ਚੰਡੀਗੜ 16 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਭਾਰਤ ਦੀ ਆਜ਼ਾਦੀ ਲਈ ਲੜਦਿਆਂ ਜਪਾਨੀ ਹਕੂਮਤ ਦੇ ਅਸਹਿ ਤਸੀਹਿਆਂ ਨੂੰ ਝੱਲਦਿਆਂ ਸ਼ਹਾਦਤ ਪਾਉਣ ਵਾਲੇ ਲਾਸਾਨੀ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਨੂੰ ਸਮਰਪਿਤ ਯਾਦਗਾਰ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਮਿਊਜੀਅਮ ਸਿਸਵਾਂ ਵਿਖੇ ਆਜਾਦੀ ਦਿਹਾੜਾ ਮਨਾਇਆ ਗਿਆ ਹੈ।
ਇਸ ਮੌਕੇ ਟਰੱਸਟ ਦੇ ਚੇਅਰਮੈਨ ਸ੍ਰੀਮਤੀ ਗੁਰਦਰਸ਼ਨ ਕੌਰ ਢਿੱਲੋਂ ਵੱਲੋਂ ਡਾ. ਸਾਹਿਬ ਦੇ ਬੁੱਤ ਨੂੰ ਫੁੱਲ ਮਾਲਵਾਂ ਭੇਂਟ ਕੀਤੀਆਂ ਗਈਆਂ, ਸਮੂਹਿਕ ਰਾਸ਼ਟਰੀ ਗਾਨ ਗਾਇਆ ਤੇ ਕੌਮੀ ਝੰਡਾ ਤਿਰੰਗਾ ਲਹਿਰਾਇਆ ਗਿਆ। ਉਨਾਂ ਮੌਕੇ ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਆਜਾਦੀ ਦੇ ਪਰਵਾਨਿਆਂ ਵੱਲੋਂ ਆਪਣੀਆਂ ਸ਼ਹਾਦਤਾਂ ਦੇ ਕੇ ਭਾਰਤ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦ ਕਰਾਉਣ ਅਤੇ ਸ਼ਹੀਦ ਡਾ. ਦੀਵਾਨ ਸਿੰਘ ਦੇ ਸ਼ੰਘਰਸ਼ਮਈ ਜੀਵਨ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਤੇ ਆਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟਾਏ। ਸੁਤੰਤਰਤਾ ਦਿਵਸ ਦੀ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ ਵੀ ਗਏ। ਇਸ ਮੌਕੇ ਸੁਖਵੰਤ ਸਿੰਘ, ਰਾਕੇਸ਼ ਕੁਮਾਰ, ਗੁਰਸੇਵਕ ਸਿੰਘ (ਮਿਊਜੀਅਮ ਕੇਅਰ ਟੇਕਰ), ਗੁਰਪ੍ਰੀਤ ਸਿੰਘ, ਰਜਨੀ ਰਾਣੀ, ਉਮੇਸ਼ ਕੁਮਾਰ, ਰਾਜ ਕੁਮਾਰ, ਗਫਾਰ ਖਾਨ ਆਦਿ ਹਾਜ਼ਰ ਸਨ।

