www.sursaanjh.com > ਅੰਤਰਰਾਸ਼ਟਰੀ > ਲੋੜਬੰਦ ਮਰੀਜ਼ ਦੀ ਕੀਤੀ ਵਿੱਤੀ ਸਹਾਇਤਾ

ਲੋੜਬੰਦ ਮਰੀਜ਼ ਦੀ ਕੀਤੀ ਵਿੱਤੀ ਸਹਾਇਤਾ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੂਨ:

ਪਰਮ ਸੇਵਾ ਵੈਲਫੇਅਰ ਸੁਸਾਇਟੀ ਦੇ ਧਿਆਨ ਵਿੱਚ ਆਉਣ ‘ਤੇ ਸੁਸਾਇਟੀ ਵੱਲੋਂ ਲੋੜਬੰਦ ਮਰੀਜ਼ ਗੁਰਮੁਖ ਸਿੰਘ, ਪਿੰਡ ਸਲਾਹਪੁਰ, ਜਿਸ ਦੇ ਦਿਲ ਦਾ ਅਪਰੇਸ਼ਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਹੋਇਆ ਹੈ, ਦੇ ਇਲਾਜ ਲਈ 15,000/- ਰੁਪਏ ਦੀ ਸਹਾਇਤਾ ਕੀਤੀ ਗਈ। ਇਹ ਵਿੱਤੀ ਸਹਾਇਤਾ ਸੁਸਾਇਟੀ ਦੇ ਸਰਗਰਮ ਮੈਂਬਰ ਡਾ. ਸੰਤ ਸੁਰਿੰਦਰਪਾਲ ਸਿੰਘ ਵੱਲੋਂ ਮੌਕੇ ‘ਤੇ ਜਾ ਕੇ ਕੀਤੀ ਗਈ।

ਸੁਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਵੱਲੋਂ ਦੱਸਿਆ ਕਿ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਲੋੜਬੰਦ ਮਰੀਜ਼ਾਂ ਦੀ ਸੇਵਾ ਕਰਦੀ ਆ ਰਹੀ ਹੈ। ਸੁਸਾਇਟੀ ਦੇ ਔਰਤ ਮੈਂਬਰਾਂ ਤੋਂ ਇਲਾਵਾ ਮਰਦ ਮੈਂਬਰ ਵੀ ਇਸ ਨੇਕ ਕਾਰਜ ਹਿੱਤ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ, ਜਿਨ੍ਹਾਂ ਵਿੱਚ ਨਿਰਮਲ ਸਿੰਘ, ਸੁਰਜੀਤ ਮੰਡ, ਸੁਰਜੀਤ ਸੁਮਨ, ਸਮਰੱਥ ਸਿੰਘ, ਹਰਬੰਸ ਸਿੰਘ, ਗੁਰਸ਼ਰਨਜੀਤ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਮਦਨ ਲਾਲ ਸ਼ਰਮਾ, ਮਾਸਟਰ ਲਛਮਣ ਸਿੰਘ, ਵਿਨੋਦ ਮਹਾਜਨ, ਲਖਵੀਰ ਸਿੰਘ, ਵਲੈਤੀ ਰਾਮ, ਹਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਸੁਰਿੰਦਰਪਾਲ ਸਿੰਘ ਚੰਡੀਗੜ੍ਹ, ਅਨਿਲ ਕੁਮਾਰ, ਰਕੇਸ਼ ਕੁਮਾਰ, ਰਵਿੰਦਰ ਕੁਮਾਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਅਰਮਾਨ ਸਿੰਘ, ਮਾਸਟਰ ਰਵਿੰਦਰ, ਸੁਨੀਲ ਕੁਮਾਰ ਸ਼ਰਮਾ, ਬਹਾਦਰ ਸਿੰਘ ਹਨ, ਜੋ ਸੁਸਾਇਟੀ ਲਈ ਦਿਨ ਰਾਤ ਕੰਮ ਕਰਦੇ ਹਨ ਅਤੇ ਹਰ ਸਮੇਂ ਲੋੜਬੰਦਾਂ ਦੀ ਸਹਾਇਤਾ  ਲਈ ਤਤਪਰ ਰਹਿੰਦੇ ਹਨ। ਪਰਿਵਾਰ ਵੱਲੋਂ ਇਸ ਨੇਕ ਕਾਰਜ ਹਿੱਤ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *