www.sursaanjh.com > ਅੰਤਰਰਾਸ਼ਟਰੀ > ਉੱਘੇ ਗਾਇਕ ਸੁਨੀਲ ਡੋਗਰਾ ਵੱਲੋਂ ਸ਼ਾਇਰ ਵਿੰਦਰ ਮਾਂਝੀ ਦੀ ਗਾਈ ਗ਼ਜ਼ਲ ‘ਪਿੰਡ ਦੇ ਰਾਹ’ ਦਾ ਪੋਸਟਰ ਹੋਇਆ ਰਲੀਜ਼

ਉੱਘੇ ਗਾਇਕ ਸੁਨੀਲ ਡੋਗਰਾ ਵੱਲੋਂ ਸ਼ਾਇਰ ਵਿੰਦਰ ਮਾਂਝੀ ਦੀ ਗਾਈ ਗ਼ਜ਼ਲ ‘ਪਿੰਡ ਦੇ ਰਾਹ’ ਦਾ ਪੋਸਟਰ ਹੋਇਆ ਰਲੀਜ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਗਸਤ:
ਵਿੰਦਰ ‘ਮਾਝੀ’ ਗ਼ਜ਼ਲ ਲਿਖਦਾ ਹੈ। ਉਮਦਾ ਗ਼ਜ਼ਲ। ਓਹਦੀ ਗ਼ਜ਼ਲ ਦੇ ਸ਼ੇਅਰ ਪਾਠਕ ਦੇ ਦਿਲ ‘ਤੇ ਗਹਿਰਾ ਅਸਰ ਕਰਦੇ ਹਨ। ਚੰਡੀਗੜ੍ਹ ਦੇ ਸਾਹਿਤਕ ਹਲਕਿਆਂ ਵਿੱਚ ਵਿੰਦਰ ਮਾਂਝੀ, ਸ਼ਾਇਰ ਭੱਟੀ ਦੇ ਨਾਂ ਨਾਲ਼ ਵੀ ਜਾਣਿਆਂ ਜਾਂਦਾ ਹੈ। ਓਹਦੇ ਗ਼ਜ਼ਲ ਸੰਗ੍ਰਹਿ “ਰਮਜ਼ ਫ਼ਕੀਰੀ ਦੀ” ਨੇ ਸਾਹਿਤ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸੇ ਗ਼ਜ਼ਲ ਸੰਗ੍ਰਹਿ ਵਿੱਚੋਂ ਇੱਕ ਗ਼ਜ਼ਲ ‘ਪਿੰਡ ਦੇ ਰਾਹ’ ਬਹੁ-ਚਰਚਿਤ ਗਾਇਕ ਸੁਨੀਲ ਡੋਗਰਾ ਵੱਲੋਂ ਗਾਈ ਗਈ ਹੈ, ਜਿਸ ਦਾ ਪੋਸਟਰ ਰਲੀਜ਼ ਕੀਤਾ ਗਿਆ ਹੈ। ਵਿੰਦਰ ਮਾਂਝੀ ਦੀ ਇਸ ਗ਼ਜ਼ਲ ਦੇ ਬੋਲ ਹਨ;
ਪਿਆਰੇ ਸੱਜਣ ਛਾਂਵਾਂ ਵਰਗੇ ਹੁੰਦੇ ਨੇ/ ਆਪਣੇ ਪਿੰਡ ਦੇ ਰਾਹਵਾਂ ਵਰਗੇ ਹੁੰਦੇ ਨੇ/
ਜਿਹੜੇ ਨੇਕੀ ਵਾਲ਼ੇ ਕਰਮ ਕਮਾਉਂਦੇ ਹਨ/ ਧੁੱਪ ‘ਚ ਵੀ ਉਹ ਛਾਂਵਾਂ ਵਰਗੇ ਹੁੰਦੇ ਨੇ।’ 
ਭਾਵੇਂ ਇਸ ਪੁਸਤਕ ਦੀਆਂ ਸਾਰੀਆਂ ਗ਼ਜ਼ਲਾਂ ਹੀ ਸਲਾਹੁਣਯੋਗ ਹਨ, ਪਰ ਕੁਝ ਗ਼ਜ਼ਲਾਂ ਦੇ ਸ਼ਿਅਰ ਜ਼ਰੂਰ ਮਾਣਨਯੋਗ ਹਨ, ਜਿਵੇਂ :-
ਮੁੱਢ ਕਦੀਮੋਂ ਦੁਨੀਆ ‘ਤੇ ਸਚਿਆਰੇ ਦਾ,
ਦੁਸ਼ਟਾਂ ਵੱਲੋਂ ਘੋਰ  ਨਿਰਾਦਰ ਹੁੰਦਾ ਹੈ।
                  000
ਇਸ  ਜੀਵਨ  ਦਾ  ਪੈਂਂਡਾ  ਭਾਵੇਂ  ਭਾਰੀ ਹੈ।
ਫਿਰ ਵੀ ਸਾਡਾ ਸਫ਼ਰ ਨਿਰੰਤਰ ਜਾਰੀ ਹੈ।
ਅਨਪੜ੍ਹਤਾ  ਤੇ  ਅੰਤਾਂ  ਦੀ ਮਹਿੰਗਾਈ ਨੇ,
ਮੱਤ  ਗਰੀਬਾਂ  ਦੀ  ਦੋਹਾਂ  ਨੇ  ਮਾਰੀ  ਹੈ।
                  000
ਇਹ ਮਾੜੀ ਸੋਚ ਨੇ ਦੁਨੀਆਂ ਬੜੀ ਹੀ ਖੁਆਰ ਕੀਤੀ ਹੈ,
ਕਿ  ਉੱਚਾ  ਹੈ  ਬੜਾ ਰੁਤਬਾ, ਜਮਾਨੇ ਵਿੱਚ ਬੁਰਾਈ ਦਾ।
                  000
ਹਰ ਪਲ ਜਿਸ ਦਾ ਹੱਦੋਂ ਵੱਧ ਖਿਆਲ ਰਿਹਾ।
ਓਹੀ  ਮੈਨੂੰ  ਕਰਦਾ   ਨਿੱਤ  ਹਲਾਲ  ਰਿਹਾ ।
ਭਾਵੇਂ    ਝੱਖੜ    ਝੁੱਲੇ   ਮੇਰੇ   ਜੀਵਨ   ਵਿੱਚ,
ਹਿੰਮਤ  ਕਰ  ਕੇ  ਮੈਂ  ਹਾਂ  ਦੀਵੇ  ਬਾਲ ਰਿਹਾ।
                   000
ਆਸ   ਪਿਆਲੀ   ਬੇਸ਼ਕ,  ਖਾਲੀ   ਹੋਈ  ਹੈ।
 ਪਰ  ਮੈਂ  ਜੋਤ  ਆਸਾਂ  ਦੀ,  ਵਾਲੀ  ਹੋਈ  ਹੈ।
ਮੇਰਾ ਫਿਕਰ ਕਰੇ ਨਾ,  ਜਿਹੜਾ ਤਿਲ ਭਰ ਵੀ,
ਮਨ ਵਿੱਚ ਉਸ ਦੀ, ਯਾਦ ਬਿਠਾਲੀ ਹੋਈ ਹੈ।
                    000
ਹਾਕਮ   ਨਾਲ    ਨੇ   ਇੱਕਮਿਕ   ਹੋਏ,   ਵੱਡੇ   ਕਾਰੋਬਾਰੀ,
ਤਾਹੀਓ ਰੁਕਣ ਦਾ ਨਾਂਅ ਨਹੀਂ ਲੈਂਦੇ, ਜੁਲਮ ਕਿਸਾਨਾਂ ਉੱਤੇ।
                    000
ਜਿਸ  ਬੰਦੇ  ਨੇ  ਸਮਝੀ  ਰਮਜ਼  ਫਕੀਰੀ  ਦੀ।
ਝਾਕ  ਰਹੇ  ਨਾ  ਉਸ  ਨੂੰ,  ਫੇਰ  ਵਜ਼ੀਰੀ  ਦੀ।
ਭੁੱਖੇ   ਸੌਂਦੇ   ਉਸ   ਦਿਨ,  ਬਾਲ  ਗਰੀਬਾਂ  ਦੇ,
ਜਿਸ ਦਿਨ ਤਿਪ ਤਿਨ ਚੋਵੇ, ਸੱਤ ਸ਼ਤੀਰੀ ਦੀ।
                    000
ਵਿਸ਼ਵਾਸ ਕਰਨ ਦੇ ਕਾਬਲ ਤਾਂ, ਇੱਕ ਵੀ ਬੰਦਾ ਦਿਸਦਾ ਨਹੀਂ,
ਚੌਂਕੀਦਾਰ  ਹੀ  ਦੇ  ਦਿੰਦੇ  ਨੇ,  ਖਬਰਾਂ  ਅੱਜ-ਕੱਲ੍ਹ  ਚੋਰਾਂ  ਨੂੰ।
                     000
ਕਰੀਏ  ਵਿਰੋਧ  ਇਸ  ਦਾ ਆਲਸ ਤਿਆਗ ਕੇ,
ਨਸ਼ਿਆਂ ਦਾ ਦੈਂਤ ਖਾ ਰਿਹਾ ਹਸਤੀ ਪੰਜਾਬ ਦੀ।
                      000
ਨਫਰਤ  ਦਾ  ਬਿਰਖ਼ ਜੜੂ ਤੋਂ, ਜੋ ਪੁੱਟਣਾ ਨੇ ਚਾਹੁੰਦੇ,
ਉਹ ਪਿਆਰ ਵੰਡਦੇ ਹਨ ਜਿੱਤ ਕੇ ਵੀ ਹਾਰਿਆਂ ਨੂੰ।
                      000
ਚੁੱਪ   ਚੁਪੀਤੇ   ਸਾਂਝ  ਨਵੀ   ਪਾ   ਲੈਂਦੇ  ਨੇ,
ਅੱਜ-ਕੱਲ੍ਹ ਕਿਹੜਾ ਰੁੱਸੇ ਮੀਤ ਮਨਾਉਂਦਾ ਹੈ।
                     000
ਦਿੰਦੇ   ਨੇ   ਜੋ   ਸੇਧ    ਅਜੋਕੀ   ਪੀੜੀ   ਨੂੰ,
ਓਹੀ ਤੱਥ ਪਰੋਇਆ ਕਰ ਤੂੰ ਗਜਲਾਂ ਵਿੱਚ।
                      000
‘ਮਾਝੀ’ ਜੀਵਨ ਇਹਨਾਂ ਦੇ ਹੀ ਨਿਰਭਰ ਹੈ,
 ਸਾਂਭੀ ਜਾਹ ਹਰ ਹਾਲ ਕੁਦਰਤੀ ਦਾਤਾਂ ਨੂੰ।
                      000
ਮਤਲਬ   ਤੇ    ਪੈਸੇ    ਦੀ   ਹੁਣ   ਤਾਂ   ਰਿਸ਼ਤੇਦਾਰੀ   ਹੈ,
ਪਹਿਲਾਂ ਬਿਨ ਮਤਲਬ ਤੋਂ ਆਇਆ ਜਾਇਆ ਕਰਦੇ ਸੀ।
                        000
ਇੱਜਤ ਪਿਆਰ ਬੜਾ ਹੈ ਮਿਲਿਆ ਹਰ ਦਰ ਤੋਂ,
ਪਰ   ਤੇਰੇ   ਤੋਂ  ਧੱਕੇ   ਪਏ   ਨੇ  ਕੀ  ਕਰੀਏ ?
                      000
ਹਰ ਕੀਮਤ ਦੇ ਸੱਚ ਦਾ ਸਾਥ ਨਿਭਾਵਣ ਦੀ,
ਯੋਧੇ   ਮੁੱਢ   ਕਦੀਮੋਂ   ਠਾਣਨ  ਲੱਗਦੇ  ਨੇ।
                       000
ਤੂੰ  ਹਮੇਸ਼ਾ  ਚੁਣੀ  ਰਾਹ  ਇਹੋ  ਸੱਚ  ਦਾ,
ਜਿੰਦਗੀ ਵਿੱਚ ਹਨੇਰੇ ਤਾਂ ਕੁਝ ਰਹਿਣਗੇ।
                       000

Leave a Reply

Your email address will not be published. Required fields are marked *