ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੂਨ:


ਚੰਡੀਗੜ੍ਹ ਨੰਬਰਦਾਰ ਯੂਨੀਅਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਸ੍ਰ. ਮਨਦੀਪ ਸਿੰਘ ਬਰਾੜ IAS ਤੇ ਵਿੱਤ ਸਕੱਤਰ ਸ੍ਰੀ ਦਿਵਾਕਰਾ ਲਾਕੜਾ IAS ਨਾਲ਼ ਮੁਲਾਕਾਤ ਕੀਤੀ, ਜਿਸ ਦੌਰਾਨ ਸ੍ਰੀ ਬਡਹੇੜੀ ਨੇ ਪਿਛਲੇ ਕਈ ਸਾਲਾਂ ਤੋਂ ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਪੰਜਾਬ ਦੀ ਤਰਜ਼ ‘ਤੇ ਵਾਧਾ ਕਰਨ ਦੀ ਲਟਕਦੀ ਮੰਗ ਸਬੰਧੀ ਅਤੇ ਪਿਛਲੇ ਦੋ ਸਾਲਾਂ ਤੋਂ ਇਹ ਭੱਤਾ ਅਦਾ ਨਾ ਕਰਨ ਦਾ ਮੁੱਦਾ ਉਠਾਇਆ।
ਗ੍ਰਹਿ ਸਕੱਤਰ ਨੇ ਇਨ੍ਹਾਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਮੌਕੇ ‘ਤੇ ਹੀ ਕਾਰਵਾਈ ਕੀਤੀ। ਉਸ ਤੋਂ ਬਾਅਦ ਜਦੋਂ ਸ੍ਰੀ ਬਡਹੇੜੀ, ਵਿੱਤ ਸਕੱਤਰ ਨਾਲ਼ ਮੁਲਾਕਾਤ ਕਰ ਰਹੇ ਸਨ ਤਾਂ ਦਫ਼ਤਰਾਂ ਦਾ ਅਚਾਨਕ ਦੌਰਾ ਕਰਦੇ ਹੋਏ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ, ਉੱਥੇ ਪਹੁੰਚ ਗਏ। ਉਹਨਾਂ ਵਿੱਤ ਸਕੱਤਰ ਨੂੰ ਲੰਬਿਤ ਕੰਮ ਜਲਦੀ ਨਿਪਟਾਉਣ ਲਈ ਕਿਹਾ। ਬਾਅਦ ਵਿੱਚ ਵਿੱਤ ਸਕੱਤਰ ਨੇ ਮੇਰੇ ਵੱਲੋਂ ਉਠਾਈ ਗਈ ਇਸ ਮੰਗ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਜਲਦੀ ਕੰਮ ਦੇ ਨਿਪਟਾਰੇ ਦਾ ਭਰੋਸਾ ਵੀ ਦਿੱਤਾ।

