਜ਼ਰਾਬਾਦ ‘ਚ ਕਾਂਗਰਸ ਦਾ ਇਕੱਠ

ਚੰਡੀਗੜ੍ਹ 11 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਾਂਗਰਸ ਪਾਰਟੀ ਵੱਲੋਂ ਦੇਸ਼ ਪੱਧਰ ਤੇ ਚਲਾਈ ਮੁਹਿੰਮ ਸਵਿਧਾਨ ਬਚਾਓ ਤਹਿਤ ਬਲਾਕ ਮਾਜਰੀ ਦੇ ਇਤਹਾਸਿਕ ਪਿੰਡ ਖਿਜ਼ਰਾਬਾਦ ਵਿਖੇ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ  ਨਵੀਨ ਬਾਂਸਲ ਵਾਈਸ ਪ੍ਰਧਾਨ ਜ਼ਿਲਾ ਮੁਹਾਲੀ ਵਲੋ ਇਕ ਭਰਵਾਂ ਇਕੱਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ  ਦੇ ਨਿਰਦੇਸ਼ਾਂ ਅਨੁਸਾਰ ਸੰਵਿਧਾਨ ਬਚਾਓ ਮੁਹਿੰਮ ਦੇ ਤਹਿਤ ਪਿੰਡ ਖਿਜ਼ਰਾਬਾਦ ਵਿੱਚ ਰੱਖਿਆ ਗਿਆ, ਜਿਸ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਖਰੜ ਵਿਜੈ ਸ਼ਰਮਾ ਟਿੰਕੂ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨਾਂ ਵਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ  ਰਾਹੁਲ ਗਾਂਧੀ ਤੇ ਕਾਂਗਰਸ  ਦੀ ਮੁਹਿੰਮ “ਸੰਵਿਧਾਨ ਬਚਾਓ” ਮੁਹਿੰਮ ਨਾਲ ਜੁੜ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਕੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈਏ। ਕਾਂਗਰਸੀ  ਆਗੂਆਂ  ਵਲੋਂ ਪੰਜਾਬ ਦੀ ਮੌਜੂਦਾ ਸਰਕਾਰ ਵਲੋ ਕੀਤੇ ਗਏ ਫੋਕੇ ਵਾਅਦਿਆਂ ਤੋਂ ਜਾਣੂ ਕਰਵਾਇਆ ਗਿਆ ਜੋ ਕਿ ਸੱਤਾ ਤੋਂ ਪਹਿਲਾ ਪੰਜਾਬ ਪ੍ਰਦੇਸ਼ ਦੀ ਭੋਲੀ ਭਾਲੀ ਜਨਤਾ ਨਾਲ ਕੀਤੇ ਸਨ, ਪਰ ਸੱਤਾ ਵਿਚ ਆਉਂਦਿਆਂ ਹੀ ਸਭ ਭੁੱਲ ਗਏ।
ਅੱਜ ਕਿਵੇਂ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਗੈਰ ਪੰਜਾਬੀਆ ਨੂੰ ਦਿੱਲੀ ਰਹਿੰਦੇ ਆਪਣੇ ਅਜ਼ੀਜ਼ਾਂ ਦੀਆ ਸਿਫਾਰਸ਼ਾਂ ਉਤੇ ਦਿੱਤੀਆਂ ਜਾ ਰਹੀਆਂ ਹਨ। ਮੌਜੂਦਾ ਸਰਕਾਰ ਪੰਜਾਬ ਦੇ ਨਾਂ ਉਤੇ ਕਰਜ਼ਾ ਲੈ ਕੇ ਆਪਣੇ ਝੂਠੇ ਵਾਅਦਿਆਂ ਦੀ ਮਸ਼ਹੂਰੀ ਉਤੇ ਖਰਚ ਰਹੀ ਹੈ। ਟਿੰਕੂ ਅਤੇ ਜੀਤੀ ਪਡਿਆਲਾ ਵਲੋ ਸਾਫ ਕਿਹਾ ਗਿਆ ਕਿ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿਓ, ਜਿਸ ਨਾਲ ਓਹਨਾ ਨੂੰ ਕੋਈ ਫਰੀ ਦੀਆਂ ਚੀਜਾਂ ਦੇਣ ਦੀ ਲੋੜ ਨਹੀਂ ਪਵੇਗੀ। ਮੁੱਖ ਮਹਿਮਾਨਾਂ ਵਲੋਂ ਪਿੰਡ ਖਿਜ਼ਰਾਬਾਦ ਦੇ ਕਾਂਗਰਸ ਪਾਰਟੀ ਲਈ ਇਮਾਨਦਾਰੀ ਨਾਲ ਲੰਮੇ ਸਮੇਂ ਤੋਂ ਕੰਮ ਕਰਨ ਵਾਲੇ ਨੌਜਵਾਨ ਹਰਮਨਜੀਤ ਸਿੰਘ ਨੂੰ ਪਾਰਟੀ ਵਲੋਂ ਕਿਸਾਨ ਸੈੱਲ ਦੇ ਜਰਨਲ ਸੈਕਟਰੀ ਦੇ ਅਹੁਦੇ ਦਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਆਗੂਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ  ਕਿ ਵੱਧ ਤੋਂ ਵੱਧ ਸਾਡੀ ਇਸ ਮੁਹਿੰਮ ਦਾ ਹਿੱਸਾ ਬਣੋ। ਕਾਂਗਰਸ ਸਰਕਾਰ ਹਮੇਸ਼ਾ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਓਹਨਾਂ ਦੇ ਨਾਲ ਹੈ। ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਹਰਨੇਕ ਸਿੰਘ ਨੇਕੀ ਚੇਅਰਮੈਨ ਓਬੀਸੀ, ਨੰਬਰਦਾਰ ਸੁਖਦੇਵ ਕੁਮਾਰ ਮਾਣਕਪੁਰ ਸ਼ਰੀਫ, ਗੁਰਦੇਵ ਸਿੰਘ ਪੱਲਣਪੁਰ, ਤਲਵਿੰਦਰ ਸਿੰਘ ਪੱਲਣਪੁਰ, ਬਲਾਕ ਵਾਈਸ ਪ੍ਰਧਾਨ ਗੁਰਦੀਪ ਸਿੰਘ ਕੁੱਬਾਹੇੜੀ, ਮਨੀਸ਼ ਗੌਤਮ ਮਾਜਰੀ, ਐਮ. ਸੀ. ਰਮਾਕਾਂਤ ਕਾਲੀਆ, ਗੁਰਵਿੰਦਰ ਸਿੰਘ ਬਿੱਟੂ ਪੜੌਲ, ਸਤਵਿੰਦਰ ਸਿੰਘ ਬੰਟੀ, ਜਸਪ੍ਰੀਤ ਸਿੰਘ ਸੱਸਾ ਪੜੋਲ, ਨੇਤਰ ਸਿੰਘ ਕਲੇਰ ਸੋਸ਼ਲ ਮੀਡੀਆ ਜਰਨਲ ਸੈਕਟਰੀ ਖਰੜ ਤੋ ਇਲਾਵਾ ਪਿੰਡ ਨਿਵਾਸੀ ਸਾਬਕਾ ਸਰਪੰਚ ਕਿਰਪਾਲ ਸਿੰਘ, ਤਰੁਣ ਬਾਂਸਲ, ਇਮਾਮਦੀਨ, ਦਵਿੰਦਰ ਸਿੰਘ, ਸਾਬਕਾ ਸਰਪੰਚ ਧਨਵੰਤ ਸਿੰਘ ਧੰਨਾ, ਨਵੀਨ ਰਾਣਾ, ਰਵੀ ਰਾਠੌਰ, ਕੇ. ਸੀ. ਵਰਮਾ, ਜਸਵਿੰਦਰ ਸਿੰਘ ਕਾਲਾ, ਬਾਬਾ ਜੋਰਾਵਰ ਸਿੰਘ ਕਲੱਬ ਪ੍ਰਧਾਨ ਰਣਜੀਤ ਸਿੰਘ, ਸਾਬਕਾ ਸਰਪੰਚ ਜਸਵੀਰ ਕੌਰ ਅਮਨਦੀਪ ਸਿੰਘ, ਹਨੀ ਲੋਂਗੀਆਂ ਤੋਂ ਇਲਾਵਾ ਪਿੰਡ ਨਿਵਾਸੀ ਹਜ਼ਾਰ ਸਨ।

Leave a Reply

Your email address will not be published. Required fields are marked *