ਚੰਡੀਗੜ੍ਹ 6 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਅਧੀਨ ਪੈਂਦਾ ਇਤਿਹਾਸਿਕ ਪਿੰਡ ਮਾਣਕਪੁਰ ਸ਼ਰੀਫ ਦਾ ਸਲਾਨਾ ਕੁਸ਼ਤੀ ਦੰਗਲ 9 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਸਰਪੰਚ ਮਦਨ ਸਿੰਘ, ਨੰਬਰਦਾਰ ਸੁਖਦੇਵ ਕੁਮਾਰ ਅਤੇ ਸੁਖਬੀਰ ਚੰਦ ਕਟੋਚ ਨੇ ਦੱਸਿਆ ਕਿ 31ਵਾਂ ਕੁਸ਼ਤੀ ਦੰਗਲ ਨਗਰ ਖੇੜਾ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਮਾਣਕਪੁਰ ਸ਼ਰੀਫ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸਲਾਨਾ ਕੁਸ਼ਤੀ ਦੰਗਲ ਰੱਖੜੀ ਦੇ ਸ਼ੁਭ ਮੌਕੇ ਤੇ ਕਰਵਾਇਆ ਜਾਂਦਾ ਹੈ।
ਇਸ ਮੌਕੇ ਪੰਜਾਬ ਸਮੇਤ ਚੰਡੀਗੜ੍ਹ, ਦਿੱਲੀ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਵੱਡੀ ਗਿਣਤੀ ਵਿੱਚ ਪਹਿਲਵਾਨ ਪਹੁੰਚ ਰਹੇ ਹਨ।ਇਹਨਾਂ ਦੱਸਿਆ ਕਿ ਪਹਿਲੀ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਗੁਰਜੀਤ ਮਗਰੋੜ ਤੇ ਪਰਵੀਨ ਰੋਹਤਕ ਵਿਚਾਲੇ ਹੋਵੇਗਾ। ਦੁਪਹਿਰ ਤੋਂ ਸ਼ੁਰੂ ਹੋਣ ਵਾਲੇ ਇਹਨਾਂ ਕੁਸ਼ਤੀ ਮੁਕਾਬਲਿਆਂ ਵਿੱਚ ਇਲਾਕੇ ਦੇ ਖੇਡ ਪ੍ਰੇਮੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

