www.sursaanjh.com > ਅੰਤਰਰਾਸ਼ਟਰੀ > ਸਨੈਚਿੰਗ ਦੀਆਂ 3 ਵੱਖ ਵੱਖ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਕਾਬੂ

ਸਨੈਚਿੰਗ ਦੀਆਂ 3 ਵੱਖ ਵੱਖ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਕਾਬੂ

ਚੰਡੀਗੜ੍ਹ 18 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਜ਼ਿਲ੍ਹਾ ਐਸ.ਏ.ਐਸ ਨਗਰ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਹਿਤ ਕੁਮਾਰ ਅਗਰਵਾਲ, ਕਪਤਾਨ ਪੁਲਿਸ ਸਬ-ਡਵੀਜ਼ਨ ਮੁੱਲਾਂਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਤ੍ਰਿਕਾ, ਮੁੱਖ ਅਫਸਰ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਅਗਵਾਈ ਵਿੱਚ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸਨੈਚਿੰਗ ਦੀਆਂ 3 ਵੱਖ ਵੱਖ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਮੋਹਿਤ ਕੁਮਾਰ ਅਗਰਵਾਲ, ਕਪਤਾਨ ਪੁਲਿਸ, ਸਬ-ਡਵੀਜ਼ਨ ਮੁੱਲਾਂਪੁਰ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਈਕੋ ਸਿਟੀ-2 ਵਿਖੇ ਮਿਤੀ 06-06-25 ਨੂੰ ਸੋਨੇ ਦੀ ਚੈਨ ਅਤੇ ਵਾਲੀਆਂ ਦੀ ਖੋਹ ਕਰਨ ਸਬੰਧੀ ਮੁਕੱਦਮਾ ਨੰਬਰ 100 ਮਿਤੀ 11- 06-25 ਅ/ਧ 304(2), 3(5) ਬੀ.ਐਨ.ਐਸ ਦਰਜ ਰਜਿਸਟਰ ਹੋਇਆ ਸੀ, ਜਿਸ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਖੋਹ ਕਰਨ ਵਾਲੇ ਮੋਹਨ ਗਿਰੀ ਪੁੱਤਰ ਜਗਦੀਸ਼ ਗਿਰੀ, ਵਿੱਕੀ ਗਿਰੀ ਪੁੱਤਰ ਜਗਦੀਸ਼ ਗਿਰੀ ਵਾਸੀਅਨ ਪਿੰਡ ਸੁਲਤਾਨਪੁਰ, ਥਾਣਾ ਭੰਬੋਰਾ, ਜ਼ਿਲ੍ਹਾ ਬਰੇਲੀ, ਉੱਤਰ ਪ੍ਰਦੇਸ ਹਾਲ ਵਾਸੀ ਕਿਰਾਏਦਾਰ ਪਿੰਡ ਪੱਲਣਪੁਰ, ਥਾਣਾ ਮੁੱਲਾਂਪੁਰ ਗਰੀਰਬਦਾਸ, ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਮਿਤੀ 11-06-25 ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਵੱਲੋਂ ਮਿਤੀ 11-06-25 ਦੀ ਸਵੇਰ ਆਲਟਸ ਸੋਸਾਇਟੀ ਵਿੱਚ ਚੈਨੀ ਖੋਹਣ ਦੀ ਵਾਰਦਾਤ ਨੂੰ ਵੀ ਅੰਜ਼ਾਮ ਦਿੱਤਾ ਗਿਆ ਸੀ, ਜਿਸ ਸਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਮੁਕੱਦਮਾ ਨੰਬਰ 101 ਮਿਤੀ 12- 06-25 ਅ/ਧ 304(2), 3(5) ਬੀ.ਐਨ.ਐਸ ਦਰਜ ਰਜਿਸਟਰ ਹੋਇਆ ਸੀ, ਜਿਸ ਵਿੱਚ ਵੀ ਦੋਵੇਂ ਦੋਸ਼ੀਆਂ ਨੂੰ ਮਿਤੀ 16-06-25 ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਇਸ ਮੁਕੱਦਮਾ ਵਿੱਚ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਵਰਤਿਆ ਗਿਆ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਚੋਰੀ ਦੀ ਸਕੂਟਰੀ ਵੀ ਬ੍ਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 02 ਹੋਰ ਦੋਸ਼ੀ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਗਏ ਹਨ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਇਸ ਤੋਂ ਇਲਾਵਾ ਮਿਤੀ 15-06-25 ਨੂੰ ਇੱਕ ਹੋਰ ਸਨੈਚਿੰਗ ਦੀ ਵਾਰਦਾਤ ਹੋਣ ਬਾਰੇ ਸੂਚਨਾ ਮਿਲੀ ਸੀ, ਜਿਸ ਤੇ ਮੁਕੱਦਮਾ ਨੰਬਰ 103 ਮਿਤੀ 15-06-25 ਅ/ਧ 304, 317(2), 3(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੰਤੋਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਦੀਨਾ ਕਾ ਪੁਰਵਾਰ ਥਾਣਾ ਰਾਣੀ ਗੰਜ ਜ਼ਿਲ੍ਹਾ ਪ੍ਰਤਾਪਗੜ੍ਹ, ਯੂ.ਪੀ ਹਾਲ ਵਾਸੀ ਕਿਰਾਏਦਾਰ ਸਾਹਮਣੇ ਸੀਤਲਾ ਮਾਤਾ ਮੰਦਰ ਅਤੇ ਲਲਿਤ ਕੁਮਾਰ ਪੁੱਤਰ ਬੈਜਨਾਥ ਵਾਸੀ ਕਮਤੋਲ ਥਾਣਾ/ਜ਼ਿਲ੍ਹਾ ਦਰਭੰਗਾ ਹਾਲ ਮਕਾਨ ਨੰਬਰ 02, ਡੱਡੂ ਮਾਜਰਾ ਹਾਲ ਕਿਰਾਏਦਾਰ ਸੇਵਾ ਸਿੰਘ ਉਰਫ ਰਿੰਕੂ ਪਿੰਡ ਮਸਤਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੰਤੋਸ਼ ਕੁਮਾਰ ਉਕਤ ਪਾਸੋਂ ਖੋਹ ਕੀਤੀਆਂ ਹੋਈਆਂ ਸੋਨੇ ਦੀਆਂ ਵਾਲੀਆਂ ਬ੍ਰਾਮਦ ਕੀਤੀ ਗਈਆਂ ਅਤੇ ਦੂਜੇ ਦੋਸ਼ੀ ਲਲਿਤ ਕੁਮਾਰ ਪਾਸੋਂ ਖੋਹ ਦੀ ਵਾਰਦਾਤ ਵਿੱਚ ਵਰਤਿਆ ਗਿਆ ਆਟੋ ਨੰਬਰੀ ਪੀ.ਬੀ 65-ਬੀ.ਐਚ-4452 ਵੀ ਬ੍ਰਾਮਦ ਕੀਤਾ ਗਿਆ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *