ਚੰਡੀਗੜ੍ਹ 18 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬੇਸ਼ੱਕ ਕੇਂਦਰ ਸਰਕਾਰ ਵਿੱਚ ਅਲੱਗ – ਅਲੱਗ ਪਾਰਟੀ ਦੀਆਂ ਸਰਕਾਰਾਂ ਆਈਆਂ, ਪਰ ਕਿਸੇ ਵੀ ਪਾਰਟੀ ਅਤੇ ਸਰਕਾਰ ਨੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਢੁਕਵੇਂ ਉਪਰਾਲੇ ਨਹੀਂ ਕੀਤੇ। ਮੌਜੂਦਾ ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਖੇਡਾਂ ਨੂੰ ਪ੍ਰਫੁੱਲਤ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੀਤ ਪ੍ਰਧਾਨ ਸ਼ੁਭਾਸ਼ ਸ਼ਰਮਾ ਨੇ ਅੱਜ ਮੁੱਲਾਪੁਰ ਗਰੀਬਦਾਸ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਹੈ। ਸ਼ੁਭਾਸ ਸ਼ਰਮਾ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਦਾ ਟੀਚਾ ਖੇਡਾਂ ਨੂੰ ਪ੍ਰਫੁੱਲਤ ਕਰਨਾ ਹੈ, ਜਦਕਿ ਹੋਰ ਪਾਰਟੀਆਂ ਅਤੇ ਸਰਕਾਰਾਂ ਨੇ ਖੇਡਾਂ ਨੂੰ ਬਣਦਾ ਸਥਾਨ ਨਹੀਂ ਦਵਾਇਆ। ਸ੍ਰੀ ਸ਼ਰਮਾ ਅੱਜ ਮੁੱਲਾਂਪੁਰ ਗਰੀਬਦਾਸ ਵਿਖੇ ਪਾਰਟੀ ਵਿੱਚ ਸ਼ਾਮਿਲ ਹੋਏ ਪਹਿਲਵਾਨ ਰਵੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਵਾਗਤ ਕਰਨ ਆਏ ਸਨ। ਇਸ ਮੌਕੇ ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਵੀ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ, ਕਿਉਂਕਿ ਪੰਜਾਬ ਦੇ ਲੋਕ ਅਕਾਲੀ, ਕਾਂਗਰਸ ਤੇ ਆਪ ਨੂੰ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ।
ਇਸ ਮੌਕੇ ਪਹਿਲਵਾਨ ਰਵੀ ਸ਼ਰਮਾ ਅਤੇ ਪਹਿਲਵਾਨ ਵਿਨੋਦ ਸ਼ਰਮਾ ਗੋਲੂ ਦੀ ਅਗਵਾਈ ਵਿੱਚ ਲਗਭਗ 100 ਤੋਂ ਉਪਰ ਨੌਜਵਾਨ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਪਹਿਲਵਾਨ ਰਵੀ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸਾਡਾ ਮਕਸਦ ਸਿਰਫ ਖੇਡਾਂ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਹੈ, ਕਿਉਂਕਿ ਮੌਜੂਦਾ ਸਰਕਾਰ ਨੇ ਸਾਡਾ ਖੇਡਾਂ ਵਿੱਚ ਸਾਥ ਨਹੀਂ ਦਿੱਤਾ। ਕਿਉਂਕਿ ਮੁੱਲਾਂਪੁਰ ਵਿਖੇ ਜਿਹੜਾ ਅਖਾੜਾ ਚੱਲਦਾ ਹੈ, ਉਹ ਸਿਰਫ ਸਹਿਯੋਗੀਆਂ ਦੀ ਮਦਦ ਨਾਲ ਹੀ ਚੱਲਦਾ ਹੈ, ਜਦਕਿ ਸਾਡੇ ਅਖਾੜੇ ਦੇ ਪਹਿਲਵਾਨ ਏਸ਼ੀਆ ਲੈਵਲ ਤੋਂ ਸੋਨੇ – ਚਾਂਦੀ ਦੇ ਮੈਡਲ ਲੈ ਕੇ ਆਏ ਹਨ ਅਤੇ ਨਵੇਂ ਪਹਿਲਵਾਨ ਪੈਦਾ ਹੋ ਰਹੇ ਹਨ। ਸਾਨੂੰ ਸਰਕਾਰ ਨਾਲ ਇਸ ਗੱਲ ਦਾ ਸ਼ਿਕਵਾ ਵੀ ਹੈ ਕਿ ਉਹਨਾਂ ਇਸ ਗਰੀਬ ਇਲਾਕੇ ਵੱਲ ਢੁੱਕਵੀਂ ਨਜ਼ਰ ਨਹੀਂ ਮਾਰੀ। ਸਾਨੂੰ ਭਾਜਪਾ ਵਿੱਚ ਲੱਗਦਾ ਹੈ ਕਿ ਅਸੀਂ ਭਾਜਪਾ ਦੀ ਸਰਕਾਰ ਦੇ ਵਿੱਚ ਖੇਡਾਂ ਨੂੰ ਬੁਲੰਦੀਆਂ ਤੇ ਪਹੁੰਚਾ ਸਕਦੇ ਹਾਂ। ਇਸ ਮੌਕੇ ਐਨ ਕੇ ਵਰਮਾ, ਪੰਜਾਬ ਸਟੇਟ ਲੀਗਲ ਸੈੱਲ ਪ੍ਰਧਾਨ, ਸੰਜੀਵ ਵਸ਼ਿਸਟ ਪ੍ਰਧਾਨ ਜਿਲਾ ਮੁਹਾਲੀ, ਭੁਪਿੰਦਰ ਭੁਪੀ ਸਕੱਤਰ ਮੁਹਾਲੀ, ਪ੍ਰਮੋਦ ਕੁਮਾਰ ਕੌਂਸਲਰ ਪ੍ਰਧਾਨ ਐਸੀ ਸੈਲ ਮੁਹਾਲੀ, ਪੁਨੀਤ ਸਿੰਗਲਾ ਮੰਡਲ ਪ੍ਰਧਾਨ ਨਿਊ ਚੰਡੀਗੜ੍ਹ, ਅਸ਼ੀਸ ਅਗਰਵਾਲ ਜਨਰਲ ਸੈਕਟਰੀ ਅਤੇ ਰਵੀ ਸ਼ਰਮਾ ਤੇ ਗੋਲੂ ਸ਼ਰਮਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਹੈ।
ਇਸ ਮੌਕੇ ਸ਼ਾਮਲ ਹੋਇਆਂ ਵਿਚ ਕੇ. ਕੇ ਮਲਹੋਤਰਾ, ਬਿੰਦਰ ਬਾਠ, ਜਸਵੀਰ ਸਿੰਘ ਸਿੱਧੂ ਨਵਾਂ ਗਰਾਂਓ, ਸਵਿੰਦਰ ਲੁਟਾਵਾ, ਮਨਪ੍ਰੀਤ ਗੁਪਤਾ, ਰੋਸ਼ਨ ਯਾਦਵ, ਮਨਪ੍ਰੀਤ ਸਿੰਘ, ਅਰਵਿੰਦਰ ਕੁਮਾਰ, ਅਮਨਪ੍ਰੀਤ ਸੋਨੀ, ਸੁਖਦੇਵ ਸਿੰਘ, ਦਲਜੀਤ ਸਿੰਘ, ਸ਼ੰਮੀ ਸੂਦ, ਸੁਖਵਿੰਦਰ ਸਿੰਘ, ਹਰਮਨ ਕੁਸੁਨੀ, ਗੁਰਪ੍ਰੀਤ ਸਿੰਘ ਗੁਰੀ, ਸਰਬਜੀਤ ਸਿੰਘ, ਅਭੀਸ਼ੇਕ ਰਾਣਾ, ਹਰਸ਼ ਰਾਣਾ, ਹਰਵਿੰਦਰ ਸਿੰਘ, ਗੁਰਲਾਲ ਡਿਪਟੀ, ਮਨਦੀਪ ਗੁਪਤਾ, ਅਨੂ ਸ਼ਰਮਾ, ਸ਼ੋਭਾ ਰਾਣੀ, ਹਰਪ੍ਰੀਤ ਕੌਰ, ਵਰਿੰਦਰ ਕੌਰ ਪੀ. ਏ., ਪਹਿਲਵਾਨ ਕੁਲਤਾਰ ਸਿੰਘ, ਗੁਰਵੀਰ ਸ਼ਰਮਾ, ਗੁਨੂੰ ਸ਼ਰਮਾ, ਦਿਨੇਸ਼ ਮਹਿਤਾ ਆਦਿ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜ੍ਹਿਆ ਹੈ।

