ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੁਲਾਈ:


ਡਾਇਰੈਕਟੋਰੇਟ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਸੀਨੀਅਰ ਸਹਾਇਕ ਸ੍ਰ. ਹਰਪ੍ਰੀਤ ਸਿੰਘ ਅਤੇ ਅਮਨ ਕੁਮਾਰ ਨੂੰ ਬਤੌਰ ਸੁਪਰਡੰਟ ਗਰੇਡ -2 ਪਦ-ਉੱਨਤ ਹੋਣ ‘ਤੇ ਜੱਗ ਜਿਊਂਦਿਆਂ ਦੇ ਮੇਲੇ ਗਰੁੱਪ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਅਤੇ ਹੋਰ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ। ਸ੍ਰ. ਹਰਪ੍ਰੀਤ ਸਿੰਘ ਇਸ ਗਰੁੱਪ ਦੇ ਸਿਰਕੱਢ ਸਹਿਯੋਗ ਮੈਂਬਰਾਂ ਵਿੱਚੋਂ ਇੱਕ ਹਨ। ਜ਼ਿਕਰਯੋਗ ਹੈ ਕਿ ਸ੍ਰ. ਹਰਪ੍ਰੀਤ ਸਿੰਘ ਵੱਲੋਂ ਆਪਣੀ ਸਰਕਾਰੀ ਸੇਵਾ ਦੌਰਾਨ ਬਹੁਤ ਸਾਰੇ ਸੀਨੀਅਰ ਮੰਤਰੀ ਸਾਹਿਬਾਨ ਦੇ ਨਿੱਜੀ ਅਮਲੇ ਵਿੱਚ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ।

