www.sursaanjh.com > ਚੰਡੀਗੜ੍ਹ/ਹਰਿਆਣਾ > ਮਾਣਕਪੁਰ ਸ਼ਰੀਫ਼ ਵਿਖੇ ਕਾਂਗਰਸ ਦੀ ਹੋਈ ਮੀਟਿੰਗ

ਮਾਣਕਪੁਰ ਸ਼ਰੀਫ਼ ਵਿਖੇ ਕਾਂਗਰਸ ਦੀ ਹੋਈ ਮੀਟਿੰਗ

ਚੰਡੀਗੜ੍ਹ 18 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਮਾਣਕਪੁਰ ਸ਼ਰੀਫ ਵਿਖੇ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਹਲਕਾ ਖਰੜ ਇੰਚਾਰਜ ਵਿਜੇ ਸ਼ਰਮਾ ਟਿੰਕੂ  ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਲੋਂ ਹਲਕਾ ਖਰੜ ਦੇ ਨਵੇਂ ਕੋਆਡੀਨੇਟਰ ਰਾਜਵੰਤ ਰਾਏ ਸ਼ਰਮਾ ਦੀ ਬਲਾਕ ਮਾਜਰੀ ਦੇ ਅਹੁਦੇਦਾਰਾਂ ਦੀ ਮਿਲਣੀ ਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ। ਵਿਜੇ ਸ਼ਰਮਾ ਨੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੇ ਕੰਮਾਂ ਤੋ ਲੋਕ ਨਾਖੁਸ਼ ਹਨ, ਜਿਸ ਕਰਕੇ ਲੋਕ ਸਰਕਾਰ ਪ੍ਰਤੀ ਨਰਾਜ਼ਗੀ ਪ੍ਰਗਟਾਅ ਰਹੇ ਹਨ।
ਇਸ ਮੀਟਿੰਗ  ਵਿੱਚ  ਬਲਾਕ ਮਾਜਰੀ ਦੇ ਪ੍ਰਧਾਨ ਮਦਨ ਸਿੰਘ, ਹਰਨੇਕ ਸਿੰਘ ਨੇਕੀ ਤੱਕੀਪੁਰ ਓਬੀਸੀ ਚੇਅਰਮੈਨ, ਨੰਬਰਦਾਰ ਸੁਖਦੇਵ ਕੁਮਾਰ, ਬਾਬਾ ਰਾਮ ਸਿੰਘ ਜਰਨਲ ਸਕੱਤਰ ਕਾਂਗਰਸ ਕਮੇਟੀ ਜ਼ਿਲਾ ਮੁਹਾਲੀ, ਨਵੀਨ ਬਾਂਸਲ ਖਿਜ਼ਰਾਬਾਦ ਵਾਈਸ ਪ੍ਰਧਾਨ ਕਾਂਗਰਸ  ਕਮੇਟੀ , ਗੁਰਦੀਪ ਸਿੰਘ ਕੁੱਬਾਹੇੜੀ ਵਾਈਸ ਬਲਾਕ ਪ੍ਰਧਾਨ ਬਲਾਕ ਮਾਜਰੀ, ਹਰਿੰਦਰ ਸਿੰਘ ਕੁੱਬਾਹੇੜੀ, ਰਾਕੇਸ਼ ਕਾਲੀਆ ਕੁਰਾਲੀ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ, ਨੇਤਰ ਸਿੰਘ ਕਲੇਰ ਸੋਸ਼ਲ ਮੀਡੀਆ ਜਰਨਲ ਸਕੱਤਰ, ਹਰਜਿੰਦਰ ਸਿੰਘ ਸਾਬਕਾ ਪੰਚ, ਪੰਚ ਲਖਮੀਰ ਸਿੰਘ ਭਿੰਦਾ, ਬਲਜੀਤ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਸਾਬਕਾ ਸਰਪੰਚ ਤੱਕੀਪੁਰ, ਤਰੁਣ ਬਾਂਸਲ ਖਿਜ਼ਰਾਬਾਦ, ਕੁਲਵਿੰਦਰ ਸਿੰਘ ਪੱਲਣਪੁਰ, ਗੁਰਮੀਤ ਸਿੰਘ ਢਕੋਰਾ ਜਰਨਲ ਸੈਕਟਰੀ ਪੰਜਾਬ ਕਿਸਾਨ ਸੈੱਲ, ਬਲਜੀਤ ਸਿੰਘ ਸਰਪੰਚ ਅਕਾਲਗੜ ਜਰਨਲ ਸੈਕਟਰੀ ਪੰਜਾਬ ਕਿਸਾਨ ਸੈੱਲ, ਦਰਸ਼ਨ ਸਿੰਘ ਨਾਗਰਾ ਖੇੜਾ ਜਰਨਲ ਸੈਕਟਰੀ ਪੰਜਾਬ ਕਿਸਾਨ ਸੈੱਲ,  ਇਮਾਮਦੀਨ ਖਿਜ਼ਰਾਬਾਦ, ਸੰਦੀਪ ਸਿੰਘ ਪੰਚ,  ਨਿਰਲਮ ਸਿੰਘ ਸਾਬਕਾ ਸਰਪੰਚ ਬੂਥਗੜ੍ਹ, ਲਖਵੀਰ ਸਿੰਘ ਸਰਪੰਚ ਕਰੌਦੇਵਾਲ ਨਜ਼ਰ ਸਿੰਘ ਕਾਕਾ ਸੈਣੀ ਮਾਜਰਾ, ਪੰਚ ਨਜ਼ਰ ਸਿੰਘ, ਠੇਕੇਦਾਰ ਮੇਜਰ ਸਿੰਘ, ਪੰਚ ਤਲਵਿੰਦਰ ਸਿੰਘ ਪੱਲਣਪੁਰ, ਗੁਰਵਿੰਦਰ ਸਿੰਘ ਬਿੱਟੂ ਪੜੌਲ, ਦੀਪਇੰਦਰ ਸਿੰਘ ਨਾਗਰਾ ਕੁੱਬਾਹੇੜੀ, ਭਰਪੂਰ ਸਿੰਘ ਕੁੱਬਾਹੇੜੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *