ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਅਤੇ ਵੱਲੋਂ ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ (ਰਜਿ.) ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ਼ ‘ਪੰਜਾਬੀ ਸਿਨੇਮਾ ਦੀ ਸਮਾਜਿਕ ਸਾਰਥਿਕਤਾ’ ਵਿਸ਼ੇ ‘ਤੇ ਮਿਤੀ 13 ਜੁਲਾਈ 2025 ਨੂੰ ਸਵੇਰੇ 10.30 ਵਜੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।


ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਉੱਘੇ ਫਿਲਮ ਨਿਰਦੇਸ਼ਕ ਤੇ ਪ੍ਰਧਾਨ-ਪੰਜਾਬ ਸਿਨੇਮਾ ਤੇ ਡਿਜੀਟਲ ਕਲਾ ਅਕਾਦਮੀ ਡਾ. ਹਰਜੀਤ ਸਿੰਘ ਕਰ ਰਹੇ ਹਨ। ਮੁੱਖ ਮਹਿਮਾਨ ਬੀ.ਐਨ. ਸ਼ਰਮਾ ਤੇ ਵਿਸ਼ੇਸ਼ ਮਹਿਮਾਨ ਸ਼ਵਿੰਦਰ ਮਾਹਲ, ਬੀ.ਬੀ.ਵਰਮਾ, ਮਲਕੀਤ ਰੌਣੀ ਅਤੇ ਡਾ. ਜਤਿੰਦਰ ਸਿੰਘ ਹੋਣਗੇ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਸਿੰਘ ਮਲਿਕ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਹੈ।

