www.sursaanjh.com > ਅੰਤਰਰਾਸ਼ਟਰੀ > ਉੱਘੇ ਕਵੀ ਗੁਰਿੰਦਰ ਸਿੰਘ ਕਲਸੀ ਦੁਆਰਾ ਹਿੰਦੀ ਲੇਖਕ ਅੰਮ੍ਰਿਤ ਰੰਜਨ ਦੇ ਅਨੁਵਾਦਿਤ ਕਾਵਿ ਸੰਗ੍ਰਹਿ “ਜਿੱਥੇ ਨਹੀਂ ਗਿਆ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ 30 ਜੂਨ ਨੂੰ

ਉੱਘੇ ਕਵੀ ਗੁਰਿੰਦਰ ਸਿੰਘ ਕਲਸੀ ਦੁਆਰਾ ਹਿੰਦੀ ਲੇਖਕ ਅੰਮ੍ਰਿਤ ਰੰਜਨ ਦੇ ਅਨੁਵਾਦਿਤ ਕਾਵਿ ਸੰਗ੍ਰਹਿ “ਜਿੱਥੇ ਨਹੀਂ ਗਿਆ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ 30 ਜੂਨ ਨੂੰ

ਮਿਤੀ 30 ਜੂਨ, 2025 ਨੂੰ ਸਵੇਰੇ 10.30 ਵਜੇ ਦਫ਼ਤਰ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ: 520, ਚੌਥੀ ਮੰਜ਼ਿਲ, ਸੈਕਟਰ 76,  ਮੋਹਾਲੀ  ਵਿਖੇ ਹੋਵੇਗਾ ਇਹ ਸਮਾਗਮ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜੂਨ:
ਉੱਘੇ ਕਵੀ ਗੁਰਿੰਦਰ ਸਿੰਘ ਕਲਸੀ ਦੁਆਰਾ ਹਿੰਦੀ ਲੇਖਕ ਅੰਮ੍ਰਿਤ ਰੰਜਨ ਦੇ ਅਨੁਵਾਦਿਤ ਕਾਵਿ ਸੰਗ੍ਰਹਿ “ਜਿੱਥੇ ਨਹੀਂ ਗਿਆ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਰਿਲੀਜ਼ ਕੀਤੀ ਜਾਵੇਗੀ। ਮਿਤੀ 30 ਜੂਨ, 2025 ਨੂੰ ਸਵੇਰੇ 10.30 ਵਜੇ ਦਫ਼ਤਰ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ: 520, ਚੌਥੀ ਮੰਜ਼ਿਲ, ਸੈਕਟਰ 76, ਮੋਹਾਲੀ ਵਿਖੇ ਇਹ ਸਮਾਗਮ ਭਾਸ਼ਾ ਵਿਭਾਗ ਮੁਹਾਲ਼ੀ ਅਤੇ ਸਾਹਿਤਕ ਸੱਥ, ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਵਿਚ ਮੁੱਖ ਮਹਿਮਾਨ ਸੁਪ੍ਰਸਿੱਧ ਹਿੰਦੀ ਲੇਖਕ ਡਾ. ਪ੍ਰਭਾਤ ਰੰਜਨ, ਵਿਸ਼ੇਸ਼ ਮਹਿਮਾਨ ਅੰਮ੍ਰਿਤ ਰੰਜਨ (ਮੂਲ ਹਿੰਦੀ ਲੇਖਕ) ਸ਼ਾਮਿਲ ਹੋਣਗੇ ਅਤੇ ਪ੍ਰਧਾਨਗੀ ਸ਼੍ਰੀ ਤਰਸੇਮ ਵੱਲੋਂ ਕੀਤੀ ਜਾਵੇਗੀ। ਡਾ.ਮੇਹਰ ਮਾਣਕ, ਗੁਰਮਾਨ ਸੈਣੀ, ਜਸਵਿੰਦਰ ਸਿੰਘ ਕਾਈਨੌਰ, ਲਿਪੀ ਦ ਮਹਾਂਦੇਵ, ਜਗਦੀਪ ਸਿੱਧੂ ਅਤੇ ਡਾ. ਗੁਰਵਿੰਦਰ ਅਮਨ ਵਿਚਾਰ ਚਰਚਾ ਵਿੱਚ ਭਾਗ ਲੈਣਗੇ।

ਇਸ ਮੌਕੇ ਦਰਸ਼ਨ ਬਨੂੜ, ਡਾ.ਦਵਿੰਦਰ ਸਿੰਘ ਬੋਹਾ, ਡਾ. ਦਰਸ਼ਨ ਕੌਰ, ਪਰਮਜੀਤ ਕੌਰ ਪਰਮ, ਸੁਰਜੀਤ ਸੁਮਨ, ਮਲਕੀਅਤ ਬਸਰਾ, ਰਣਜੀਤ ਕੌਰ ਸਵੀ , ਦਵਿੰਦਰ ਢਿੱਲੋਂ, ਗੁਰਮਾਨ ਸੈਣੀ, ਜਸਵਿੰਦਰ ਸਿੰਘ ਕਾਈਨੌਰ, ਗੁਰਦਰਸ਼ਨ ਸਿੰਘ ਮਾਵੀ, ਸਿਮਰਜਤ ਗਰੇਵਾਲ਼, ਕੁਲਵਿੰਦਰ ਖ਼ੈਰਾਬਾਦ, ਯਤਿੰਦਰ ਕੌਰ ਮਾਹਲ, ਮਨਦੀਪ ਰਿੰਪੀ ਸਮੇਤ ਹੋਰ ਹਾਜ਼ਰ ਕਵੀ ਆਪਣੀ ਰਚਨਾਵਾਂ ਪੜ੍ਹਨਗੇ। ਪ੍ਰਬੰਧਕਾਂ ਵੱਲੋਂ ਇਸ ਸਮਾਗਮ ਵਿੱਚ ਹਾਜ਼ਰ ਹੋਣ ਲਈ ਬੇਨਤੀ ਕੀਤੀ ਗਈ ਹੈ।
ਗੁਰਿੰਦਰ ਸਿੰਘ ਕਲਸੀ – 98881 39135

Leave a Reply

Your email address will not be published. Required fields are marked *