ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ:
ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਚੰਡੀਗੜ੍ਹ ਵੱਲੋਂ ਪੰਜਵਾਂ ਸਾਲਾਨਾ ਤੀਆਂ ਦਾ ਮੇਲਾ ਵੈਲਵਾਟ ਕਲਾਰਕਸ ਐਕਸੋਟਿਕਾ ਰਿਜੋਰਟ, ਜ਼ੀਰਕਪੁਰ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਸੁਹਿੰਦਰ ਕੋਰ (ਸੁਪਤਨੀ, ਸ.ਹਰਭਜਨ ਸਿੰਘ, ਬਿਜਲੀ ਮੰਤਰੀ, ਪੰਜਾਬ) ਰਹੇ, ਜਿੰਨ੍ਹਾਂ ਨੇ ਸਾਰਿਆਂ ਨੂੰ ਤੀਆਂ ਦੇ ਮੇਲੇ ਦੀ ਵਧਾਈ ਦਿੱਤੀ ਅਤੇ ਪਰਵੀਨ ਸੰਧੂ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ। ਉਹਨਾਂ ਨੇ ਅਗਾਂਹ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ। ਵਿਸ਼ੇਸ਼ ਮਹਿਮਾਨ ਸ਼੍ਰੀ ਬਾਲ ਮੁਕੰਦ ਸ਼ਰਮਾ (ਚੇਅਰਮੈਨ ਫੂਡ ਕਮਿਸ਼ਨ, ਪੰਜਾਬ) ਨੇ ਤੀਆਂ ਦੇ ਸੰਬੰਧ ਵਿੱਚ ਵਿਚਾਰ ਪੇਸ਼ ਕੀਤੇ। ਮਾਣਮੱਤੇ ਮਹਿਮਾਨਾਂ ਵੱਜੋਂ  ਸ਼੍ਰੀਮਤੀ ਧੰਨਜਿਆ ਚੋਹਾਨ (ਮੈਂਬਰ ਟਰਾਂਸਜੈਂਡਰ ਵੈਲਫੇਅਰ ਸੁਸਾਇਟੀ, ਚੰਡੀਗੜ੍ਹ) ਨੇ ਬਹੁਤ ਸੋਹਣਾ ਡਾਂਸ ਪ੍ਦਰਸ਼ਨ ਕੀਤਾ ਅਤੇ ਸਾਰਿਆ ਨੂੰ ਤੀਆਂ ਦੇ ਮੇਲੇ ਦੀਆਂ ਵਧਾਈਆਂ ਅਤੇ ਆਸ਼ੀਰਵਾਦ ਦਿੱਤਾ। ਡਾ. ਸੋਨਾਕਸ਼ੀ, ਡਾ. ਸਾਹਿਲ ਮੋਂਗਲਾ, ਜਸਬੀਰ ਕੋਰ ਜੱਸੀ, ਬਲਬੀਰ ਸਿੰਘ ਮੁਲਤਾਨੀ ਨੇ ਵਿਸ਼ੇਸ਼ ਤੌਰ ‘ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਜਿੱਥੇ ਚੰਡੀਗੜ੍ਹ, ਜ਼ੀਰਕਪੁਰ, ਮੋਹਾਲੀ ਅਤੇ ਪੰਚਕੂਲਾ ਦੀਆਂ ਔਰਤਾਂ ਨੇ ਹਿੱਸਾ ਲਿਆ, ਉੱਥੇ ਹੀ ਹਰਿਆਣਾ ਅਤੇ ਪੰਜਾਬ ਦੇ ਹੋਰ ਪ੍ਰਾਂਤਾਂ ਤੋਂ ਵੀ ਔਰਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਰਾਖੀ ਬਾਲਾ ਸੁਬਰਾਮਨੀਅਮ ਅਤੇ ਪ੍ਰੀਤੀ ਜੈਨ ਨੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ। ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਤੀਆਂ ਦੇ ਤਿਉਹਾਰ ਸੰਬੰਧੀ ਸ਼ਬਦ ਸਾਂਝੇ ਕੀਤੇ ਅਤੇ ਮਹਿਮਾਨ ਸਾਹਿਬਾਨਾਂ ਅਤੇ ਹੋਰ ਸਾਰੀਆਂ ਸ਼ਖਸੀਅਤਾਂ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਦੀ ਰਹਿਨੁਮਾਈ ਸੁਸਾਇਟੀ ਦੇ ਚੇਅਰਮੈਨ, ਰਾਸ਼ਟਰਪਤੀ ਅਵਾਰਡੀ ਸ. ਬਲਕਾਰ ਸਿੱਧੂ ਨੇ ਕੀਤੀ। ਬਲਕਾਰ ਸਿੱਧੂ ਨੇ ਪਰਵੀਨ ਸੰਧੂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਪੀ. ਐਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਰਨਲ ਸਕੱਤਰ ਰਾਜਦੀਪ ਕੋਰ ਨੂੰ ਸੁਸਾਇਟੀ ਦੀ ਰੀੜ੍ਹ ਦੀ ਹੱਡੀ ਕਹਿ ਕੇ ਮਾਣ ਵਧਾਇਆ ਅਤੇ ਸੋਸਾਇਟੀ ਦੀ ਪੂਰੀ ਟੀਮ ਦਾ ਹੌਸਲਾ ਵਧਾਇਆ। ਪੀ.ਐੱਸ ਆਰਟਸ ਐਂਡ ਕਲਚਰਲ ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ, ਪ੍ਰੈਸ ਸਕੱਤਰ ਸ਼ਾਇਰ ਭੱਟੀ, ਸਹਾਇਕ ਸਕੱਤਰ ਮਨਜੀਤ ਕੌਰ ਮੀਤ, ਕੈਸ਼ੀਅਰ ਅਰਸ਼ਦੀਪ ਸਿੰਘ ਸੰਧੂ, ਐਡਵਾਈਜ਼ਰ ਡਾ. ਮੀਨਾ ਚੱਢਾ ਅਤੇ ਟੀਮ ਮੈਂਬਰ ਪ੍ਰੀਤੀ ਜੈਨ, ਰਿੰਕੂ ਜੈਨ, ਕਿਰਨ ਰਾਜਪੂਤ, ਕਰੀਤਿਕਾ, ਸੁਖਵਿੰਦਰ ਕੋਰ, ਬਲਬੀਰ ਕੋਰ ਸੋਨੀ, ਜਸਮਾਈਨ ਕੋਰ, ਤੇਜਾ ਸਿੰਘ ਥੂਹਾ, ਅਮਰਜੀਤ ਕੋਰ ਥੂਹਾ, ਸੁਖਰਾਜ ਸਿੱਧੂ (ਨਾਮਵਰ ਲੇਖਕ), ਮੁਸਕਾਨ, ਗੁਰਨੂਰ ਸਿੰਘ, ਹਰਨੂਰ ਕੋਰ, ਰੁਪਿੰਦਰ ਕੋਰ, ਨਵਪ੍ਰੀਤ ਕੋਰ, ਰਾਜੂ ਢੋਲੀ, ਸਾਰਿਆਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬਾਖੂਬ ਯੋਗਦਾਨ ਪਾਇਆ ਅਤੇ ਪਰਵੀਨ ਸੰਧੂ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦਿੱਤਾ। ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਲੇਖਕਾਂ, ਕਲਾਕਾਰਾਂ, ਰੰਗਕਰਮੀਆਂ ਅਤੇ ਮੌਕੇ ‘ਤੇ ਮੌਜੂਦ ਸਾਰੀਆਂ ਸ਼ਖਸੀਅਤਾਂ ਨੇ ਢੋਲ ਦੀ ਤਾਲ ‘ਤੇ ਖੂਬ ਗਿੱਧਾ ਪਾਇਆ ਅਤੇ ਤੀਆਂ ਦੇ ਮੇਲੇ ਦਾ ਪੂਰਾ ਆਨੰਦ ਮਾਣਿਆ। ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਲਈ ਹੱਲਾਸ਼ੇਰੀ ਦਿੱਤੀ, ਜਿਸ ਦੀ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆਂ ਸ਼ਖਸ਼ੀਅਤਾਂ ਨੇ ਖੂਬ ਪ੍ਰਸੰਸਾ ਕੀਤੀ।