ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੂਨ:


ਪਰਮ ਸੇਵਾ ਵੈਲਫੇਅਰ ਸੁਸਾਇਟੀ ਦੀ ਸਰਗਰਮ ਮੈਂਬਰ ਸ੍ਰੀਮਤੀ ਮਧੂ ਸਰਮਾ ਦੀ ਹੋਣਹਾਰ ਬੇਟੀ ਮਿਸ ਮੇਧਾਵੀ ਸ਼ਰਮਾ, ਜਿਸ ਨੇ ਬਾਰਵੀਂ ਕਲਾਸ ਵਿਚੋ 97% ਅੰਕ ਹਾਸਲ ਕੀਤੇ ਹਨ, ਨੂੰ ਨਕਦ ਰਾਸ਼ੀ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸੁਸਾਇਟੀ ਦੀਆਂ ਔਰਤ ਮੈਂਬਰਾਂ, ਜਿਨ੍ਹਾਂ ਵਿੱਚ ਮਿਨਾਕਸ਼ੀ ਕੌਸਲ, ਕੰਵਲਜੀਤ ਕੌਰ, ਪ੍ਰਵੀਨ ਭੱਟ, ਚੰਦਰ ਕਾਂਤਾ, ਸ਼ਕੁੰਤਲਾ ਪੇਲੀਆ, ਸੁਦੇਸ਼ ਕੁਮਾਰੀ ਤੇ ਰਾਜ ਕੁਮਾਰੀ ਸ਼ਾਮਲ ਸਨ। ਸੁਸਾਇਟੀ ਦੇ ਪ੍ਰਧਾਨ ਸੋਮਨਾਥ ਭੱਟ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪਹਿਲਾਂ ਵੀ ਸੁਸਾਇਟੀ ਹਰੇਕ ਸਾਲ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦੀ ਆ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਅੰਤ ਵਿੱਚ ਬੱਚੀ ਦੇ ਪਰਿਵਾਰ ਸ੍ਰੀਮਤੀ ਮਧੂ ਸਰਮਾਂ ਵਲੋਂ ਸੁਸਾਇਟੀ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਗਿਆ।

