ਚੰਡੀਗੜ੍ਹ 21 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਉੱਘੇ ਖੇਡ ਪ੍ਰਮੋਟਰ, ਸਮਾਜ ਸੇਵੀ ਪਹਿਲਵਾਨ ਰਵੀ ਸ਼ਰਮਾ ਮੁੱਲਾਂਪੁਰ ਦੀ ਅਗਵਾਈ ਵਿੱਚ ਦਾਸ ਐਸੋਸੀਏਟ ਅਤੇ ਦਾਸ ਪ੍ਰੋਪਰਟੀਜ਼ ਦੁਬਈ ਵੱਲੋਂ ਯੋਗਾ ਦਿਵਸ ਮੌਕੇ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਪਹਿਲਵਾਨ ਰਵੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਅਸੀਂ ਆਪਣੀ ਜ਼ਿੰਦਗੀ ਵਿੱਚ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਦਾਨ ਕਰਦੇ ਹਾਂ, ਪਰ ਖੂਨਦਾਨ ਦੁਨੀਆਂ ਵਿੱਚ ਸਭ ਤੋਂ ਵੱਡਾ ਅਤੇ ਮਹਾਨ ਦਾਨ ਹੈ। ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰੀਰ ਦੀ ਤੰਦਰੁਸਤੀ ਨਸ਼ਿਆਂ ਤੋਂ ਬਚਣ ਲਈ ਅਤੇ ਦੇਸ਼ ਦੀ ਭਲਾਈ ਲਈ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਹੈ।
ਇਸ ਕੈਂਪ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਪਹੁੰਚੀ ਟੀਮ ਨੇ ਖੂਨ ਇਕੱਤਰ ਕੀਤਾ ਤੇ ਵੱਡੀ ਗਿਣਤੀ ਵਿੱਚ ਦਾਨੀਆਂ ਨੇ ਖੂਨ ਦਿੱਤਾ। ਇਸ ਮੌਕੇ ਹੀ ਖੂਨ ਦੇਣ ਵਾਲਿਆਂ ਨੂੰ ਰਵੀ ਸ਼ਰਮਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਅਨੂ ਸ਼ਰਮਾ ਪੁਰੀ ਟਰਸਟ ਦੇ ਚੇਅਰਮੈਨ ਅਰਵਿੰਦਪੁਰੀ, ਪਹਿਲਵਾਨ ਗੋਲੂ ਸ਼ਰਮਾ, ਪਹਿਲਵਾਨ ਗੁਨੂ ਸ਼ਰਮਾ, ਤੇਜਪਾਲ, ਵਰੁਣ ਕੁਮਾਰ, ਹੇਮੰਤ ਪੁਰੀ, ਹਰਪ੍ਰੀਤ ਕੌਰ, ਪਹਿਲਵਾਨ ਸ਼ੇਰ ਸਿੰਘ, ਸ਼ਵਿੰਦਰ ਲੁਟਾਵਾ, ਪੀ. ਏ ਵਰਿੰਦਰਪਾਲ ਕੌਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸ਼ੋਭਾ ਰਾਣੀ ਸਮੇਤ ਹੋਰ ਪਤਵੰਦੇ ਸੱਜਣ ਹਾਜ਼ਰ ਸਨ।

