ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ:


ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਸਲਾਹਕਾਰ ਪ੍ਰਸਿੱਧ ਲੇਖਕ ਸ਼੍ਰੀ ਰਾਜ ਕੁਮਾਰ ਸਾਹੋਵਾਲੀਆ ਨੂੰ ਅੱਜ ‘ਇੰਡਕ ਆਰਟਸ ਵੈਲਫੇਅਰ ਕੌਂਸਲ’ ਦੀ ਚੰਡੀਗੜ੍ਹ ਇਕਾਈ ਵੱਲੋਂ ਕਰਵਾਏ ਸਾਹਿਤਕ ਸਮਾਗਮ ਮੌਕੇ ਸਨਮਾਨਿਤ ਕੀਤਾ ਗਿਆ। ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ਸ਼੍ਰੀ ਸਾਹੋਵਾਲੀਆ ਨੂੰ ਸਨਮਾਨ ਮਿਲਣ ’ਤੇ ਵਧਾਈ ਪੇਸ਼ ਕੀਤੀ ਗਈ। ਉਨਾਂ ਕਿਹਾ ਕਿ ਸ਼੍ਰੀ ਸਾਹੋਵਾਲੀਆ ਜਿੱਥੇ ਬਹੁਤ ਵਧੀਆ ਲੇਖਕ ਹਨ, ਉੱਥੇ ਉਹ ਬਹੁਤ ਵਧੀਆ ਸ਼ਾਇਰ ਵੀ ਹਨ। ਉਨਾਂ ਹੁਣ ਤੱਕ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ। ਉਹ ਬੜੇ ਹਿੰਮਤੀ ਬੰਦੇ ਹਨ ਅਤੇ ਉਨਾਂ ਦੀ ਕਲਮ ਸਦਾ ਚਲਦੀ ਰਹਿੰਦੀ ਹੈ। ਅੱਜ ਕੱਲ੍ਹ ਉਨਾਂ ਦਾ ਪੁਰਾਤਨ ਮਿੱਥਾਂ ਬਾਰੇ ਲੜੀਵਾਰ ਅਖਬਾਰ ਵਿੱਚ ਛਪ ਰਿਹਾ ਹੈ, ਜਿਸ ਨੂੰ ਪਾਠਕਾਂ ਵੱਲੋਂ ਖੂਬ ਸਲਾਹਿਆ ਜਾਂਦਾ ਹੈ। ਉਨਾਂ ਇੰਡਕ ਆਰਟਸ ਕੌਂਸਲ ਵੈਲਫੇਅਰ ਦੀ ਚੰਡੀਗੜ੍ਹ ਇਕਾਈ ਦੇ ਨਵੇਂ ਬਣੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵੀ ਸ਼ੁਭਕਾਮਨਾਵਾਂ ਭੇਜੀਆਂ ਅਤੇ ਉਨਾਂ ਦੀ ਨਵੀਂ ਪੁਸਤਕ ਪੰਜਾਬ ਕਰਾਂ ਕੀ ਸਿਫ਼ਤ ਤੇਰੀ ਰਲੀਜ਼ ਹੋਣ ’ਤੇ ਵਧਾਈ ਦਿੱਤੀ।
ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵਿੱਚੋਂ ਪ੍ਰੋ. ਭੋਲਾ ਯਮਲਾ, ਪ੍ਰਿੰ.ਬਹਾਦਰ ਸਿੰਘ ਗੋਸਲ, ਗੀਤਕਾਰ ਭੱਟੀ ਭੜੀ ਵਾਲਾ, ਰਾਜਵਿੰਦਰ ਸਿੰਘ ਗੱਡੂ, ਬਲਜਿੰਦਰ ਕੌਰ ਸ਼ੇਰਗਿੱਲ, ਕ੍ਰਿਸ਼ਨ ਰਾਹੀ, ਕਹਾਣੀਕਾਰ ਗੁਰਮੀਤ ਸਿੰਘ ਸਿੰਗਲ, ਪਿਆਰਾ ਸਿੰਘ ਰਾਹੀ, ਰਣਜੋਧ ਸਿੰਘ ਰਾਣਾ, ਧਿਆਨ ਸਿੰਘ ਕਾਹਲੋਂ, ਗੁਰਮੀਤ ਸਿੰਘ ਜੌੜਾ, ਦਲਬੀਰ ਸਿੰਘ ਸਰੋਆ, ਅਵਤਾਰ ਸਿਘ ਮਹਿਤਪੁਰੀ, ਜਗਤਾਰ ਜੋਗ, ਰਜਿੰਦਰ ਸਿੰਘ ਧੀਮਾਨ, ਭੁਪਿੰਦਰ ਸਿੰਘ ਭਾਗੋਵਾਲੀਆ ਨੇ ਵੀ ਸ਼੍ਰੀ ਸਾਹੋਵਾਲੀਆ ਨੂੰ ਸਨਮਾਨ ਮਿਲਣ ਤੇ ਵਧਾਈ ਦਿੱਤੀ।
ਮਲਕੀਅਤ ਸਿੰਘ ਔਜਲਾ, ਪ੍ਰਧਾਨ, ਪੰਜਾਬ ਸਕੱਤਰੇਤ ਸਾਹਿਤ ਸਭਾ।

