ਚੰਡੀਗੜ੍ਹ 26 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਐਕਸਾਈਜ਼ ਵਿਭਾਗ ਦੀ ਕਾਰਵਾਈ ਵਿੱਚ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਇਸ ਬਾਰੇ ਇੰਸਪੈਕਟਰ ਸਤਿੰਦਰ ਮੱਲੀ ਨੇ ਸਰਕਲ ਦੀ ਟੀਮ ਨਾਲ ਇਹ ਕਾਰਵਾਈ ਕੀਤੀ ਹੈ। ਆਰੋਪੀ ਦੀ ਪਛਾਣ ਸੁਨੀਲ ਕੁਮਾਰ ਦੇ ਰੂਪ ਵਿੱਚ ਹੋਈ ਹੈ, ਜੋ ਨਵਾਂ ਗਰਾਓ ਦੇ ਨਾਢਾ ਰੋਡ ਸਥਿਤ ਮਕਾਨ ਨੰਬਰ 09/11 77 ਦਾ ਰਹਿਣ ਵਾਲਾ ਹੈ।
ਸੂਤਰਾਂ ਤੋਂ ਮਿਲ਼ੀ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਨੂੰ ਮੁੱਲਾਂਪੁਰ ਬਾਈਪਾਸ ਕੋਲੋਂ ਫੜਿਆ ਹੈ। ਸਕੂਟਰ ਹੋਂਡਾ ਐਕਟੀਵਾ PB 027k0905 ਉਪਰ ਜਾਂਦੇ ਸਮੇਂ ਇਸ ਨੂੰ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਉਸ ਕੋਲੋਂ 12 ਬੋਤਲਾਂ ਰੋਇਲ ਸਟੈਗ ਵਿਸਕੀ ਬਰਾਮਦ ਹੋਈ ਹੈ। ਬੋਤਲਾਂ ਉੱਪਰ ‘ਫਾਰ ਸੇਲ ਇਨ ਚੰਡੀਗੜ੍ਹ ਓਨਲੀ’ ਲਿਖਿਆ ਹੋਇਆ ਹੈ। ਸ਼ਰਾਬ ਦਾ ਬੈਚ ਨੰਬਰ ਆਰਐਸਐਸ 66 ਹੈ ਅਤੇ ਨਿਰਮਾਣ ਤਰੀਕ 6 ਜੂਨ 2025 ਹੈ। ਇਹ ਸ਼ਰਾਬ ਐਮ/ ਐਸ ਰਾਜਸਥਾਨ ਲਿਕਰ ਪ੍ਰਾਈਵੇਟ ਲਿਮਿਟਡ ਪਿੰਡ ਹਰੀਪੁਰ ਦੀ ਬਣੀ ਹੋਈ ਹੈ। ਸ਼ਰਾਬ ਨੂੰ ਪੰਜਾਬ ਐਕਸਾਈਜ਼ ਐਕਟ ਦੇ ਨਿਯਮਾਂ ਦਾ ਉਲੰਘਣ ਕਰਕੇ ਲਿਆਇਆ ਜਾ ਰਿਹਾ ਸੀ। ਆਰੋਪੀ ਦੇ ਖਿਲਾਫ ਮੁੱਲਾਂਪੁਰ ਥਾਣੇ ਵਿੱਚ ਐਫਆਈਆਰ ਨੰਬਰ 110 ਦਰਜ ਕੀਤੀ ਗਈ ਹੈ। ਇਸ ਸਬੰਧੀ ਮੁਕੱਦਮਾ ਐਕਸਾਈਜ਼ ਐਕਟ ਦੀ ਧਾਰਾ 61 ਤਹਿਤ ਦਰਜ ਹੋਇਆ ਹੈ।

