ਚੰਡੀਗੜ੍ਹ 25 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਿਆਲਬਾ – ਮਾਜਰੀ ਦੇ ਲਕਸ਼ਮੀ ਤਾਰਾ ਰਠੌਰ ਪਬਲਿਕ ਸਕੂਲ ਦੇ ਬੱਚਿਆਂ ਨੇ ਗੋਲਡ ਮੈਡਲ ਜਿੱਤੇ ਹਨ। ਕੈਡੇਟ ਸੋਰਭ ਅਤੇ ਕੈਡੇਟ ਸਹਿਜਦੀਪ ਕੌਰ ਨੇ CATC/Tsc ਸ਼ੂਟਿੰਗ ਕੈਂਪ ਵਿੱਚ ਹਿੱਸਾ ਲਿਆ। ਇਹ ਕੈਂਪ 15 ਤੋਂ 24 ਜੂਨ ਤੱਕ ਲੱਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਨਿਵੇਦਿਤਾ ਸ਼ਰਮਾ ਨੇ ਦਸਿਆ ਕਿ ਜਿਵੇਂ ਸਾਡਾ ਸਕੂਲ ਪਹਿਲਾਂ ਵੀ ਪੜ੍ਹਾਈ ਅਤੇ ਖੇਡਾਂ ਵਿਚ ਚੰਗੀ ਪਹਿਚਾਣ ਰੱਖਦਾ ਹੈ ਤੇ ਇਸੇ ਲੜੀ ਤਹਿਤ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ 25 ਜੂਨ ਨੂੰ NCC ਕੈਂਪ ਅਕੈਡਮੀ ਰੋਪੜ ਵਿਖੇ ਕਮਾਂਡੈਂਟ ਸੌਰਭ ਅਤੇ ਸਹਿਜਦੀਪ ਕੌਰ ਨੇ ਕੈਂਪ ਵਿੱਚ ਸੋਨ ਤਗਮਾ ਜਿੱਤਿਆ ਹੈ। ਇਸ ਮੌਕੇ ਪ੍ਰਿੰਸੀਪਲ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।

