ਬਰੈਂਪਟਨ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੂਨ:
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋ ਕਲਮਾਂ ਦੀ ਸਾਂਝ ਸਾਹਿਤ ਸਭਾ ਟਰਾਂਟੋ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਮੰਚ ਕਨੇਡਾ ਵੱਲੋ ਸਫਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਸੰਸਥਾਵਾਂ ਬਾਰੇ ਜਾਣਕਾਰੀ ਦੇ ਕੇ ਆਰੰਭ ਕੀਤੀ ਗਈ। ਸਰਦਾਰ ਕਰਨੈਲ ਸਿੰਘ ਮਰਵਾਹਾ, ਪ੍ਰਧਾਨ ਕਲਮਾਂ ਦੀ ਸਾਂਝ ਸਾਹਿਤ ਸਭਾ ਵੱਲੋਂ ਸਵਾਗਤ ਸ਼ਬਦ ਕਹੇ ਗਏ। ਮੁੱਖ ਮਹਿਮਾਨ ਡਾਕਟਰ ਅਰਵਿੰਦ ਸਿੰਘ ਢਿੱਲੋਂ, ਉਪ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਹਰਦਿਆਲ ਸਿੰਘ ਝੀਤਾ ਦੀ ਸਰਪ੍ਰਸਤੀ ਹੇਠ ਸੰਸਥਾ ਵੱਲੋ ਸ਼ਾਨਦਾਰ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ।


ਕਵੀ ਦਰਬਾਰ ਦੀ ਦੀ ਸ਼ੁਰੂਆਤ ਰਿੰਟੂ ਭਾਟੀਆ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਗਜ਼ਲ ਪੇਸ਼ ਕਰਕੇ ਕੀਤੀ ਤੇ ਉਸ ਤੋਂ ਬਾਅਦ ਸੁਖਚਰਨਜੀਤ ਕੌਰ ਗਿੱਲ ਨੇ ਤਰੰਨਮ ਵਿੱਚ ਆਪਣੀ ਕਵਿਤਾ ਸਾਂਝੀ ਕੀਤੀ। ਪਰਮਜੀਤ ਦਿਓਲ, ਮਕਸੂਦ ਚੌਧਰੀ ਨੇ ਸੱਜਣ ਯਾਦ ਰਹਿੰਦੇ ਨੇ ਗੱਲਾਂ ਭੁੱਲਦੀਆਂ ਨਹੀਂ, ਗ਼ਜ਼ਲ ਪੇਸ਼ ਕਰਕੇ ਮਾਹੌਲ ਨੂੰ ਖੂਬਸੂਰਤ ਰੰਗ ਵਿੱਚ ਬੰਨ੍ਹ ਦਿੱਤਾ ਅਤੇ ਇੱਕ ਤੋਂ ਬਾਅਦ ਇੱਕ ਕਵੀ ਨੇ ਆਪਣੇ ਰਚਨਾਵਾਂ ਨਾਲ ਇਸ ਸ਼ਾਮ ਨੂੰ ਖੂਬਸੂਰਤ ਬਣਾਇਆ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਮਲੂਕ ਸਿੰਘ ਕਾਹਲੋ, ਗਿਆਨ ਸਿੰਘ ਘਈ, ਕਰਨ ਅਜੈਬ ਸਿੰਘ ਸੰਘਾ, ਪਰਵਿੰਦਰ ਗੋਗੀ, ਭੁਪਿੰਦਰ ਭੂਪੀ, ਸੁਜਾਨ ਸਿੰਘ, ਪ੍ਰੋਫੈਸਰ ਨਰਿੰਦਰਜੀਤ ਕੌਰ ਨੇ ਆਪੋ ਆਪਣੇ ਕਲਾਮ ਖੂਬਸੂਰਤੀ ਨਾਲ ਪੇਸ਼ ਕੀਤੇ।
ਇਸ ਮੌਕੇ ਸੁਰਜੀਤ ਹੋਰਾਂ ਦੀ ਪੁਸਤਕ ਜ਼ਿੰਦਗੀ ਇੱਕ ਹੁਨਰ ਲੋਕ ਅਰਪਨ ਕੀਤੀ ਗਈ। ਪੁਸਤਕ ਬਾਰੇ ਪ੍ਰੋਫੈਸਰ ਨਰਿੰਦਰਜੀਤ ਕੌਰ ਵੱਲੋਂ ਪੇਪਰ ਪੇਸ਼ ਕੀਤਾ ਗਿਆ ਅਤੇ ਪੁਸਤਕ ਨੂੰ ਵਾਰਤਕ ਵਿੱਚ ਇੱਕ ਮੁੱਲਵਾਨ ਪੁਸਤਕ ਵਜੋਂ ਦਰਜ ਕੀਤੇ ਜਾਣ ਦੀ ਗੱਲ ਆਖੀ ਗਈ। ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਵਾਰਤਕ ਵਿੱਚ ਇਹ ਪੁਸਤਕ ਵਡਮੁੱਲਾ ਯੋਗਦਾਨ ਪਾਵੇਗੀ। ਇਹ ਪੁਸਤਕ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਉਲਝਣਾ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਵੇਗੀ। ਡਾਕਟਰ ਅਰਵਿੰਦਰ ਸਿੰਘ ਢਿੱਲੋ ਨੇ ਕਿਹਾ ਇਹ ਪੁਸਤਕ ਸਰਜੀਤ ਹੋਰਾਂ ਦੇ ਬੌਧਿਕ ਮਿਆਰ ਅਤੇ ਉਹਨਾਂ ਦੀ ਸਿਰਜਨਾਤਮਕ ਪ੍ਰਕਿਰਿਆ ਦਾ ਮੁਜਾਰਾ ਕਰਦੀ ਹੈ ਇਹ ਪੁਸਤਕ ਜਿੱਥੇ ਇੱਕ ਮੁੱਲਵਾਨ ਪੁਸਤਕ ਹੈ, ਉੱਥੇ ਇਸ ਪੁਸਤਕ ਵਿੱਚ ਸ਼ਾਮਿਲ ਲੇਖ ਹਰ ਵਿਅਕਤੀ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ ਸਮਰੱਥਾ ਰੱਖਦੇ ਹਨ। ਇਸ ਮੌਕੇ ਤੇ ਅੰਟਾਰੀਓ ਫਰੈਂਡ ਕਲੱਬ ਵੱਲੋਂ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਸੰਤੋਖ ਸਿੰਘ ਸੰਧੂ ਵੱਲੋਂ ਹਰਵਿੰਦਰ ਢਿੱਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਕਲਮਾਂ ਦੀ ਸਾਂਝ ਸਹ ਸਭਾ ਵੱਲੋਂ ਹਰਦਿਆਲ ਸਿੰਘ ਚੀਤ ਅਤੇ ਪਿਆਰਾ ਸਿੰਘ ਕਦੋਂ ਵੱਲ ਨੇ ਵੀ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਪੰਜਾਬ ਸਾਹਿਤ ਅਕੈਡਮੀ ਨਾਲ ਮਿਲ ਕੇ ਸਮਾਗਮ ਕਰਵਾਉਣ ਲਈ ਹਮੇਸ਼ਾ ਸਹਿਯੋਗ ਦੇਣ ਦੀ ਗੱਲ ਆਖੀ ਗਈ ਹਰਦਿਆਲ ਸਿੰਘ ਜੀਤਾ ਨੇ ਆਪਣੀ ਨਵੀਂ ਆ ਰਹੀ ਕਾਰ ਪੁਸਤਕ ਵਿੱਚੋਂ ਕਵਿਤਾ ਸਾਂਝੀ ਕੀਤੀ।
ਇਸ ਮੌਕੇ ਦਲਬੀਰ ਸਿੰਘ ਕਥੂਰੀਆ, ਦਲਜੀਤ ਸਿੰਘ ਗੇਦੂ, ਅਜੈਬ ਸਿੰਘ ਚੱਠਾ ਵੱਲੋ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਅਰਵਿੰਦਰ ਸਿੰਘ ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਸਾਹਿਤ ਅਕਾਦਮੀ ਦੇ ਪਿਛੋਕੜ ਦੀ ਗੱਲ ਕਰਦੇ ਅਕਾਮੀ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਅੱਜ ਦੇ ਸਮਾਗਮ ਦੇ ਸਫਲਤਾ ਲਈ ਸਰਦਾਰ ਹਰਦਿਆਲ ਸਿੰਘ ਝੀਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਸ਼ਾਮਿਲ ਕਵੀਆਂ ਵੱਲੋਂ ਮੁੱਲਵਾਨ ਰਚਨਾਵਾਂ ਪੇਸ਼ ਕਰਨ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਸਰਦਾਰ ਕਰਨੈਲ ਸਿੰਘ ਮਰਵਾਹਾ ਅਤੇ ਸਰਦਾਰ ਪਿਆਰਾ ਸਿੰਘ ਕੱਦੋਵਾਲ ਵੱਲੋਂ ਸਮਾਗਮ ਦੀ ਸਫਲਤਾ ਲਈ ਕੀਤੇ ਉਪਰਾਲਿਆਂ ਸਦਕਾ ਇਹ ਸਮਾਗਮ ਯਾਦਗਾਰੀ ਸਮਾਗਮ ਹੋ ਨਿਬੜਿਆ।

