ਪਿਆਰ ਮੁਹੱਬਤ/ ਅਵਤਾਰ ਨਗਲੀਆਂ
ਪਿਆਰ ਮਹੁੱਬਤ
ਪਹਿਲਾਂ ਹੀ ਧੁਰੋਂ ਬਣ ਕੇ ਆਏ
ਜੇ ਤੂੰ ਕਹੇਂ ਕਿਹੜਾ
ਮਿਟਾਂ ਦਿਆਂਗੇ।
ਤੂੰ ਜੇ ਸਾਡਾ ਸੱਜਣ ਬਣਿਆ
ਅਸੀਂ ਵੀ ਜਿੰਦ
ਤੇਰੇ ਲੇਖੇ
ਲਾ ਦਿਆਂਗੇ।
ਤੂੰ ਹੁਕਮ ਤਾਂ ਕਰ
ਮੇਰੇ ਦਿਲ ਦੇ ਜਾਨੀ
ਜੋ ਚਾਹੀਦਾ
ਤੈਨੂੰ ਖੂਹ ਪੁੱਟ ਕੇ
ਲਿਆ ਦਿਆਂਗੇ।
ਤੂੰ ਜੇ ਸਾਡੇ ਵੱਲ ਦਾ ਹੋਜੇ


ਚੰਨ ਅਤੇ ਤਾਰੇ ਝੋਲੀ
ਤੇਰੀ ਪਾ ਦਿਆਂਗੇ।
ਕੀ ਕਰਨਾ ਰਾਂਝੇ, ਮਿਰਜ਼ੇ ਹੋਰਾਂ ਨੇ
ਤੂੰ ਆਖੇ ਅੰਬਰ ਨੂੰ ਤਾਕੀ ਲਾ ਦਿਆਂਗੇ
ਤੇਰੇ ਲਈ ਅੱਧੀ ਰਾਤ ਨੂੰ ਘਰੋਂ ਮੈਂ ਤੁਰ ਪਊਂ ਇਕੱਲਾ
ਘਰਦੇ ਪੁੱਛਣਗੇ
ਸਮਝਾ ਦਿਆਂਗੇ।
ਜੇ ਤੂੰ ਆਵੇਂ ਬਣ ਪਰਾਉਣਾ ਕਦੇ ਮੇਰੇ ਘਰ
ਫੁਲਕਾਰੀ ਪਹਿਨ ਸਿਰ
ਫੁੱਲਾਂ ਵਾਲ਼ੀ ਚਾਦਰ ਵਿਛਾ
ਸੂਤ ਦਾ ਮੰਜਾ
ਡਾਹ ਦਿਆਂਗੇ।
ਅਵਤਾਰ ਨਗਲੀਆਂ ਕਹਿੰਦਾ
ਲੇਖ ਮੁਕੱਦਰਾਂ ਦੇ
ਆਪਾਂ ਵੀ ਲੇਖ ਲਿਖਾ ਦਿਆਂਗੇ।
ਜੱਗ ‘ਤੇ ਇਕ ਵਾਰ ਜੰਮਣਾ
ਇਕ ਵਾਰ ਮਰਨਾ
ਆਪਾਂ ਵੀ ਨਾਮ ਚਮਕਾ ਦਿਆਂਗੇ
ਤਾਜ ਮਹਿਲ ਹੈ ਕੀ ਸ਼ੈਅ
ਰਵੀ ਸ਼ਰਮਾ ਨੂੰ ਕਹਿ
ਬੁਰਜ ਖਲੀਫਾ ਈ ਨਾਮ ਲਵਾ ਦਿਆਂਗੇ।
ਚੱਲ ਹੁਣ ਛੱਡ ਨਖਰੇ ਜਿਹੇ ਕਰਨੇ ਸੱਜਣਾ
ਕੁੱਲ ਦੁਨੀਆਂ ‘ਚ ਤੈਨੂੰ ਘੁਮਾ ਦਿਆਂਗੇ।
ਜੇ ਹੁਣ ਵੀ ਹਾਮੀ ਨਹੀਂ ਭਰਦਾ
ਅਨਜਾਣਾ
ਚੱਲ ਅਸੀਂ ਵੀ ਤੈਨੂੰ
ਭੁਲਾ ਦਿਆਂਗੇ
ਜੇ ਫਿਰ ਵੀ ਕਦੇ ਲੋੜ ਪਈ ਸਾਡੀ
ਇੰਡੀਆ ਜਾਂ ਦੁਬਈ
ਮਸਲਾ ਹੱਲ
ਕਰਵਾ ਦਿਆਂਗੇ।
ਅਵਤਾਰ ਨਗਲੀਆਂ-86997 66501

