ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੂਨ:


ਰਾਜਿੰਦਰ ਸਿੰਘ ਬਡਹੇੜੀ, ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਕੌਂਸਲ ਦੀ ਬਣਤਰ ‘ਤੇ ਸਵਾਲ ਉਠਾਇਆ ਹੈ ਕਿ ਪਿੰਡਾਂ ਦਾ ਕੋਈ ਨੁਮਾਇੰਦਾ ਕਿਉਂ ਇਸ ਕੌਂਸਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਹ ਪਿੰਡਾਂ ਦੇ ਵਸਨੀਕਾਂ ਨਾਲ਼ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਖਤਮ ਕਰ ਦਿੱਤੀਆਂ ਹਨ, ਪਰ 23 ਪਿੰਡਾਂ ਦੇ 45 ਨੰਬਰਦਾਰ ਹਨ। ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਹਰੇਕ ਪਿੰਡ ਦੇ ਇੱਕ ਨੰਬਰਦਾਰ ਜਾਂ ਚਾਰਾਂ ਕੋਨਿਆਂ ਵਿੱਚੋਂ ਦਸ ਨੰਬਰਦਾਰਾਂ ਨੂੰ ਸਲਾਹਕਾਰ ਕੌਂਸਲ ਵਿੱਚ ਸ਼ਾਮਲ ਕੀਤਾ ਜਾ,ਵੇ ਕਿਉਂਕਿ ਪੰਚਾਇਤਾਂ ਦੀ ਹੋਂਦ ਸਮੇਂ ਵੀ ਪਿੰਡਾਂ ਦੇ ਸਰਪੰਚਾਂ ਨੂੰ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਪ੍ਰਸ਼ਾਸਨ ਸਲਾਹਕਾਰ ਕੌਂਸਲ ਦੀ ਬਣਤਰ ਵਿੱਚ ਫੇਰਬਦਲ ਕਰੇ ਤਾਂ ਜੋ ਪਿੰਡਾਂ ਵਾਲਿਆਂ ਨਾਲ ਹੋਈ ਨਜ਼ਰਅੰਦਾਜ਼ੀ ਦੂਰ ਕੀਤੀ ਜਾਵੇ। ਕੌਂਸਲ ਵਿੱਚ ਭਾਜਪਾ ਨੂੰ ਲੋੜ ਤੋਂ ਵੱਧ ਨੁਮਾਇੰਦਗੀ ਦੇਣਾ ਸਰਾਸਰ ਗਲਤ ਹੈ। ਹੁਣ ਭਾਜਪਾ ਦੇ ਛੇ ਆਗੂ ਹੋਰ ਸ਼ਾਮਲ ਕਰ ਦਿੱਤੇ ਹਨ, ਜਿਹਨਾਂ ਵਿੱਚ ਹਰਿਆਣਾ ਵਿਧਾਨ ਸਭਾ ਦਾ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਵੀ ਸ਼ਾਮਲ ਹੈ।

