ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ:
ਅੱਜ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਬਹੁਤ ਹੀ ਸ਼ਾਨਦਾਰ ਸਮਾਗਮ ਵਿੱਚ ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਪ੍ਰਸਿੱਧ ਸਾਹਿਤਕ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਪ੍ਰੇਮ ਵਿੱਜ ਦੀ ਸੰਪਾਦਿਤ ਪੁਸਤਕ ‘ਦੋ ਸੁਨਹਿਰੀ ਕਿਰਨਾਂ’ ਦਾ ਲੋਕ ਅਰਪਣ ਅਤੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਟ੍ਰਾਈਸਿਟੀ ਦੇ ਬਹੁਤ ਸਾਰੇ ਸਾਹਿਤਕਾਰਾਂ, ਕਵੀਆਂ ਅਤੇ ਕਵਿਤਰੀਆਂ ਨੇ ਭਾਗ ਲਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਸਾਹਿਤਕਾਰ ਸ੍ਰ. ਸੁਰਜੀਤ ਸਿੰਘ ਧੀਰ ਸਾਬਕਾ ਚੀਫ਼ ਇੰਜੀਨੀਅਰ ਸਨ ਅਤੇ ਪ੍ਰਧਾਨਗੀ ਸ੍ਰੀ ਸੁਭਾਸ਼ ਭਾਸਕਰ ਸਾਬਕਾ ਸਕੱਤਰ ਚੰਡੀਗੜ੍ਹ ਸਾਹਿਤ ਅਕਾਡਮੀ ਵਲੋਂ ਕੀਤੀ ਗਈ, ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ, ਸ੍ਰੀ ਪ੍ਰੇਮ ਵਿੱਜ ਪ੍ਰਧਾਨ ਅਤੇ ਡਾ. ਸੰਗੀਤਾ ਸ਼ਰਮਾ ਕੁੰਦਰਾ ਸ਼ਾਮਲ ਸਨ। ਸਮਾਗਮ ਦਾ ਆਰੰਭ ਸ੍ਰੀਮਤੀ ਕੁੰਦਰਾ ਵਲੋਂ ਬੰਧਨਾ ਗਇਨ ਨਾਲ ਕੀਤਾ ਗਿਆ। ਉਸ ਤੋਂ ਬਾਅਦ ਸੰਸਥਾ ਦੇ ਚੇਅਰਮੈਨ ਅਤੇ ਪੁਸਤਕ ਦੇ ਸੰਪਾਦਕ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਏ ਸਾਰੇ ਮਹਿਮਾਨਾਂ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਉਂਦੇ ਹੋਏ ਆਪਣੀ ਸੰਪਾਦਿਤ ਪੁਸਤਕ ਦੀ ਸੰਪਾਦਨਾ ਬਾਰੇ ਦੱਸਿਆ। ਉਹਨਾਂ ਨੇ ਪੁਸਤਕ ਦੇ ਸਾਰੇ ਲੇਖਕਾਂ ਨੂੰ ਵਧਾਈ ਵੀ ਦਿੱਤੀ।


ਇਸ ਤੋਂ ਬਾਅਦ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਲੋਂ ਤਾੜੀਆਂ ਦੀ ਗੂੰਜ ਵਿੱਚ ਪੁਸਤਕ ‘ਦੋ ਸੁਨਹਿਰੀ ਕਿਰਨਾਂ’ ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ’ਤੇ ਪਰਚਾ ਜਗਤਾਰ ਸਿੰਘ ਜੋਗ ਵਲੋਂ ਪੜ੍ਹਿਆ ਗਿਆ ਅਤੇ ਉਹਨਾਂ ਨੇ ਪੁਸਤਕ ਵਿਚਲੀ ਕਾਕਾ ਯਸ਼ਵੀਰ ਸਿੰਘ ਦੀ ਕਵਿਤਾ ਵੀ ਗਾ ਕੇ ਸੁਣਾਈ। ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਪੁਸਤਕ ਵਿਚਲੇ ਸਾਰੇ ਲੇਖਕਾਂ ਅਤੇ ਕਵੀਆਂ,ਕਵਿਤਰੀਆਂ ਨੂੰ ਸਨਮਾਨਿਤ ਕੀਤਾ ਗਿਆ। ਹਰ ਇਕ ਲੇਖਕ ਨੂੰ ਇਕ ਪੁਸਤਕ, ਗੋਲਡ ਮੈਡਲ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਜਿਹਨਾਂ ਕਵੀਆਂ, ਕਵਿੱਤਰੀਆਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ, ਉਹਨਾਂ ਵਿੱਚ ਪੰਜਾਬੀ ਦੇ 21 ਲੇਖਕ ਡਾ. ਪੰਨਾ ਲਾਲ ਮੁਸਤਫਾਵਦੀ, ਬਹਾਦਰ ਸਿੰਘ ਗੋਸਲ, ਜਗਤਾਰ ਸਿੰਘ ਜੋਗ, ਬਲਦੇਵ ਸਿੰਘ ਬਿੰਦਰਾ, ਦਲਬੀਰ ਸਿੰਘ ਸਰੋਆ, ਤਰਲੋਚਨ ਸਿੰਘ, ਚਰਨਜੀਤ ਕੌਰ ਬਾਠ, ਡਾ. ਪਲਵਿੰਦਰ ਕੌਰ, ਡਾ. ਰਾਜਬੀਰ ਕੌਰ, ਅੰਮ੍ਰਿਤ ਕੌਰ, ਕ੍ਰਿਸ਼ਨਾ ਗੋਇਲ ਅਤੇ ਹਿੰਦੀ ਦੇ 18 ਲੇਖਕ ਗੁਰਦੀਪ ਗੁਲ, ਡਾ. ਵਿਨੋਦ ਸ਼ਰਮਾ, ਡਾ. ਪਰੀਗਿਆ ਸ਼ਾਰਦਾ, ਡਾ. ਅਨੀਸ਼ ਗਰਗ, ਸ੍ਰੀ ਪ੍ਰੇਮ ਵਿੱਜ, ਵਿਮਲਾ ਗੁਗਲਾਨੀ, ਮੈਡਮ ਮੰਜ਼ੂ ਸ਼ਾਰਧਾ, ਡਾ. ਸੰਗੀਤਾ ਸ਼ਰਮਾ ਕੁੰਦਰਾ, ਗਣੇਸ਼ ਦੱਤ, ਸੁਭਾਸ਼ ਭਾਸਕਰ, ਕ੍ਰਿਸ਼ਨਾ ਗੋਇਲ, ਮਿਕੀ ਪਾਸੀ, ਹਰਿੰਦਰ ਸਿਨਹਾ, ਨੀਲਮ ਨਾਰੰਗ, ਰੇਖਾ ਮਿਤਲ, ਆਰ. ਕੇ. ਭਗਤ, ਸਤਵੰਤ ਕੌਰ ਗੋਗੀ ਗਿੱਲ, ਪਲਵੀ ਰਾਮਪਾਲ ਸ਼ਾਮਲ ਸਨ।
ਲੋਕ ਅਰਪਣ ਸਮਾਗਮ ਅਤੇ ਸਨਮਾਨ ਸਮਾਰੋਹ ਤੋਂ ਬਾਅਦ ਇੱਕ ਸ਼ਾਨਦਾਰ ਸਾਵਣ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਜਿਹਨਾਂ ਕਵੀਆਂ ਨੇ ਭਾਗ ਲਿਆ ਉਹਨਾਂ ਵਿੱਚ ਡਾ. ਪੰਨਾ ਲਾਲ ਮੁਸਤਫਾਵਾਦੀ, ਜਗਤਾਰ ਸਿੰਘ ਜੋਗ, ਅਮਰਜੀਤ ਸਿੰਘ ਬਠਲਾਣਾ, ਰਾਜਵਿੰਦਰ ਸਿੰਘ ਗੱਡੂ, ਬਲਦੇਵ ਸਿੰਘ ਬਿੰਦਰਾ, ਆਰ.ਕੇ. ਭਗਤ, ਹਰਿੰਦਰ ਸਿਨਹਾ, ਪਲਵੀ ਰਾਮਪਾਲ, ਚਰਨਜੀਤ ਕੌਰ ਬਾਠ, ਰਾਜ ਕੁਮਾਰ ਸਾਹੋਵਾਲੀਆ, ਦਲਬੀਰ ਸਿੰਘ ਸਰੋਆ, ਮੰਦਰ ਗਿੱਲ, ਪਰੀਗਿਆ ਸ਼ਾਰਧਾ, ਸੁਭਾਸ਼ ਭਾਸਕਰ, ਪ੍ਰੇਮ ਵਿੱਜ, ਵਿਮਲਾ ਗੁਗਲਾਨੀ, ਧਿਆਨ ਸਿੰਘ ਕਾਹਲੋਂ, ਕ੍ਰਿਸ਼ਨਾ ਗਇਲ, ਡਾ. ਸੰਗੀਤਾ ਕੁੰਦਰਾ, ਨੀਲਮ ਨਾਰੰਗ, ਭਰਪੂਰ ਸਿੰਘ, ਰਣਜੋਧ ਰਾਣਾ, ਖੁਸ਼ੀ ਰਾਮ ਨਿਮਾਣਾ ਦੇ ਨਾਮ ਸ਼ਾਮਲ ਸਨ। ਆਪਣੇ ਭਾਸ਼ਣ ਵਿੱਚ ਸੁਰਜੀਤ ਸਿੰਘ ਧੀਰ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਕਰ ਰਹੇ ਸ੍ਰੀ ਸੁਭਾਸ਼ ਭਾਸਕਰ ਨੇ ਪੁਸਤਕ ਦੇ ਸੰਪਾਦਕ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਪ੍ਰੇਮ ਵਿੱਜ ਨੂੰ ਇਸ ਵੱਡੇ ਕਾਰਜ ਲਈ ਵਧਾਈ ਦਿੱਤੀ ਅਤੇ ਪੁਸਤਕ ਵਿਚਲੇ ਲੇਖਕਾਂ ਦੀ ਵੀ ਉਹਨਾਂ ਦੇ ਯੋਗਦਾਨ ਲਈ ਪ੍ਰਸੰਸਾ ਕੀਤੀ| ਉਹਨਾਂ ਨੇ ਇਸ ਪੁਸਤਕ ਨੂੰ ਇੱਕ ਮਿਆਰੀ ਪੁਸਤਕ ਦੱਸਿਆ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਸ੍ਰ. ਸੁਰਜੀਤ ਸਿੰਘ ਧੀਰ, ਸ੍ਰੀ ਸੁਭਾਸ਼ ਭਾਸਕਰ ਅਤੇ ਪੁਸਤਕ ਦੇ ਪਬਲੀਸਰਜ਼ ਤਰਲੋਚਨ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਸ੍ਰੀ ਪ੍ਰੇਮ ਵਿੱਜ ਨੇ ਸਾਰੇ ਸਾਹਿਤਕਾਰਾਂ ਦਾ ਉਹਨਾਂ ਦੀਆਂ ਉੱਚ-ਕੋਟੀ ਦੀਆਂ ਰਚਨਾਵਾਂ ਲਈ ਧੰਨਵਾਦ ਕੀਤਾ।
ਇਸ ਤੋਂ ਬਿਨਾਂ ਜਿਹੜੇ ਪਤਵੰਤੇ ਅਤੇ ਸਰੋਤੇ ਹਾਜ਼ਰ ਸਨ, ਉਹਨਾਂ ਵਿੱਚ ਬਲਵਿੰਦਰ ਸਿੰਘ, ਤਰਲੋਚਨ ਪਬਲੀਸ਼ਰਜ਼, ਮਿਕੀ ਪਾਸੀ, ਸੁਖਵਿੰਦਰ ਸਿੰਘ, ਅੰਮ੍ਰਿਤ ਕੌਰ, ਰਾਜਵੀਰ ਕੌਰ, ਰਾਜਿੰਦਰ ਗਿੱਲ, ਸਤਵੰਤ ਕੌਰ, ਮੰਜੂ ਸ਼ਾਰਧਾ, ਰਾਕੇਸ਼ ਸ਼ਾਰਧਾ, ਰਾਜਿੰਦਰ ਸਿੰਘ ਧੀਮਾਨ, ਪਿਆਰਾ ਸਿੰਘ ਰਾਹੀ, ਇੰਜ. ਵਿਨੋਦ ਕੁਮਾਰ, ਗਣੇਸ਼ ਦੱਤ, ਰਾਜੇਸ਼ ਕੁਮਾਰ, ਕਮਲ, ਇੰਦਰ, ਨੀਰਜ ਪਾਂਡੇ ਪੱਤਰਕਾਰ, ਅਸ਼ੋਕ ਕੁਮਾਰ, ਅਜਾਇਬ ਔਜਲਾ, ਕਮਲਜੀਤ ਵੀ ਹਾਜ਼ਰ ਸਨ| ਅੰਤ ਵਿੱਚ ਤ੍ਰੈ-ਭਾਸ਼ੀ ਸਾਹਿਤਕ ਮੰਚ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਏ ਸਾਰੇ ਮਹਿਮਾਨਾਂ, ਲੇਖਕਾਂ, ਕਵੀਆਂ, ਕਵਿਤਰੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਸੇਵਾ ਡਾ. ਸੰਗੀਤਾ ਸ਼ਰਮਾ ਕੁੰਦਰਾ ਵਲੋਂ ਬਾਖੂਬੀ ਨਿਭਾਈ ਗਈ।
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸ੍ਰੀ ਪ੍ਰੇਮ ਵਿੱਜ ਦੀ ਸੰਪਾਦਿਤ ਪੁਸਤਕ ‘ਦੋ ਸੁਨਹਿਰੀ ਕਿਰਨਾਂ’ਦਾ ਲੋਕ ਅਰਪਣ ਕਰਦੇ ਹੋਏ ਡਾ. ਵਿਨੋਦ ਕੁਮਾਰ, ਪ੍ਰੇਮ ਵਿੱਜ, ਮੁੱਖ ਮਹਿਮਾਨ ਸੁਰਜੀਤ ਸਿੰਘ ਧੀਰ, ਸੁਭਾਸ਼ ਭਾਸਕਰ, ਬਹਾਦਰ ਸਿੰਘ ਗੋਸਲ, ਡਾ. ਸੰਗੀਤਾ ਕੁੰਦਰਾ, ਜਗਤਾਰ ਸਿੰਘ ਜੋਗ ਅਤੇ ਤਰਲੋਚਨ ਸਿੰਘ ਪਬਲੀਸ਼ਰਜ਼।

