ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ:


ਕੌਮੀ ਸੰਸਥਾ ‘‘ਇੰਡਕ ਆਰਟਸ ਵੈਲਫੇਅਰ ਕੌਸਲ’’ ਵਲੋਂ ਚੰਡੀਗੜ ਯੂਨਿਟ ਦੇ ਅਹੁਦੇਦਾਰਾਂ ਦੀ ਤਾਜਪੋਸ਼ੀ, ਸਨਮਾਨ ਸਮਾਰੋਹ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ (ਸ਼ਾਨ-ਏ-ਪੰਜਾਬ) ਦੀ ਪੁਸਤਕ ‘‘ਪੰਜਾਬ ਕਰਾਂ ਕੀ ਸਿਫਤ ਤੇਰੀ’’ ਦਾ ਲੋਕ ਅਰਪਣ 16 ਜੂਨ 2025 ਦਿਨ ਸੋਮਵਾਰ ਸਵੇਰੇ 10.00 ਵਜੇ ਸੈਣੀ ਭਵਨ ਸੈਕਟਰ-24 ਚੰਡੀਗੜ (ਸਾਹਮਣੇ ਬੱਤਰਾ ਥੀਏਟਰ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਹਰਦੀਪ ਸਿੰਘ ਕਿੰਗਰਾ (ਸੇਵਾ ਮੁਕਤ ਆਈ.ਐਫ.ਐਸ.) ਹੋਣਗੇ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਪ੍ਰੋ. ਭੋਲਾ ਯਮਲਾ (ਡਾਇਰੈਕਟਰ-ਕਮ-ਚੇਅਰਮੈਨ ਇੰਡਕ ਆਰਟਸ ਵੈਲਫੇਅਰ ਕੌਂਸਲ) ਕਰਨਗੇ, ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਖ਼ਸ਼ੀਅਤਾਂ ਵਿੱਚ ਸੀ ਨਿਰਭੈ ਸਿੰਘ, ਉਪ ਸਕੱਤਰ ਭਾਰਤ ਸਰਕਾਰ (ਵਿਜੀਲੈਂਸ), ਦਿੱਲੀ, ਸ੍ਰ. ਮਦਨ ਲਾਲ ਜਲੰਧਰੀ, ਸੂਬਾ ਪ੍ਰਧਾਨ ਪੰਜਾਬ, ਰਾਜਵਿੰਦਰ ਸਿੰਘ ਗੱਡੂ (ਕਨਵੀਨਰ–ਭਾਸ਼ਾ ਸਾਹਿਤ ਸੈਲ, ਚੰਡੀਗੜ), ਪ੍ਰਿੰ. ਬਹਾਦਰ ਸਿੰਘ ਗੋਸਲ (ਪ੍ਰਧਾਨ ਚੰਡੀਗੜ ਯੂਨਿਟ) ਸ਼ਾਮਲ ਹੋਣਗੇ।
ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਡਾ. ਪਵਨ ਕੁਮਾਰ ਐਡਵੋਕੇਟ (ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ), ਸ੍ਰ. ਬਲਕਾਰ ਸਿੰਘ ਸਿੱਧੂ -ਸਲਾਹਕਾਰ ਕਲਾ ਅਤੇ ਸੱਭਿਆਚਾਰ ਸੈਲ ਪੰਜਾਬ, ਭੱਟੀ ਭੜੀ ਵਾਲਾ-ਕੌਮੀ ਸਲਾਹਕਾਰ, ਕਲਾ ਅਤੇ ਸੱਭਿਆਚਾਰ ਸੈਲ, ਸ੍ਰੀ ਪ੍ਰਦੀਪ ਕੁਮਾਰ ਕੱਕੜ–(ਮੈਨੇਜਿੰਗ ਡਾਇਰੈਕਟਰ, ਆਤਮਨਤਨ ਵੈਲਨੈਸ), ਡਾ. ਦਵਿੰਦਰ ਖੁਸ਼ ਧਾਲੀਵਾਲ (ਜ਼ਿਲ੍ਹਾ ਪ੍ਰਧਾਨ ਮੋਹਾਲੀ), ਸ. ਨਰਾਇਣ ਸਿੰਘ ਬਾਜਵਾ (ਕਨਵੀਨਰ ਐਨ.ਆਰ.ਆਈ. ਸੈਲ), ਸ੍ਰ. ਕੁਲਦੀਪ ਸਿੰਘ ਅਟਵਾਲ (ਸੂਬਾ ਪ੍ਰਧਾਨ ਯੂਥ ਅਤੇ ਖੇਡ ਸੈਲ), ਇਕਬਾਲ ਸਿੰਘ ਸਹੋਤਾ (ਸਟੇਟ ਕਨਵੀਨਰ ਸਾਹਿਤ ਅਤੇ ਭਾਸ਼ਾ ਸੈੱਲ ਰਾਜਸਥਾਨ) ਸ਼ਿਰਕਤ ਕਰਨਗੇ ਅਤੇ ਪੁਸਤਕ ਤੇ ਪਰਚਾ ਪ੍ਰਸਿੱਧ ਸਾਹਿਤਕਾਰ ਅਤੇ ਗੀਤਕਾਰ ਸ੍ਰ. ਭੁਪਿੰਦਰ ਭਾਗੋਮਾਜਰੀਆ ਪੜ੍ਹਨਗੇ। ਇਸ ਸਮਾਗਮ ਦੀ ਵਿਸ਼ੇਸ਼ ਵਿਸ਼ੇਸ਼ਤਾ ਇਹ ਹੋਵੇਗੀ ਕਿ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਪਿੰ. ਬਹਾਦਰ ਸਿੰਘ ਗੋਸਲ ਸਮੇਤ 21 ਅਹੁਦੇਦਾਰਾਂ ਦੀ ਤਾਜਪੋਸ਼ੀ ਕੀਤੀ ਜਾਵੇਗੀ ਅਤੇ ਪੁਸਤਕ ‘‘ਪੰਜਾਬ ਕਰਾਂ ਕੀ ਸਿਫਤ ਤੇਰੀ’’ ਦੇ 27 ਲੇਖਕਾਂ-ਲੇਖਿਕਾਵਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਸਾਰਿਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ ਭੇਜਿਆ ਜਾ ਚੁੱਕਾ ਹੈ|
ਫੋਟੋ ਕੈਪਸ਼ਨ – 16 ਜੂਨ 2025 ਦਿਨ ਸੋਮਵਾਰ ਸਵੇਰੇ 10.00 ਵਜੇ ਸਵੇਰੇ ਸੈਣੀ ਭਵਨ ਸੈਕਟਰ-24, ਚੰਡੀਗੜ ਵਿਖੇ ਹੋਣ ਵਾਲੇ ਸਮਾਗਮ ਦੇ ਲਈ ਸੱਦਾ-ਪੱਤਰ ਦੀ ਕਾਪੀ।

