ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ:


ਅਰੀਨ ਸਿੰਘ ਬਾਂਸਲ, ਉਮਰ 5.5 ਸਾਲ, ਵਿਦਿਆਰਥਣ ਗਰੀਨ ਵੂਡ ਹਾਈ ਈਸੀਟੀ, ਬੰਗਲੌਰ, ਨੇ ਇੰਟਰ ਸਕੂਲ ਸਕੇਟਿਗ ਮੁਕਾਬਲਾ 2025-26, ਜਿਹੜਾ ਕਿ 6 ਜੁਲਾਈ, 2025 ਨੂੰ ਬੰਗਲੌਰ ਵਿਖੇ ਹੋਇਆ, ਵਿੱਚ ਭਾਗ ਲਿਆ। ਇਸ ਮੁਕਾਬਲੇ ਵਿੱਚ ਵੱਖ ਵੱਖ ਸਕੂਲਾਂ ਦੇ ਹੋਰ ਬੱਚਿਆਂ ਨੇ ਭਾਗ ਲਿਆ। ਇਸ ਸਕੇਟਿਗ ਮੁਕਾਬਲੇ ਵਿੱਚ ਅਰੀਨ ਸਿੰਘ ਬਾਂਸਲ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਪਦਕ ਅਤੇ ਸਨਮਾਨ-ਪੱਤਰ ਪ੍ਰਾਪਤ ਕੀਤਾ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਜਾਵਾ ਨੇ ਦੱਸਿਆ ਕਿ ਅਰੀਨ ਸਿੰਘ ਬਾਂਸਲ ਤੇ ਪਰਿਵਾਰਕ ਮੈਂਬਰਾਂ, ਪ੍ਰਿੰਸੀਪਲ, ਸਾਰੇ ਅਧਿਆਪਕਾਂ, ਸਕੇਟਿੰਗ ਕੋਚ, ਐਕਸਰਸਾਈਜ਼ਗ ਕੋਚ ਅਤੇ ਸਾਰੇ ਦੋਸਤ ਮਿੱਤਰ ਬਹੁਤ ਬਹੁਤ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਅਰੀਨ ਸਿੰਘ ਬਾਂਸਲ ਨੂੰ ਟ੍ਰੇਨਿੰਗ ਅਤੇ ਗਾਈਡ ਕਰਕੇ ਪ੍ਰਭਾਵਸ਼ਾਲੀ ਇਨਾਮ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਇਆ।
ਇੰਦਰਜੀਤ ਸਿੰਘ ਜਾਵਾ।

