ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 13 ਜੂਨ:


ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 15 ਜੂਨ, 2025, ਦਿਨ ਐਤਵਾਰ, ਸ਼ਾਮ ਨੂੰ 4.30 ਵਜੇ ਨਗਰ ਨਿਗਮ ਲਾਇਬ੍ਰੇਰੀ (ਪਾਰਕ), ਸਕੈਟਰ 69, ਮੁਹਾਲੀ ਵਿਖੇ ਹੋਵੇਗੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਨੋਬਲ ਇਨਾਮ ਜੇਤੂ ਨਾਵਲ “ਬੁੱਢਾ ਤੇ ਸਮੁੰਦਰ” – ਲੇਖਕ ਹੈਮਿੰਗਵੇ ਉਪਰ ਡਾ਼ ਸਵੈਰਾਜ ਸੰਧੂ ਦਾ ਵਿਖਿਆਨ ਹੋਵੇਗਾ। ਡਾ. ਅਵਤਾਰ ਸਿੰਘ ਪਤੰਗ ਪੜ੍ਹਨਗੇ ਅਤੇ ਵਿਸ਼ੇਸ਼ ਕਵੀ ਸ਼੍ਰੀ ਹਰਵਿੰਦਰ ਸਿੰਘ ਆਪਣੀਆਂ ਲਿਖੀਆਂ ਰਚਨਾਵਾਂ ਪੇਸ਼ ਕਰਨਗੇ। ਇਸੇ ਤਰ੍ਹਾਂ ਹਾਜ਼ਰ ਕਵੀ ਆਪਣੇ ਕਲਾਮ ਪੇਸ਼ ਕਰਨਗੇ। ਉਨ੍ਹਾਂ ਸਾਰੇ ਮੈਂਬਰਾਂ ਨੂੰ ਸਮੇਂ-ਸਿਰ ਸ਼ਾਮਲ ਹੋਣ ਲਈ ਬੇਨਤੀ ਕੀਤੀ ਹੈ।

