ਚੰਡੀਗੜ੍ਹ 30 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਦੇ ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਅਤੇ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੂਹ ਪੰਚਾਇਤ ਪਿੰਡ ਮਾਜਰੀ ਅਤੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਕੰਪਨੀ ਸਿਆਲਬ-ਮਾਜਰੀ ਦੇ ਸਹਿਯੋਗ ਨਾਲ ਪਿੰਡ ਮਾਜਰੀ ਦੇ ਬਾਬਾ ਦਿਆ ਮੱਠ ਵਿਖੇ ਅੱਜ ਇਕ ਵਿਸ਼ਾਲ ਆਯੁਰਵੈਦਿਕ ਅਤੇ ਹੋਮੋਪੈਥਿਕ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ। ਇਸ ਮੈਡੀਕਲ ਚੈੱਕਅਪ ਕੈਂਪ ਵਿਚ 878 ਤੋਂ ਵੱਧ ਮਰੀਜ਼ਾ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ 250 ਤੋਂ ਵੱਧ ਹਰਬਲ ਪਲਾਂਟ ਵਾਲੇ ਪੌਦੇ ਮਰੀਜ਼ਾਂ ਨੂੰ ਵੰਡੇ ਗਏ ਹਨ। ਇਸ ਕੈਂਪ ਵਿਚ ਪੰਜਾਬ ਦੇ ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਡਾਕਟਰ ਰਵੀ ਕੁਮਾਰ ਡੂਮਰਾ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਸਰਬਜੀਤ ਕੌਰ ਅਤੇ ਜ਼ਿਲ੍ਹਾ ਹੋਮੋਪੈਥਿਕ ਅਫ਼ਸਰ ਡਾਕਟਰ ਗੁਰਦਰਸ਼ਨ ਕੌਰ ਨੇ ਵਿਸ਼ੇਸ਼ ਰੂਪ ਵਿਚ ਭਾਗ ਲਿਆ ਹੈ।
ਮਰੀਜ਼ਾਂ ਦੀ ਜਾਂਚ ਡਾਕਟਰ ਸ਼ਿਵਾਨੀ ਬਾਂਸਲ, ਡਾਕਟਰ ਅਰੁਣ ਬਾਂਸਲ, ਡਾਕਟਰ ਜੀਵਨਜੋਤ ਢਿੱਲੋਂ, ਡਾਕਟਰ ਅਰੁਣਦੀਪ ਕੌਰ, ਡਾਕਟਰ ਵਿਨੋਦ ਕੁਮਾਰ ਵੱਲੋਂ ਕੀਤੀ ਗਈ ਹੈ। ਵਿਭਾਗ ਵੱਲੋਂ ਉਪਵੈਦ ਤਜਿੰਦਰ ਸਿੰਘ, ਪੁਨੀਤ ਰਾਣੀ, ਸੋਨੀਆ, ਕਵਿਤਾ ਵੱਲੋਂ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰ ਅਰੁਣ ਬਾਂਸਲ ਨੇ ਦਸਿਆ ਕੇ ਇਹ ਆਯੁਰਵੈਦਿਕ ਅਤੇ ਹੋਮੋਪੈਥਿਕ ਕੈਂਪ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ ਹੈ। ਇਸ ਵਿੱਚ ਹਰ ਬਿਮਾਰੀ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਤਹਿਤ ਮਰੀਜਾਂ ਨੂੰ 250 ਤੋਂ ਵੱਧ ਹਰਬਲ ਪਲਾਂਟ ਪੌਦੇ ਵੰਡੇ ਗਏ ਹਨ। ਇਸ ਕੈਂਪ ਵਿੱਚ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਰਾਜਿੰਦਰ ਚੌਹਾਨ, ਹਿਮਾਂਸ਼ੂ, ਮੈਡਮ ਸਾਕਸ਼ੀ ਅਤੇ ਹੋਰ ਮੈਂਬਰ ਸ਼ਾਮਿਲ ਹੋਏ। ਪੰਚਾਇਤ ਵੱਲੋਂ ਸਰਪੰਚ ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀ ਪ੍ਰਤਾਪ ਸਿੰਘ ਅਤੇ ਪੰਚਾਇਤ ਦੇ ਸਾਰੇ ਮੈਂਬਰ ਸ਼ਾਮਲ ਹੋਏ, ਜਿਹਨਾਂ ਵਿੱਚ ਦਵਿੰਦਰ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ, ਚਰਨ ਕੌਰ, ਗੁਰਮੀਤ ਸਿੰਘ, ਨਦੀਮ ਖਾਨ, ਰਣਧੀਰ ਸਿੰਘ, ਦਲਜੀਤ ਸਿੰਘ, ਰਵਿੰਦਰ ਨਾਥ, ਜਗਦੀਪ ਸੈਣੀ, ਚੌਧਰੀ ਸਤੀਸ਼ ਕੁਮਾਰ, ਮੁਨੀਸ਼ ਕੁਮਾਰ, ਗੌਤਮ ਸਾਬਕਾ ਪੰਚ ਹਰੀਪਾਲ, ਸਾਬਕਾ ਸਰਪੰਚ ਅਮਰ ਸਿੰਘ ਅਤੇ ਆਸ਼ਾ ਵਰਕਰ ਬਲਬੀਰ ਕੌਰ, ਜਰਨੈਲ ਕੌਰ ਅਤੇ ਰਾਜਰਾਣੀ ਨੇ ਸ਼ਮੂਲੀਅਤ ਕੀਤੀ।

