ਚੰਡੀਗੜ੍ਹ 30 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਨਸ਼ਿਆ ਦੀ ਰੋਕਥਾਮ ਵਿੱਚ ਉਸ ਸਮੇ ਸਫਲਤਾ ਮਿਲੀ ਜਦੋਂ ਕਪਤਾਨ ਪੁਲਿਸ ਮੁੱਲਾਂਪੁਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਯੋਗੇਸ਼ ਕੁਮਾਰ ਮੁੱਖ ਅਫਸਰ ਥਾਣਾ ਮਾਜਰੀ ਦੀ ਨਿਗਰਾਨੀ ਅਧੀਨ ਥਾਣਾ ਮਾਜਰੀ ਦੀ ਪੁਲਿਸ ਨੇ ਭੁੱਕੀ ਫੜ੍ਹੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੁੱਲਵਾਂ ਖੱਦਰੀ ਰੋਡ ਪਿੰਡ ਅਭੀਪੁਰ ਵਿਖੇ ਪੁਲਿਸ ਪਾਰਟੀ ਦੁਆਰਾ ਇਕ ਕਾਰ ਨੰਬਰ PB12 N 2633 ਮਾਰਕਾ ਸਕਾਰਪਿਓ ਗੱਡੀ ਨੂੰ ਰੋਕ ਕੇ ਸਾਈਡ ਲਵਾਇਆ ਗਿਆ, ਜਿਸ ਨੂੰ ਗੁਰਮੀਤ ਸਿੰਘ ਉਰਫ ਗੀਤਾ ਪੁੱਤਰ ਕੇਹਰ ਚੰਦ ਵਾਸੀ ਪਿੰਡ ਮਿਰਜਾਪੁਰ ਮੋਹਾਲੀ ਚਲਾ ਰਿਹਾ ਸੀ, ਜਿਸ ਦੇ ਨਾਲ ਉਕਤ ਕਾਰ ਵਿਚ ਜਸਵਿੰਦਰ ਸਿੰਘ ਉਰਫ ਗੋਗਾ ਪੁੱਤਰ ਰੂੜ ਸਿੰਘ ਅਤੇ ਰਣਦੀਪ ਸਿੰਘ ਉਰਫ ਲੱਕੀ ਪੁੱਤਰ ਬਲਦੇਵ ਸਿੰਘ ਵਾਸੀਆਨ ਪਿੰਡ ਮਿਰਜਾਪੁਰ ਮੁਹਾਲੀ ਵੀ ਬੈਠੇ ਸਨ।
ਉਕਤ ਕਾਰ ਦੀ ਚੈਕਿੰਗ ਦੌਰਾਨ ਇਕ ਪਲਾਸਟਿਕ ਦਾ ਬੋਰਾ ਜੋ ਚਿੱਟੇ ਰੰਗ ਦੇ ਧਾਗੇ ਨਾਲ ਬੰਨ੍ਹਿਆਂ ਹੋਇਆ ਸੀ, ਨੂੰ ਚੈੱਕ ਕਰਨ ਤੇ ਬੋਰੇ ਵਿਚੋ 20 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਇਆ ਹੈ, ਜਿਸ ਤੇ ਦੋਸ਼ੀਆਨ ਗੁਰਮੀਤ ਸਿੰਘ ਉਰਫ ਗੀਤਾ ਜਸਵਿੰਦਰ ਸਿੰਘ ਉਰਫ ਗੋਗਾ ਰਣਦੀਪ ਸਿੰਘ ਉਰਫ ਲੱਕੀ ਨੂੰ ਕਾਰ ਸਮੇਤ ਕਾਬੂ ਕਰਕੇ ਕਬਜ਼ੇ ਵਾਲੀ ਕਾਰ ਵਿੱਚੋਂ 20 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਕੇ ਦੋਸ਼ੀਆ ਖਿਲਾਫ ਮੁਕਦਮਾ ਨੰਬਰ.63 ਮਿਤੀ 28.06.2025 ਅ/ਧ 15-61-85 ਐਨ ਡੀ ਪੀ ਐਸ ਐਕਟ ਥਾਣਾ ਮਾਜਰੀ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆ ਨੂੰ ਮਾਣਯੋਗ ਡਿਊਟੀ ਮੈਜਿਸਟ੍ਰੇਟ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਸਾਹਿਬ ਨੇ ਦੋਸ਼ੀਆ ਦਾ 3 ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

