ਚੰਡੀਗੜ੍ਹ 3 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਕਿਸਾਨ ਯੂਨੀਅਨ ਲੋਕ ਹਿੱਤ ਮਿਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਸਾਲਾ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ (22 ) ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਭਰ ਜਵਾਨੀ ਵਿੱਚ ਦੇਹਾਂਤ ਹੋ ਗਿਆ। ਇਸ ਅਣਹੋਣੀ ਘਟਨਾ ਦਾ ਪਤਾ ਲਗਦਿਆਂ ਹੀ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਕੰਸਾਲਾ (ਨਿਊ ਚੰਡੀਗੜ੍ਹ) ਦੇ ਸ਼ਮਸ਼ਾਨਘਾਟ ‘ਚ ਬਾਅਦ ਦੁਪਹਿਰ ਸਵਰਗੀ ਹਰਕੀਰਤ ਸਿੰਘ ਦੇ ਅੰਤਿਮ ਸਸਕਾਰ ਮੌਕੇ ਹਜ਼ਾਰਾਂ ਦੀ ਤਾਦਾਦ ਵਿੱਚ ਇਲਾਕੇ ਦੇ ਵਸਨੀਕਾਂ ਨੇ ਪੁੱਜ ਕੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਬਹੁਤ ਹੀ ਸਾਊ ਤੇ ਮਿਹਨਤੀ ਹਰਕੀਰਤ ਦੀ ਅੰਤਿਮ ਯਾਤਰਾ ਸਮੇਂ ਕਿਹੜਾ ਉਹ ਵਿਆਕਤੀ ਸੀ, ਜਿਸ ਦੀਆਂ ਅੱਖਾਂ ਨਮ ਨਹੀਂ ਸਨ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਰੋਮੀ ਕੰਗ, ਭਾਜਪਾ ਆਗੂ ਅਰਜਨ ਸਿੰਘ ਕਾਂਸਲ, ਆਪ ਆਗੂ ਗੁਰਿੰਦਰ ਸਿੰਘ ਖਿਜ਼ਰਾਬਾਦ, ਗੁਰਮੀਤ ਸਿੰਘ ਸਾਂਟੂ, ਮਨਦੀਪ ਸਿੰਘ ਖਿਜ਼ਰਾਬਾਦ, ਰਵਿੰਦਰ ਸਿੰਘ ਵਜੀਦਪੁਰ, ਪਰਮਜੀਤ ਸਿੰਘ ਮਾਵੀ, ਅਰਵਿੰਦਰ ਸਿੰਘ ਪੈਂਟਾ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਅਰਵਿੰਦ ਟੀਟੂ ਰਾਣਾ ਸਿਆਲਬਾ, ਸਾਬਕਾ ਸਰਪੰਚ ਅਵਤਾਰ ਸਿੰਘ ਸਲੇਮਪੁਰ, ਕਾਂਗਰਸ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ਼, ਸਮਾਜ ਸੇਵੀ ਬਲਜਿੰਦਰ ਪੁਰੀ, ਭਾਈ ਹਰਜੀਤ ਸਿੰਘ ਹਰਮਨ, ਆਪ ਆਗੂ ਜੱਗੀ ਕਾਦੀ ਮਾਜਰਾ, ਡਾਕਟਰ ਦਰਸ਼ਨ ਸਿੰਘ ਕੰਸਾਲਾ, ਗੁਰਮੇਲ ਸਿੰਘ ਮੰਡ, ਬਿੱਟੂ ਬਾਜਵਾ ਪੜੌਲ, ਕਾਂਗਰਸੀ ਆਗੂ ਹਰਨੇਕ ਸਿੰਘ ਤੱਕੀਪੁਰ, ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ, ਆਪ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਸਰਬਜੀਤ ਸਿੰਘ ਕਾਦੀਮਾਜਰਾ, ਕਿਸਾਨ ਆਗੂ ਕ੍ਰਿਪਾਲ ਸਿੰਘ ਸਿਆਊ, ਪਰਮਦੀਪ ਸਿੰਘ ਬੈਦਵਾਨ, ਬਲਕਾਰ ਸਿੰਘ ਭੰਗੂ, ਗੁਰਮੀਤ ਸਿੰਘ ਢਕੋਰਾਂ, ਮੇਵਾ ਸਿੰਘ ਖਿਜਰਾਬਾਦ, ਤਰਨਜੀਤ ਸਿੰਘ ਬਾਵਾ, ਸਾਬਕਾ ਸਰਪੰਚ ਹਰਜੀਤ ਸਿੰਘ ਮਾਣਕਪੁਰ, ਨਵਦੀਪ ਸਿੰਘ ਹੰਮਾ, ਪਰਵਿੰਦਰ ਸਿੰਘ ਟੋਨੀ, ਜਗਤਾਰ ਸਿੰਘ ਸਿੱਧੂ , ਡਾਕਟਰ ਜਗਵਿੰਦਰ ਸਿੰਘ ਕੁੱਬਾਹੇੜੀ, ਕ੍ਰਿਪਾਲ ਸਿੰਘ ਖਿਜਰਾਬਾਦ ਸਾਬਕਾ ਚੇਅਰਮੈਨ, ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ਼, ਗਿਆਨ ਸਿੰਘ ਘੰਡੋਲੀ, ਮਾਸਟਰ ਹਰਨੇਕ ਸਿੰਘ ਬੜੌਦੀ, ਕੁਲਭੂਸ਼ਨ ਸਿੰਘ ਭੂਰਾ ਸਮੇਤ ਵੱਡੀ ਗਿਣਤੀ ‘ਚ ਪੁੱਜੇ ਲੋਕਾਂ ਨੇ ਹਰਕੀਰਤ ਨੂੰ ਅੰਤਿਮ ਵਿਦਾਇਗੀ ਦਿੱਤੀ।

