ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੂਨ:
ਅੱਜ ਇੰਡਕ ਆਰਟਸ ਵੈਲਫੇਅਰ ਕੌਸਲ ਦੇ ਚੰਡੀਗੜ੍ਹ ਯੂਨਿਟ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪੰਜਾਬ ਕਰਾਂ ਕੀ ਸਿਫਤ ਤੇਰੀ’’ ਦਾ ਲੋਕ ਅਰਪਣ, ਸੰਸਥਾ ਦੇ ਅਹੁਦੇਦਾਰਾਂ ਦੀ ਤਾਜਪੋਸ਼ੀ ਅਤੇ ਪੁਸਤਕ ਵਿਚਲੇ 27 ਲੇਖਕਾਂ ਅਤੇ ਲੇਖਿਕਾਵਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਹਰਦੀਪ ਸਿੰਘ ਕਿੰਗਰਾ (ਸੇਵਾ ਮੁਕਤ ਆਈ.ਐਫ.ਐਸ.) ਸਨ, ਜਦੋਂਕਿ ਪ੍ਰਧਾਨਗੀ ਪ੍ਰੋ. ਭੋਲਾ ਯਮਲਾ (ਡਾਇਰੈਕਟਰ-ਕਮ-ਚੇਅਰਮੈਨ ਇੰਡਕ ਆਰਟਸ ਵੈਲਫੇਅਰ ਕੌਸਲ) ਵਲੋਂ ਕੀਤੀ ਗਈ। ਇਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਰਾਜਵਿੰਦਰ ਸਿੰਘ ਗੱਡੂ, ਕਨਵੀਨਰ ਚੰਡੀਗੜ੍ਹ, ਪ੍ਰਿੰ. ਬਹਾਦਰ ਸਿੰਘ ਗੋਸਲ ਪ੍ਰਧਾਨ ਚੰਡੀਗੜ੍ਹ ਯੂਨਿਟ ਅਤੇ ਸ੍ਰੀ ਕ੍ਰਿਸ਼ਨ ਰਾਹੀਂ ਜਨਰਲ ਸਕੱਤਰ ਵੀ ਸ਼ਾਮਲ ਸਨ। ਇਸ ਸਮਾਗਮ ਵਿੱਚ ਡਾ. ਪਵਨ ਕੁਮਾਰ ਐਡਵੋਕੇਟ, ਭੱਟੀ ਭੜੀ ਵਾਲਾ ਕੌਮੀ ਸਲਾਹਕਾਰ, ਪ੍ਰਦੀਪ ਕੁਮਾਰ ਕੱਕੜ, ਨਰਾਇਣ ਸਿੰਘ ਬਾਜਵਾ (ਕਨਵੀਨਰ ਐਨ.ਆਰ.ਆਈ. ਸੈਲ), ਕੁਲਦੀਪ ਸਿੰਘ ਅਟਵਾਲ ਅਤੇ ਇਕਬਾਲ ਸਿੰਘ ਸਹੋਤਾ ਕਨਵੀਨਰ ਰਾਜਸਥਾਨ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।


ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਅੱਜ ਦੇ ਸਮਾਗਮ ਦੀ ਰੂਪ ਰੇਖਾ ਦਾ ਵਿਖਿਆਨ ਕੀਤਾ। ਉਸ ਤੋਂ ਬਾਅਦ ਕਨਵੀਨਰ ਰਾਜਵਿੰਦਰ ਸਿੰਘ ਗੱਡੂ ਨੇ ਨਵੀਂ ਬਣੀ ਸੰਸਥਾ ਦੇ ਅਹੁਦੇਦਾਰਾਂ ਦੀ ਸੂਚੀ ਪੜ੍ਹ ਕੇ ਸੁਣਾਈ। ਸਮਾਗਮ ਦਾ ਆਰੰਭ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ ਰਚਿਤ ਧਾਰਮਿਕ ਗੀਤ ‘‘ਦਸ ਨੀ ਕੰਧ ਸਰਹਿੰਦ ਦੀਏ’’ ਗਾ ਕੇ ਕੀਤਾ ਗਿਆ, ਜਿਸ ਦਾ ਸਰੋਂਤਿਆਂ ਨੇ ਖੂਬ ਅਨੰਦ ਮਾਣਿਆ। ਇਸ ਤੋਂ ਬਾਅਦ ਨਵੀਂ ਬਣੀ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਦੇ 21 ਮੈਂਬਰਾਂ ਦੀ ਤਾਜਪੋਸ਼ੀ ਕੀਤੀ ਗਈ, ਜਿਨਾਂ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਅਵਤਾਰ ਸਿੰਘ ਮਹਿਤਪੁਰੀ, ਰਾਜਵਿੰਦਰ ਸਿੰਘ ਗੱਡੂ, ਡਾ. ਰਾਜਿੰਦਰ ਰੇਣੂ, ਕ੍ਰਿਸ਼ਨ ਰਾਹੀ, ਚਰਨਜੀਤ ਕੌਰ ਬਾਠ, ਅਮਰਜੀਤ ਬਠਲਾਣਾ, ਮੰਦਿਰ ਸਿੰਘ ਗਿੱਲ, ਐਡਵੋਕੇਟ ਨੀਲਮ ਨਾਰੰਗ, ਭੁਪਿੰਦਰ ਭਾਗੋਮਾਜਰੀਆ, ਕੇਵਲਜੀਤ ਸਿੰਘ ਕੰਵਲ, ਰਾਜਿੰਦਰ ਸਿੰਘ ਧੀਮਾਨ, ਰਾਜੇਸ਼ ਸ਼ਰਮਾ, ਬਾਬਾ ਬਲਬੀਰ ਸਿੰਘ, ਜਗਦੇਵ ਸਿੰਘ ਰਡਿਆਲਾ ਸ਼ਾਮਲ ਸਨ। ਸਭਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ| ਇਸ ਤੋਂ ਬਾਅਦ ਸ੍ਰੀ ਕ੍ਰਿਸ਼ਨ ਰਾਹੀ ਨੇ ਸਾਰੇ ਅਹੁਦੇਦਾਰਾਂ ਦੇ ਨਾਵਾਂ ਸਮੇਤ ਅਹੁਦਿਆਂ ਦੀ ਲਿਖੀ ਕਵਿਤਾ ਸੁਣਾ ਕੇ ਖੂਬ ਰੰਗ ਬੰਨਿਆ ਜਿਸਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ।
ਇਸ ਕਾਰਵਾਈ ਤੋਂ ਬਾਅਦ ਪ੍ਰਿੰ. ਬਹਾਦਰ ਸਿੰਘ ਗੋਸਲ ਸ਼ਾਨ-ਏ-ਪੰਜਾਬ ਦੀ ਪੁਸਤਕ ‘‘ਪੰਜਾਬ ਕਰਾਂ ਕੀ ਸਿਫਤ ਤੇਰੀ’’ ਦਾ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤਾ ਗਿਆ ਅਤੇ ਇਸ ਪੁਸਤਕ ਪਰ ਪ੍ਰਸਿਧ ਸਾਹਿਤਕਾਰ ਅਤੇ ਗੀਤਕਾਰ ਭੁਪਿੰਦਰ ਸਿੰਘ ਭਾਗੋਮਾਜਰੀਆ ਨੇ ਵਿਸਥਾਰ ਪੂਰਵਕ ਪਰਚਾ ਪੜ੍ਹਿਆ। ਪੁਸਤਕ ਪਰ ਵਿਚਾਰ ਕਰਦਿਆਂ ਰਾਜ ਕੁਮਾਰ ਸਾਹੋਵਾਲੀਆ (ਸਾਬਕਾ ਡਿਪਟੀ ਸੈਕਟਰੀ ਪੰਜਾਬ), ਗੁਰਮੀਤ ਸਿੰਘ ਜੋੜਾ, ਦਲਬੀਰ ਸਿੰਘ ਸਰੋਆ (ਸਾਬਕਾ ਡਿਪਟੀ ਸੈਕਟਰੀ ਪੰਜਾਬ), ਪਿਆਰਾ ਸਿੰਘ ਰਾਹੀ , ਮਲਕੀਤ ਸਿੰਘ ਅ’ਜਲਾ ਪ੍ਰਾਈਵੇਟ ਸੈਕਟਰੀ ਪੰਜਾਬ ਸਰਕਾਰ ਨੇ ਚਰਚਾ ਵਿੱਚ ਭਾਗ ਲਿਆ ਅਤੇ ਆਪਣੇ ਵਲੋਂ ਇਸ ਕਿਤਾਬ ਨੂੰ ਪੰਜਾਬ ਦੀ ਮਿੱਟੀ ਦੇ ਗੁਣਗੁਣਾਉਂਦੀ ਦੱਸਿਆ। ਇਸ ਤੋਂ ਬਾਅਦ ਕਿਤਾਬ ਦੇ 27 ਲੇਖਕਾ ਅਤੇ ਲੇਖਿਕਾਵਾਂ ਨੂੰ ਉਹਨਾਂ ਦੀ ਕਿਤਾਬ ਵਿੱਚ ਲੇਖਣੀ ਦੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ ਅਤੇ ਸਨਮਾਨ ਵਿੱਚ ਸ਼ਾਲ/ਫੁਲਕਾਰੀ, ਗੋਲਡ ਮੈਡਲ ਅਤੇ ਪੁਸਤਕਾਂ ਦੇ ਸੈਟ ਦਿੱਤੇ ਗਏ| ਇਸ ਤੋਂ ਬਾਅਦ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਭੁਪਿੰਦਰ ਭਾਗੋਮਾਜਰੀਆ, ਕ੍ਰਿਸ਼ਨ ਰਾਹੀ, ਮਲਕੀਤ ਔਜਲਾ, ਦਲਬੀਰ ਸਿੰਘ ਸਰੋਆ, ਬਾਬੂ ਰਾਮ ਦੀਵਾਨਾ, ਭੱਟੀ ਭੜੀ ਵਾਲਾ, ਨਰਾਇਣ ਸਿੰਘ ਬਾਜਵਾ, ਪਿਆਰਾ ਸਿੰਘ ਰਾਹੀ ਅਤੇ ਪ੍ਰਧਾਨਗੀ ਕਰ ਰਹੇ ਪ੍ਰੋ. ਭੋਲਾ ਯਮਲਾ ਨੇ ਕਈ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ।
ਇਸ ਤੋਂ ਬਾਅਦ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਸ੍ਰ. ਹਰਦੀਪ ਸਿੰਘ ਕਿੰਗਰਾ, ਪ੍ਰੋ. ਭੋਲਾ ਯਮਲਾ, ਡਾ. ਪਵਨ ਕੁਮਾਰ ਐਡਵੋਕੇਟ, ਮੈਡਮ ਮਨਧੀਰ ਕੌਰ ਮਨੂੰ ਜੀ, ਪ੍ਰਦੀਪ ਕੁਮਾਰ ਕੱਕੜ, ਨਰਾਇਣ ਸਿੰਘ ਬਾਜਵਾ, ਇਕਬਾਲ ਸਿੰਘ ਸਹੋਤਾ ਅਤੇ ਦੂਜੇ ਮਹਿਮਾਨਾਂ ਦਾ ਸ਼ਾਲ, ਮੋਮੈਂਟੋ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਗਤਾਰ ਸਿੰਘ ਜੋਗ ਨੇ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਪ੍ਰਧਾਨ ਬਨਣ ਤੇ ਸ਼ਾਲ ਅਤੇ ਗੋਲਡ ਮੈਡਲ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਨਮਾਨਿਤ ਕੀਤਾ। ਮੁੱਖ ਮਹਿਮਾਨ ਸ੍ਰ੍. ਹਰਦੀਪ ਸਿੰਘ ਕਿੰਗਰਾ (ਸੇਵਾ ਮੁਕਤ ਆਈ.ਐਫ.ਐਸ.) ਜਿਹੜੇ ਕਿ ਪੈਂਤੀ ਸਾਲ ਵਿਦੇਸ਼ਾਂ ਵਿੱਚ ਸੇਵਾ ਕਰਦੇ ਰਹੇ ਹਨ ਨੇ ਪੁਸਤਕ ‘‘ਪੰਜਾਬ ਕਰਾਂ ਕੀ ਸਿਫਤ ਤੇਰੀ’’ ਦੀ ਵਿਆਖਿਆ ਕਰਦੇ ਹੋਏ ਪੰਜਾਬ ਦੀ ਮਿੱਟੀ ਨਾਲ ਆਪਣਾ ਮੋਹ ਜ਼ਾਹਿਰ ਕੀਤਾ ਅਤੇ ਉਹਨਾਂ ਕਿਹਾ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਹੁਤ ਸਨੇਹ ਕਰਦੇ ਹਨ। ਇਸੇ ਕਰਕੇ ਅੱਜ ਕੱਲ ਲੋਕ ਭਲਾਈ ਕੰਮਾਂ ਵਿੱਚ ਜੁੜੇ ਹੋਏ ਹਨ| ਪ੍ਰੋ. ਭੋਲਾ ਯਮਲਾ ਨੇ ਵੀ ਨਵੀਂ ਸੰਸਥਾ ਨੂੰ ਵੱਡਾ ਅਕਾਰ ਦੇਣ ਦੀ ਸਲਾਹ ਦੇਂਦੇ ਹੋਏ ਸਰੋਤਿਆਂ ਨੂੰ ਲੋਕ ਭਲਾਈ ਦੇ ਕੰਮਾਂ ਲਈ ਸਹਿਯੋਗ ਦੇਣ ਦੀ ਮੰਗ ਕੀਤੀ। ਡਾ. ਪਵਨ ਕੁਮਾਰ ਐਡਵੋਕੇਟ, ਭੱਟੀ ਭੜੀ ਵਾਲਾ, ਨਰਾਇਣ ਸਿਘ ਬਾਜਵਾ ਅਤੇ ਪ੍ਰਦੀਪ ਕੁਮਾਰ ਕੱਕੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿੱਚ ਬਾਬਾ ਬਲਬੀਰ ਸਿੰਘ ਪੀ.ਜੀ.ਆਈ. ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਾਬੂ ਰਾਮ ਦੀਵਾਨਾ, ਡਾ. ਪੰਨਾ ਲਾਲ ਮੁਸਤਫਾਬਾਦੀ, ਬਲਦੇਵ ਸਿੰਘ ਬਿੰਦਰਾ, ਸੁਖਵਿੰਦਰ ਸਿੰਘ ਸਰੋਆ, ਨਿਰਮਲਾ ਸੈਣੀ, ਰਣਜੋਧ ਸਿੰਘ ਰਾਣਾ, ਧਿਆਨ ਸਿੰਘ ਕਾਹਲੋਂ, ਹਰੀ ਸਿੰਘ ਰਾਹੀ, ਚਰਨਜੀਤ ਬਾਠ, ਐਡਵੋਕੇਟ ਨੀਲਮ ਨਾਰੰਗ, ਮੰਜੂ ਸ਼ਾਰਧਾ, ਡਾ. ਹਰਪ੍ਰੀਤ ਕੌਰ, ਬਾਬਾ ਬਲਬੀਰ ਸਿੰਘ, ਬਲਵਿੰਦਰ ਸਿੰਘ, ਰਾਜੇਸ਼ ਕੁਮਾਰ, ਕਮਲ, ਨਿਰਮਲਾ ਸੈਣੀ, ਹਰਵਿੰਦਰ ਕੌਰ, ਡਾ. ਬਲਵਿੰਦਰ ਕੌਰ, ਡਾ. ਗੁਰਪ੍ਰੀਤ ਕੌਰ, ਪ੍ਰੋ. ਸੰਦੀਪ ਕੌਰ ਚੀਮਾ, ਡਾ. ਸੁਨੀਤਾ, ਇੰਦਰ ਅਤੇ ਹੋਰ ਵੀ ਸ਼ਾਮਲ ਸਨ। ਸਮਾਗਮ ਦੇ ਅੰਤ ਵਿੱਚ ਪ੍ਰਸਿੱਧ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਨੇ ਨਵੀਂ ਲੋਕ ਅਰਪਣ ਹੋਈ ਪੁਸਤਕ ਤੇ ਗੱਲ ਕਰਦਿਆਂ ਦੱਸਿਆ ਕਿ ਪ੍ਰਿੰ. ਗੋਸਲ ਦੇ ਨਵੇਂ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਕਲੇ ਉਪਰਾਲੇ ਹਨ। ਇਸ ਪੁਸਤਕ ਵਿੱਚ ਲੇਖ ਲਿਖਣ ਵਾਲਿਆਂ ਵਿੱਚ ਅੱਠ ਪੀ.ਐਚ.ਡੀ. ਡਾਕਟਰ, ਚਾਰ ਪ੍ਰੋਫੈਸਰ ਅਤੇ ਬਾਕੀ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ, ਗੂੜ ਸਾਹਿਤਕਾਰ ਅਤੇ ਨਵੇਂ ਲੇਖਕ ਵੀ ਸ਼ਾਮਲ ਹਨ। ਉਹਨਾਂ ਨੇ ਸਭ ਮਹਿਮਾਨਾਂ, ਸਾਹਿਤਕਾਰਾਂ, ਬੁਧੀਜੀਵੀਆਂ, ਕਵੀਆਂ ਅਤੇ ਲਿਖਾਰੀਆਂ ਦਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਸਮਾਗਮ ਦੀ ਸਟੇਜ ਸਕੱਤਰ ਦੀ ਸੇਵਾ ਨੈਸ਼ਨਲ ਐਵਾਰਡੀ ਅਤੇ ਪ੍ਰਸਿੱਧ ਸੰਗੀਤਕਾਰ ਸ੍ਰੀ ਕ੍ਰਿਸ਼ਨ ਰਾਹੀ ਜੀ ਵਲੋਂ ਨਿਭਾਈ ਗਈ।
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪੰਜਾਬ ਕਰਾਂ ਕੀ ਸਿਫਤ ਤੇਰੀ’’ ਦਾ ਲੋਕ ਅਰਪਣ ਕਰਦੇ ਹੋਏ ਮੁੱਖ ਮਹਿਮਾਨ ਹਰਦੀਪ ਸਿੰਘ ਕਿੰਗਰਾ, ਭੋਲਾ ਯਮਲਾ, ਬਹਾਦਰ ਸਿੰਘ ਗੋਸਲ, ਰਾਜਵਿੰਦਰ ਸਿੰਘ ਗੱਡੂ ਅਤੇ ਹੋਰ।

