ਚੰਡੀਗੜ੍ਹ 8 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਮਹਾਂਵੀਰ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਤੇ ਪਹਿਲਵਾਨ ਗੋਲੂ ਸ਼ਰਮਾ ਦੀ ਹੋਣਹਾਰ ਬੇਟੀ ਤੇ ਪਹਿਲਵਾਨ ਰਵੀ ਸ਼ਰਮਾ ਦੀ ਭਤੀਜੀ ਪਹਿਲਵਾਨ ਪੂਰਵੀ ਸ਼ਰਮਾ ਨੇ ਦੇਸ ਕਿਰਗਿਜ਼ਸਤਾਨ ਦੇ ਵਿਸਕੇਕ ਵਿਖੇ ਅੰਡਰ 15 ਤੇ 66 ਕਿਲੋ ਵਰਗ ਵਿਚ ਹੋਏ ਮੁਕਾਲਿਆ ਵਿਚ ਗੋਲਡ ਮੈਡਲ ਜਿੱਤਣ ਉਪਰੰਤ ਅੱਜ ਮੁੱਲਾਂਪੁਰ ਗਰੀਬਦਾਸ ਪੁੱਜਣ ਤੇ ਪਰਿਵਾਰਕ ਮੈਂਬਰਾਂ ਸਮੇਤ ਪੰਚਾਇਤ ਤੇ ਹੋਰ ਮਹਿਮਾਨਾਂ ਨੇ ਪੂਰਵੀ ਸ਼ਰਮਾ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਮੌਕੇ ਪਹਿਲਵਾਨ ਭਰਾ ਰਵੀ ਸ਼ਰਮਾ ਤੇ ਗੋਲੂ ਪਹਿਲਵਾਨ ਨੇ ਕਿਹਾ ਕਿ ਜੇਕਰ ਇਸ ਅਖਾੜੇ ਨੂੰ ਸਰਕਾਰ ਦਾ ਸਹਿਯੋਗ ਮਿਲ ਜਾਵੇ ਤਾਂ ਹੋਰ ਵੀ ਅੱਛੇ ਪਹਿਲਵਾਨ ਪੈਦਾ ਹੋ ਸਕਦੇ ਹਨ।
ਇਸ ਮੌਕੇ ਵੱਡੀ ਗਿਣਤੀ ‘ਚ ਪੁੱਜੇ ਮਹਿਮਾਨਾਂ ਨੇ ਪੂਰਵੀ ਦਾ ਵਿਸ਼ੇਸ਼ ਸਨਮਾਨ ਕੀਤਾ ਹੈ। ਇਸ ਮੌਕੇ ਸਰਪੰਚ ਜਤਿੰਦਰ ਸਿੰਘ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਨੋਨੂ ਭੱਟੀ ਖ਼ਿਜ਼ਰਾਬਾਦ, ਹੇਮੰਤ ਪੁਰੀ, ਗੁਨੂੰ ਸ਼ਰਮਾ, ਪੰਚ ਗੌਰਵ ਸ਼ਰਮਾ, ਜਗਤਾਰ ਸਿੰਘ, ਸਰਬਜੀਤ ਕੌਰ, ਸੰਦੀਪ ਕੌਰ, ਪਰਮਿੰਦਰ ਸਿੰਘ ਪੰਮਾ, ਹਰਪ੍ਰੀਤ ਸਿੰਘ, ਲਾਲ ਸਿੰਘ, ਸ਼ਮਸ਼ੀਰ ਕੌਰ, ਮੋਹਿਤ ਜੰਡ, ਸਾਬਕਾ ਸਰਪੰਚ ਮਦਨ ਸਿੰਘ ਮਾਣਕਪੁਰ, ਬਲਜੀਤ ਕੌਰ, ਪਰਮਜੀਤ ਕੌਰ , ਅਮਿਤ ਜੋਸ਼ੀ (ਮਾਮਾ), ਨਾਇਬ ਸਿੰਘ ਧਾਲੀਵਾਲ, ਬਾਪੂ ਸ਼ੇਰ ਸਿੰਘ, ਧਰਮਿੰਦਰ ਸਿੰਘ, ਮਨੀਸ਼ ਜੰਡ, ਸੁਖਵਿੰਦਰ ਸਿੰਘ ਐਡਵੋਕੇਟ, ਸਤੀਸ਼ ਕੁਮਾਰ ਸੇਠੀ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਗੁਰੀ, ਸਰਬਜੀਤ ਸਿੰਘ, ਪੀ. ਏ. ਬਿੰਦੂ, ਕੈਸ਼ੀਅਰ ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ ਗੋਲਡੀ, ਕੁਲਤਾਰ ਡੂਮਛੇੜੀ, ਸਾਬਕਾ ਪੰਚ ਕਾਲਾ ਸਮੇਤ ਅਖਾੜਾ ਮੁੱਲਾਂਪੁਰ ਦੇ ਪ੍ਰਬੰਧਕ ਕਮੇਟੀ ਤੇ ਪਹਿਲਵਾਨਾਂ ਸਮੇਤ ਕੋਚ, ਰੈਫ਼ਰੀ ਹੋਰ ਪਾਰਿਵਾਰਕ ਮੈਂਬਰ ਹਾਜ਼ਰ ਸਨ।

