ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੁਲਾਈ:
ਜ਼ਿਲ੍ਹਾ ਰੂਪਨਗਰ ਦਾ ਪਿੰਡ ਦੁੱਮਣਾ ਕਿਸੇ ਜਾਣ-ਪਣਾਛ ਦਾ ਮੁਥਾਜ ਨਹੀਂ। ਇਸ ਪਿੰਡ ਦੀ ਮਿੱਟੀ ਨਾਲ਼ ਜੁੜੀਆਂ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ, ਜਿਨ੍ਹਾਂ ਭਾਰਤੀ ਪੱਧਰ ‘ਤੇ ਨਾਮਣਾ ਖੱਟਿਆ। ਇਸੇ ਪਿੰਡ ਦੀ ਮਿੱਟੀ ਨਾਲ਼਼ ਜੁੜੇ ਸਰਬਜੀਤ ਸਿੰਘ ਦੁੱਮਣਾ ਵੱਲੋਂ ਲਿਖੀ ਕਿਤਾਬ ਮੇਰਾ ਰੰਗਲਾ ਪਿੰਡ ਦੁੱਮਣਾ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਮਿਤੀ 13 ਜੁਲਾਈ, 2025 ਨੂੰ 10.30 ਵਜੇ ਸਵੇਰੇ ਐੱਨ.ਐੱਚ, ਦਰਪਣ ਐੱਨਕਲੇਵ, ਮੋਰਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ।


ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ, ਮੁਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਕਰ ਰਹੇ ਹਨ। ਮੁੱਖ ਮਹਿਮਾਨ ਵਜੋਂ ਸ੍ਰ. ਮਲਵਿੰਦਰ ਸਿੰਘ ਕੰਗ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਰਨਲ ਗੁਰਮੀਤ ਸਿੰਘ ਦੁੱਮਣਾ ਸ਼ਾਮਿਲ ਹੋ ਰਹੇ ਹਨ। ਬੁਲਾਰਿਆਂ ਵਿੱਚ ਡਾ. ਹਰਨੇਕ ਸਿੰਘ ਕਲੇਰ, ਡਾ. ਬਲਜੀਤ ਸਿੰਘ, ਡਾ. ਰਾਜਿੰਦਰ ਸਿੰਘ ਕੁਰਾਲ਼ੀ, ਡਾ. ਜਲੌਰ ਸਿੰਘ ਖੀਵਾ, ਮਨਮੋਹਨ ਸਿੰਘ ਦਾਊਂ, ਲਾਭ ਸਿੰਘ ਚਿਤਾਮਲੀ, ਜੈ ਸਿੰਘ ਛਿੱਬਰ, ਜਾਗੀਰ ਸਿੰਘ, ਜਸਪਾਲ ਸਿੰਘ ਗਿੱਦੜਪੁਰ, ਸੁਰਜੀਤ ਸੁਮਨ, ਹਰਜਿੰਦਰ ਸਿੰਘ ਗੋਪਾਲ਼ੋਂ, ਸਕੂਲ ਮੁਖੀ ਸੋਨੀਆ ਬੇਰੀ, ਸਵਰਨ ਸਿੰਘ ਦੁੱਮਣਾ, ਸੁਖਵਿੰਦਰ ਸਿੰਘ ਦੁੱਮਣਾ, ਤੇਜਿੰਦਰ ਸਿੰਘ ਬਾਜ਼, ਸੁਰਿੰਦਰ ਸਿੰਘ ਰਸੂਲਪੁਰ, ਕਰਮਜੀਤ ਸਿੰਘ ਸਕਰੁੱਲਾਪੁਰੀ ਅਤੇ ਜਸਬੀਰ ਸਿੰਘ ਸ਼ਾਂਤਪੁਰੀ ਸ਼ਾਮਿਲ ਹੋਣਗੇ। ਮੰਚ ਸੰਚਾਲਨ ਉੱਘੇ ਅਤੇ ਭਾਸ਼ਾ ਮਾਹਿਰ ਰਾਬਿੰਦਰ ਸਿੰਘ ਰੱਬੀ ਕਰਨਗੇ। ਪ੍ਰਬੰਧਕਾਂ ਵੱਲੋਂ ਇਸ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਗਿਆ ਹੈ।

