ਚੰਡੀਗੜ੍ਹ 23 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਉੱਘੇ ਗੀਤਕਾਰ, ਮੰਚ ਸੰਚਾਲਕ, ਡਾਇਰੈਕਟਰ ਸੰਨੀ ਗਿੱਲ ਬੜੌਦੀ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਨੌਜਵਾਨ ਪੁੱਤਰ ਗੁਰਸ਼ਾਨ ਸਿੰਘ (17 ਸਾਲ) ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸੰਨੀ ਦੇ ਦੋ ਬੱਚੇ ਸਨ, ਜਿਨ੍ਹਾਂ ਵਿੱਚ ਇਕ ਲੜਕੀ ਵੀ ਹੈ। ਗੁਰਸ਼ਾਨ ਪੜ੍ਹਾਈ ਕਰ ਰਿਹਾ ਸੀ। ਬੀਤੇ ਦਿਨੀਂ ਇੱਕ ਮੋਟਰਸਾਈਕਲ ਦੁਆਰਾ ਟੱਕਰ ਮਾਰਨ ਕਾਰਨ ਗਹਿਰੀ ਸੱਟ ਲੱਗਣ ਕਰਕੇ ਗੁਰਸ਼ਾਨ ਦੀ ਮੌਤ ਹੋ ਗਈ ਸੀ। ਇਸ ਦੁੱਖ ਦੀ ਘੜੀ ਵਿੱਚ ਸੰਨੀ ਗਿੱਲ ਬੜੋਦੀ ਨਾਲ ਇਲਾਕੇ ਭਰ ਦੇ ਆਗੂਆਂ ਤੇ ਸੱਭਿਆਚਾਰ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲੀਸ ਨੇ ਮੋਟਰਸਾਈਕਲ ਚਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ, ਜਿਸ ਦਾ ਅੰਤਮ ਸੰਸਕਾਰ ਬੜੌਦੀ ਦੀ ਸ਼ਮਸਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ।

