ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 18 ਜੂਨ:
ਦਿਖਾਵਾ
ਝੂਠਿਆਂ ਦੀ ਟੋਲੀ ‘ਚ
ਮੈਂ ਸੱਚ ਬੋਲ ਆਇਆ ਹਾਂ,
ਬੇਦਰਦਾਂ ਨੂੰ ਅੱਜ
ਦਰਦ ਸੁਣਾ ਆਇਆ ਹਾਂ ।
ਕਰਦਾ… ਕੀ ਨਾ ਕਰਦਾ?
ਸੱਚ ਸੁਣਨ ਦੀ ਕਿਸੇ ‘ਚ


ਜ਼ੁਰਅਤ ਨਹੀਂ ਸੀ,
ਮੇਰੇ ਦਰਦ ਸੁਣਨ ਦਾ
ਕਿਸੇ ਕੋਲ
ਵਕਤ ਨਹੀਂ ਸੀ।
ਰੁੱਖ ਲਗਾਇਆ ਸੀ
ਜਿਹੜਾ ਰਾਹਗੀਰਾਂ ਨੂੰ ਛਾਂ ਲਈ
ਤੇਰੇ ਹਿੱਸੇ ਫ਼ਲ
ਆਏ ਖਾਣ ਲਈ,
ਮੇਰੀ ਝੋਲੀ ਕੰਡੇ,
ਉਹ ਵੀ ਚੁਭਣ ਲਈ।
ਜਿਹੜਾ ਅੱਜ ਤੱਕ
ਲੋਕਾਂ ਦੇ ਦਰਦ ਸੁਣਦਾ ਸੀ
ਅੱਜ ਅਪਣਾ ਦਿਲ
ਖੋਲ ਆਇਆ ਹਾਂ,
ਝੂਠਿਆਂ ਦੀ …….।
ਜਿਨ੍ਹਾਂ ਨੂੰ ਪਾ ਚੋਗਾ
ਫੜ ਉਂਗਲੀ ਚੱਲਣਾ ਸਿਖਾਇਆ,
ਉਨ੍ਹਾਂ ਇੰਝ ਵੱਢਿਆ ਕੱਟਿਆ
ਜਿਵੇਂ ਹਰਾ ਭਰਿਆ ਰੁੱਖ,
‘ਰਾਜਨ‘ ਫਿਰ ਵੀ ਯਾਰਾਂ ਲਈ
ਸੀਤ ਹਵਾਵਾਂ ਦੀ
ਮੰਨਤ ਮੰਗ ਆਇਆ ਹਾਂ,
ਝੂਠਿਆਂ ਦੀ ਟੋਲੀ ‘ਚ
ਸੱਚ ਬੋਲ ਆਇਆ ਹਾਂ।
ਰਾਜਨ ਸ਼ਰਮਾ ਕੁਰਾਲੀ।

